Drinking coffee in Morning: ਕੌਫੀ ਪੀਣਾ ਇੱਕ ਜਾਂ ਦੋ ਕੱਪ ਤੱਕ ਸਹੀ ਹੈ, ਪਰ ਬੈੱਡ ਟੀ ਦੀ ਬਜਾਏ ਸਵੇਰੇ ਕੌਫੀ ਪੀਣ ਦੀ ਆਦਤ ਸਭ ਤੋਂ ਮਾੜੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਦੀ ਬਲੱਡ ਸ਼ੂਗਰ ਨੂੰ ਵਧਾ ਕੇ ਅਤੇ ਡਿਪਰੈਸ਼ਨ ਤੋਂ ਪੀੜਤ ਲੋਕਾਂ ਦੇ ਤਣਾਅ ਨੂੰ ਵਧਾ ਕੇ ਕੰਮ ਕਰਦਾ ਹੈ। ਅਸਲ ਵਿਚ ਇਸ ਵਿਚ ਮੌਜੂਦ ਕੈਫੀਨ ਦੀ ਜ਼ਿਆਦਾ ਮਾਤਰਾ ਇਸ ਦੇ ਲਈ ਜ਼ਿੰਮੇਵਾਰ ਹੈ ਪਰ ਸਿਰਫ ਸਵੇਰੇ ਹੀ ਕਿਉਂ?
ਸਵੇਰੇ ਖਾਲੀ ਪੇਟ ਕੌਫੀ ਪੀਣਾ ਹਾਨੀਕਾਰਕ ਕਿਉਂ ਹੈ ਅਤੇ ਇਹ ਬਲੱਡ ਸ਼ੂਗਰ ਨੂੰ ਕਿਵੇਂ ਵਧਾਉਂਦਾ ਹੈ, ਆਓ ਜਾਣਦੇ ਹਾਂ ਵਿਸਥਾਰ ਨਾਲ।
ਬਹੁਤ ਸਾਰੇ ਲੋਕ ਸਵੇਰੇ ਉੱਠਣ ਤੋਂ ਬਾਅਦ ਹੀ ਥਕਾਵਟ ਅਤੇ ਸੁਸਤ ਮਹਿਸੂਸ ਕਰਦੇ ਹਨ। ਇਹ ਲੋਕ ਫਿਰ ਨੀਂਦ ਦੂਰ ਕਰਨ ਤੇ ਐਕਟਿਵ ਮਹਿਸੂਸ ਕਰਨ ਲਈ ਸਵੇਰੇ ਕੌਫੀ ਦਾ ਸੇਵਨ ਕਰਦੇ ਹਨ। ਕੌਫੀ ਦੀ ਘੁੱਟ ਪੀਂਦੇ ਹੀ ਲੋਕ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਨ ਲੱਗਦੇ ਹਨ। ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀ ਸਵੇਰ ਕੌਫੀ ਤੋਂ ਬਿਨਾਂ ਪੂਰੀ ਨਹੀਂ ਹੁੰਦੀ।
ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਅਤੇ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕੌਫੀ ਪੀਂਦੇ ਹੋ ਤਾਂ ਦੱਸ ਦਇਏ ਕਿ ਅਜਿਹਾ ਕਰਨ ਨਾਲ ਤੁਸੀਂ ਆਪਣੀ ਸਿਹਤ ਨਾਲ ਖੇਡ ਰਹੇ ਹੋ। ਸਵੇਰੇ ਖਾਲੀ ਪੇਟ ਕੌਫੀ ਪੀਣਾ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜਾਣੋ ਕਿਵੇਂ
ਕਿਉਂ ਨਹੀਂ ਪੀਣੀ ਚਾਹੀਦੀ ਖਾਲੀ ਪੇਟ ਕੌਫੀ – ਸਵੇਰੇ ਖਾਲੀ ਪੇਟ ਕੌਫੀ ਪੀਣ ਦੀ ਆਦਤ ਸਿਹਤਮੰਦ ਵਿਅਕਤੀ ਲਈ ਵੀ ਠੀਕ ਨਹੀਂ ਮੰਨੀ ਜਾਂਦੀ। ਇਸ ਸਮੇਂ, ਕੌਫੀ ਪੀਣ ਨਾਲ ਸਰੀਰ ਵਿੱਚ ਤੇਜ਼ੀ ਨਾਲ ਕੋਰਟੀਸੋਲ ਹਾਰਮੋਨ, ਜਿਸ ਨੂੰ ਤਣਾਅ ਹਾਰਮੋਨ ਵੀ ਕਿਹਾ ਜਾਂਦਾ ਹੈ, ਵਧਦਾ ਹੈ। ਇਸ ਦੇ ਵਧਣ ਨਾਲ ਓਵੂਲੇਸ਼ਨ, ਭਾਰ ਅਤੇ ਹਾਰਮੋਨਸ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਦਰਅਸਲ, ਸਵੇਰੇ ਤਣਾਅ ਵਾਲੇ ਹਾਰਮੋਨ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ ਤੇ ਅਜਿਹੇ ਸਮੇਂ ਜਦੋਂ ਕੈਫੀਨ ਜ਼ਿਆਦਾ ਹੁੰਦੀ ਹੈ, ਇਹ ਕੋਰਟੀਸੋਲ ਦੇ ਪੱਧਰ ਨੂੰ ਵਧਾਉਂਦੀ ਹੈ। ਜਦੋਂ ਕਿ ਸ਼ਾਮ ਨੂੰ ਕੋਰਟੀਸੋਲ ਦਾ ਪੱਧਰ ਘੱਟ ਹੁੰਦਾ ਹੈ।
ਕੋਰਟੀਸੋਲ ਸ਼ੂਗਰ ਅਤੇ ਤਣਾਅ ਨੂੰ ਵਧਾਉਂਦੀ-
ਜਦੋਂ ਕੋਰਟੀਸੋਲ ਹਾਰਮੋਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਤਣਾਅ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਤਣਾਅ ਸ਼ੂਗਰ ਨੂੰ ਹਿੱਟ ਕਰਦਾ ਹੈ। ਜੇਕਰ ਤੁਸੀਂ ਸ਼ੂਗਰ ਦੀ ਦਵਾਈ ਲੈ ਰਹੇ ਹੋ, ਭਾਵੇਂ ਕੋਈ ਵੀ ਮਿੱਠਾ ਜਾਂ ਕਾਰਬੋਹਾਈਡਰੇਟ ਲਏ ਬਿਨਾਂ, ਤੁਹਾਡੀ ਸ਼ੂਗਰ ਵੱਧਣੀ ਸ਼ੁਰੂ ਹੋ ਜਾਵੇਗੀ।
ਤਣਾਅ ਨਾ ਸਿਰਫ਼ ਸ਼ੂਗਰ ਨੂੰ ਵਧਾਉਂਦਾ ਹੈ, ਇਹ ਸ਼ੂਗਰ ਦਾ ਇੱਕ ਕਾਰਨ ਵੀ ਹੈ। ਇਸੇ ਤਰ੍ਹਾਂ ਲੰਬੇ ਸਮੇਂ ਤੱਕ ਤਣਾਅ ਦੇ ਕਾਰਨ ਡਿਪ੍ਰੈਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਇੰਨਾ ਹੀ ਨਹੀਂ ਕੋਰਟੀਸੋਲ ਦੇ ਉੱਚ ਪੱਧਰ ਨਾਲ ਭਾਰ ਵਧਣ ਅਤੇ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
Disclaimer: ਸਾਡਾ ਲੇਖ ਸਿਰਫ ਜਾਣਕਾਰੀ ਪ੍ਰਦਾਨ ਕਰਨ ਲਈ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h