ਗੁਰਦਾਸ ਮਾਨ ਨਾਲ ਜੁੜੇ ਵਿਵਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਬੰਦਿਆਂ ਤੋਂ ਉਮੀਦ ਨਹੀਂ ਹੁੰਦੀ ਕੀ ਉਹ ਇਸ ਤਰ੍ਹਾਂ ਦਾ ਵੀ ਕੁਝ ਬੋਲ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਮਾਲ ਦੇ ਹਨ ਹਾਂ ਜੇਕਰ ਉਹ ਉਸ ਸਮੇਂ ਆਪਣੇ ਉਸ ਵਿਵਹਾਰ ‘ਤੇ ਮੁਆਫੀ ਮੰਗ ਲੈਂਦੇ ਤਾਂ ਪੰਜਾਬੀਆਂ ਨੇ ਉਨ੍ਹਾਂ ਨੂੰ ਉਸੇ ਵਕਤ ਮੁਆਫ ਕਰ ਦੇਣਾ ਸੀ ਤੇ ਇਹ ਗੱਲ ਇੰਨੀ ਕਦੇ ਨਹੀਂ ਸੀ ਵੱਧਣੀ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦੇ ਕਿਹਾ ਕਿ ਉਨ੍ਹਾਂ ਨੂੰ ਵੀ ਥੋੜਾ ਜਿਹਾ ਨਰਮ ਵਿਵਹਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਰੀ ਉਮਰ ਉਸ ਵਿਅਕਤੀ ਨੇ ਪੰਜਾਬ ਮਾਂ ਬੋਲੀ ਦੀ ਸੇਵਾ ਕੀਤੀ ਹੈ ਹਾਂ ਜੇਕਰ ਬੁੱਡੇ ਬਾਰੇ ਉਸ ਤੋਂ ਕੋਈ ਗਲਤੀ ਹੋ ਵੀ ਗਈ ਤਾਂ ਉਸ ਨਾਲ ਅਜਿਹਾ ਵਿਵਹਾਰ ਨਹੀਂ ਸੀ ਕਰਨਾ ਚਾਹੀਦਾ ਤੇ ਮੁਆਫ ਕਰ ਦੇਣਾ ਚਾਹੀਦਾ ਹੈ। ਇਸ ਵਿਵਾਦ ਦੇ ਚੱਲਦਿਆਂ ਉਨ੍ਹਾਂ ਕਾਂਗਰਸ ਸਰਕਾਰ ‘ਤੇ ਵੀ ਨਿਸ਼ਾਨਾ ਵਿਨ੍ਹਿਆ ਉਨ੍ਹਾਂ ਕਿਹਾ ਕਿ ਜੋ ਹੋ ਗਿਆ ਸੋ ਗਿਆ ਛੱਡੋ ਇਥੇ ਕੀ ਕੁਝ ਨਹੀਂ ਹੋਇਆ ਅੱਜ ਉਨ੍ਹਾਂ ਦੀ ਹੀ ਤੁਸੀਂ ਸਰਕਾਰਾਂ ਬਣਾ ਦਿੱਤੀਆਂ ਹਨ।
ਗੁਰਦਾਸ ਦੇ ਨਵੇਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕੀ ਗੀਤ ਦਾ ਵਧੀਆ ਹੈ ਪਰ ਉਨ੍ਹਾਂ ਨੂੰ ਕੋਈ ਸ਼ਪਸ਼ਟੀਕਰਨ ਦੇਣ ਦੀ ਜ਼ਰੂਰਤ ਨਹੀਂ ਸੀ। ਉਦੋਂ ਕਰ ਲੈਂਦੇ ਉਦੋਂ ਟਾਈਮ ‘ਚ ਅੰਮ੍ਰਿਤਸਰ ਦੀ ਧਰਤੀ ਨੂੰ ਤਾਂ ਵੈਸੇ ਹੀ ਕਰੀ ਦਾ ਉਦੋਂ ਟਾਈਮ ਸੀ ਪਰ ਉਹ ਆਖਿਰ ਇਨਸਾਨ ਹਨ ਅਜਿਹੀ ਗਲਤੀ ਤਾਂ ਹੋ ਹੀ ਜਾਂਦੀ ਹੈ। ਜੀਵੇਂ ਉਨ੍ਹਾਂ ਆਪਣੇ ਗੀਤ ‘ਚ ਵੀ ਜਿਕਰ ਕੀਤਾ ਹੈ ਕਿ ਮੇਰੀ ਮਾਂ ਨੇ ਕਿਹਾ ਸੀ ਕਿ ਇਹ ਹੋਨੀ ਹੈ ਤੇ ਇਹ ਹੋ ਕੇ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਲੋਕ ਵੀ ਕੁਝ ਜਿਆਦਾ ਹੀ ਕਰ ਦਿੰਦੇ ਹਨ ਹਾਲੇ ਇੰਟਰਵਿਊ ਸ਼ੁਰੂ ਵੀ ਨਹੀਂ ਹੁੰਦਾ ਤੇ ਨੀਚੇ ਲੋਕ ਗਾਲ੍ਹਾ ਕੱਢਣ ਲੱਗ ਪੈਂਦੇ ਹਨ।
ਬੀ.ਜੀ.ਪੀ. ਸਲੋਗਨ ‘ਵਨ ਨੇਸ਼ਨ ਵਨ ਲੈਂਗੂਏਜ਼’ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਾਂ ਉਨ੍ਹਾਂ ਦੇ ਦਿੱਤਾ ਹੋਵੇਗਾ ਪਰ ਮੈਂ ਤਾਂ ਪੰਜਾਬੀ ਹਾਂ ਮੇਰੇ ਰੋਮ-ਰੋਮ ‘ਚ ਪੰਜਾਬ ਬਸਿਆ ਹੋਇਆ ਹੈ ਮੈਨੂੰ ਪੰਜਾਬੀ ਜੁਬਾਨ ਬਹੁਤ ਪਸੰਦ ਹੈ।