Balkaur singh live speech: ਮਰਹੂਮ ਦੀਪ ਸਿੱਧੂ ਦੀ ਬਰਸੀ ਮੌਕੇ ਮਰਹੂਮ ਗਾਇਕ ਦੀਪ ਸਿੱਧੂ (Deep Sidhu) ਦੇ ਪਿਤਾ ਸੰਬੋਧਨ ਕਰਦੇ ਹੋਏ ਬਹੁਤ ਭਾਵੁਕ ਹੋ ਗਏ।ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦਿਆਂਗੇ।ਮੈਂ ਪੂਰੇ ਭਾਰਤ ‘ਚ ਰੋਸ ਮਾਰਚ ਕੱਢਾਂਗਾ।ਮੈਂ ਆਪਣੇ ਪੁੱਤ ਦੀ ਲਾਸਟ ਰਾਈਡ ‘ਤੇ ਮਾਰਚ ਕੱਢਾਂਗਾ।ਬਲਕੌਰ ਸਿੰਘ (Balkaur singh) ਨੇ ਬੋਲਦਿਆਂ ਕਿਹਾ ਕਿ ਮੈਂ ਆਖਰੀ ਸਾਹ ਤੱਕ ਆਪਣੇ ਪੁੱਤ ਲਈ ਲੜਦਾ ਰਹਾਂਗਾ ਭਾਵੇਂ ਉਹ ਮੇਰੀ ਲਾਸਟ ਰਾਈਡ ਬਣ ਜਾਵੇ।ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਤੋਂ ਇਹ ਸ਼ਬਦ ਕਹੇ ਨਹੀਂ ਜਾਂਦੇ ਪਰ ਰੱਬ ਨੇ ਸਾਨੂੰ ਜਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਅਸੀਂ ਬਸ ਸਬਰ ਕਰਨਾ ਸਿੱਖ ਲਿਆ ਹੈ ਪਰ ਆਪਣੇ ਪੁੱਤ ਨੂੰ ਆਖਰੀ ਸਾਹਾਂ ਤੱਕ ਭੁੱਲ ਨਹੀਂ ਸਕਦੇ।
ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਿਸੇ ਦੁਕਾਨਦਾਰ, ਗਰੀਬ, ਜਾਂ ਸਰਕਾਰ ਸੰਪੱਤੀ ਨੂੰ ਕੋਈ ਨੁਕਸਾਨ ਨਹੀਂ ਕਰਾਂਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਕੱਢਾਂਗੇ ਇਹੀ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ।ਬਲਕੌਰ ਸਿੰਘ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ‘ਤੇ ਤਰੀਕ ਐਲਾਨ ਕਰ ਦੇਣਗੇ ਕਦੋਂ ਉਨ੍ਹਾਂ ਵਲੋਂ ਪ੍ਰੋਗਰਾਮ ਉਲੀਕਿਆ ਜਾਵੇਗਾ ।
ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਕਹਿ ਚੁੱਕੇ ਹਨ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲਾਂ ਨਾਲੋ ਵੀ ਵਧੇਰੇ ਭੀੜ ਇੱਕਠੀ ਕਰ ਕੇ ਮੇਰਾ ਹੌਂਸਲਾ ਵਧਾਓ। ਉਨ੍ਹਾਂ ਕਿਹਾ ਕਿ ਇਹ ਜੋ ਵੀ ਘਟਨਾ ਵਾਪਰੀ ਇਹ ਨਹੀਂ ਵਾਪਰਨੀ ਚਾਹਿਦੀ ਸੀ, ਇਹ ਸ਼ਰੇਆਮ ਧੱਕਾ ਹੈ। ਬਲਕੌਰ ਨੇ ਕਿਹਾ ਕਿ ਸਿੱਧੂ ਸਿਸਟਮ ‘ਚ ਰਹੀ ਕੇ ਮਾਂ ਬੋਲੀ ਦੀ, ਪੱਗ ਦੀ, ਆਪਣੇ ਕਲਚਰ ਦੀ ਆਪਣੇ ਧਰਮ ਦੀ ਸੇਵਾ ਕਰ ਰਿਹਾ ਸੀ। ਉਹ ਆਪਣੇ ਗਾਣਿਆਂ ‘ਚ ਸਦਾਚਾਰ ਦੀਆਂ ਤੇ ਜ਼ਿੰਦਗੀ ‘ਚ ਕੰਮ ਆਉਣ ਵਾਲੀਆਂ ਗੱਲਾਂ ਕਰ ਰਿਹਾ ਸੀ।
ਸਿੱਧੂ ਦੇ ਆਖਰੀ ਗਾਣੇ The Last Ride ਬਾਰੇ ਗੱਲ ਕਰਦਿਆਂ ਬਲਕੌਰ ਸਿੱਧੂ ਨੇ ਕਿਹਾ ਕਿ ਆਪਣੇ ਆਖਰੀ ਗਾਣੇ ਦ ਲਾਸਟ ਰਾਈਡ ‘ਚ ਤਾਂ ਉਸ ਨੇ ਕਮਾਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੱਡੇ ਤੋਂ ਵੱਡਾ ਸੰਤ ਵੀ ਆਪਣੀ ਮੌਤ ਬਾਰੇ ਇੰਝ ਨਹੀਂ ਲਿੱਖ ਸਕਦਾ। ਅਤੇ ਜਿਵੇਂ ਉਸ ਨੇ ਲਿਖਿਆ ਦੋ ਫਾਈਰ ਸੱਜੇ ਮੋਢੇ ‘ਤੇ ਤਾਂ ਸੱਚੀ ਦੋ ਫਾਈਰ ਸੱਜੇ ਮੋਢੇ ‘ਤੇ ਹੀ ਲੱਗੇ ਸੀ। ਤੇ ਉਸ ਨੇ ਆਪਣੀ ਮੌਤ ਦਾ ਤਰੀਕਾ ਵੀ ਖੁਦ ਲਿਖਿਆ।
ਇਸ ਦੇ ਨਾਲ ਸਿੱਧੂ ਦੇ ਪਿਤਾ ਜੀ ਨੇ ਇੱਕ ਵਾਰ ਫਿਰ ਉਸ ਦੁਖਦ ਦਿਨ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਇਸ ਬਾਰੇ ਪਹਿਲਾਂ ਕੁਝ ਪਤਾ ਲੱਗਾ ਹੁੰਦਾ ਤਾਂ ਸ਼ਾਇਦ ਕੋਈ ਇੰਤਜ਼ਾਮ ਕਰ ਲੈਣਾ ਸੀ। ਅਸੀਂ ਤਾਂ ਹਨੇਰੇ ‘ਚ ਜੀ ਰਹੇ ਸੀ, ਕਿਉਂਕਿ ਸਾਨੂੰ ਇਹ ਸੀ ਕਿ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਤਾਂ ਸਾਡਾ ਵੀ ਕੋਈ ਮਾੜਾ ਨਹੀਂ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h