Punjab Weather Update: ਪਿਛਲੇ ਦਿਨੀ ਹੀ ਪੰਜਾਬ ਤੇ ਹੜ੍ਹਾਂ ਦੀ ਮਾਰ ਪਈ ਸੂਬਾ ਇੱਕ ਬਹੁਤ ਹੀ ਮੁਸ਼ਕਿਲ ਡੋਰ ਚੋਣ ਗੁਜ਼ਰ ਰਿਹਾ ਸੀ। ਪਰ ਹੁਣ ਹਾਲਾਤ ਕੁਝ ਕਾਬੂ ਵਿੱਚ ਆ ਗਏ ਹਨ ਜੈਕੇਟ ਸੋਮਵਾਰ ਨੂੰ ਪਠਾਨਕੋਟ ਵਿੱਚ ਭਾਰੀ ਮੀਂਹ ਪਿਆ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਸ਼ਹਿਰ ਵਿੱਚ 25.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਅੰਮ੍ਰਿਤਸਰ ਵਿੱਚ ਵੀ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਮੌਸਮ ਸਾਫ਼ ਰਹੇਗਾ। ਦਿਨ ਵੇਲੇ ਸੂਰਜ ਚਮਕ ਰਿਹਾ ਸੀ ਅਤੇ ਲੋਕਾਂ ਨੂੰ ਨਮੀ ਵਾਲੀ ਗਰਮੀ ਦਾ ਸਾਹਮਣਾ ਕਰਨਾ ਪਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।
ਦੂਜੇ ਪਾਸੇ, ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, 18 ਸਤੰਬਰ ਤੱਕ ਮੌਸਮ ਸਾਫ਼ ਰਹੇਗਾ। 19 ਸਤੰਬਰ ਤੋਂ ਮੌਸਮ ਬਦਲ ਜਾਵੇਗਾ।
ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਫਿਰ ਸਾਫ਼ ਹੋ ਜਾਵੇਗਾ। ਮਾਨਸੂਨ ਦੇ ਅਲਵਿਦਾ ਕਹਿਣ ਤੋਂ ਪਹਿਲਾਂ 21 ਸਤੰਬਰ ਤੋਂ ਮੀਂਹ ਪੈ ਸਕਦਾ ਹੈ।