[caption id="attachment_119282" align="alignnone" width="640"]<img class="size-full wp-image-119282" src="https://propunjabtv.com/wp-content/uploads/2023/01/Rusk.webp" alt="" width="640" height="425" /> <span style="color: #000000;"><strong>Disadvantage of Rusk:</strong> </span>ਨਾਸ਼ਤੇ 'ਚ ਰੱਸਕ ਦਾ ਸੇਵਨ ਕਰਨਾ ਇੱਕ ਪਸੰਦੀਦਾ ਨਾਸ਼ਤਾ ਮੰਨਿਆ ਗਿਆ ਹੈ ਕਿਉਂਕਿ ਇਹ ਸਸਤਾ ਹੋਣ ਦੇ ਨਾਲ-ਨਾਲ ਖਾਣਾ ਆਸਾਨ ਵੀ ਹੈ। ਇਸੇ ਲਈ ਅਕਸਰ ਲੋਕ ਸਵੇਰੇ ਕੰਮ 'ਤੇ ਜਾਂਦੇ ਸਮੇਂ ਚਾਹ ਦੇ ਨਾਲ ਰੱਸਕ ਖਾਣਾ ਪਸੰਦ ਕਰਦੇ ਹਨ। ਇਹ ਪੇਟ ਭਰਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਹ ਰੋਟੀ ਨਾਲੋਂ ਹਜ਼ਮ ਕਰਨਾ ਆਸਾਨ ਹੈ।[/caption] [caption id="attachment_119283" align="alignnone" width="770"]<img class="size-full wp-image-119283" src="https://propunjabtv.com/wp-content/uploads/2023/01/ruskk.jpg" alt="" width="770" height="513" /> ਪਰ, ਇਸ ਬਾਰੇ ਕੁਝ ਅਜਿਹੀਆਂ ਗੱਲਾਂ ਹਨ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਆਮ ਤੌਰ 'ਤੇ ਇਹ ਆਟਾ, ਚੀਨੀ, ਖਮੀਰ ਤੇ ਘਿਓ ਤੋਂ ਬਣਾਇਆ ਜਾਂਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਲੋਕ ਇਸਨੂੰ ਬਾਸੀ ਰੋਟੀ ਤੋਂ ਬਣਾਉਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਨਾਲ ਐਲਰਜੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।[/caption] [caption id="attachment_119284" align="alignnone" width="1280"]<img class="size-full wp-image-119284" src="https://propunjabtv.com/wp-content/uploads/2023/01/rusk.jpg" alt="" width="1280" height="720" /> ਲਿਵਸਟ੍ਰਾਂਗ ਦੇ ਅਨੁਸਾਰ, ਬਰੈੱਡ ਟੋਸਟ ਬਣਾਉਣਾ ਇੱਕ ਰਸਾਇਣਕ ਪ੍ਰਤੀਕ੍ਰਿਆ ਹੈ, ਜਿਸ ਦੌਰਾਨ ਮੋਲੀਕਿਊਲ ਟੁੱਟ ਜਾਂਦੇ ਹਨ। ਕਿਉਂਕਿ ਬਰੈੱਡ 'ਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ। ਪਰ, ਇਸਦਾ ਮਤਲਬ ਇਹ ਨਹੀਂ ਕਿ ਇਸ ਨਾਲ ਕੈਲੋਰੀ ਵੀ ਘੱਟ ਜਾਂਦੀ ਹੈ।[/caption] [caption id="attachment_119285" align="aligncenter" width="600"]<img class="size-full wp-image-119285" src="https://propunjabtv.com/wp-content/uploads/2023/01/rusk-side-effects.webp" alt="" width="600" height="337" /> ਦਿਲ ਲਈ ਨੁਕਸਾਨਦੇਹ- ਜੇਕਰ ਰੱਸਕ ਨੂੰ ਜ਼ਿਆਦਾ ਆਟਾ, ਤੇਲ ਤੇ ਮਿੱਠਾ ਮਿਲਾ ਕੇ ਬਣਾਇਆ ਜਾਵੇ, ਤਾਂ ਇਹ ਦਿਲ ਦੀਆਂ ਨਸਾਂ ਨੂੰ ਕਮਜ਼ੋਰ ਕਰ ਸਕਦਾ ਹੈ। ਜਿਸ ਕਾਰਨ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।[/caption] [caption id="attachment_119286" align="alignnone" width="900"]<img class="size-full wp-image-119286" src="https://propunjabtv.com/wp-content/uploads/2023/01/probiotics.tmb-blogpost.jpg" alt="" width="900" height="600" /> ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ - ਇਹ ਮੰਨਿਆ ਜਾਂਦਾ ਹੈ ਕਿ ਰਸ ਪਾਚਨ ਪ੍ਰਣਾਲੀ ਲਈ ਨੁਕਸਾਨਦੇਹ ਹੋ ਸਕਦਾ ਹੈ। ਸਾਡੇ ਸਿਸਟਮ ਨੂੰ ਇਸ ਨੂੰ ਹਜ਼ਮ ਕਰਨ 'ਚ ਸਮੱਸਿਆ ਹੋ ਸਕਦੀ ਹੈ। ਜਿਸ ਕਾਰਨ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ।[/caption] [caption id="attachment_119287" align="alignnone" width="2472"]<img class="size-full wp-image-119287" src="https://propunjabtv.com/wp-content/uploads/2023/01/Zwieback-1.jpg" alt="" width="2472" height="1908" /> ਪੌਸ਼ਟਿਕ ਤੱਤ ਘੱਟ ਹੁੰਦੇ ਹਨ- ਰੱਸਕ ਖਾਣ ਨਾਲ ਤੁਹਾਨੂੰ ਘੱਟ ਪੋਸ਼ਣ ਮਿਲਦਾ ਹੈ। ਇਸ ਨੂੰ ਖਾਣ ਨਾਲ ਸਿਰਫ ਪੇਟ ਭਰਦਾ ਹੈ ਪਰ ਸਿਹਤ ਨੂੰ ਕੋਈ ਫਾਇਦਾ ਨਹੀਂ ਹੁੰਦਾ।[/caption] [caption id="attachment_119288" align="alignnone" width="800"]<img class="size-full wp-image-119288" src="https://propunjabtv.com/wp-content/uploads/2023/01/rusk-1.jpg" alt="" width="800" height="600" /> ਹਾਈ ਬਲੱਡ ਸ਼ੂਗਰ — ਜ਼ਿਆਦਾ ਰੱਸਕ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵਧਦਾ ਹੈ। ਬਲੱਡ ਸ਼ੂਗਰ ਵਧਣ ਨਾਲ ਸ਼ੂਗਰ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਜਿਵੇਂ ਦਿਲ ਦੇ ਰੋਗ, ਹਾਰਟ ਸਟ੍ਰੋਕ ਆਦਿ ਦਾ ਖਤਰਾ ਵਧ ਸਕਦਾ ਹੈ।[/caption]