ਅੱਜ-ਕੱਲ੍ਹ Creativity ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ। ਕੁਝ ਵਖਰਾ ਕਰਨ ਦੇ ਚੱਕਰ ‘ਚ ਲੋਕ ਕੁਝ ਵੀ ਅਜੀਬ ਬਣਾ ਦਿੰਦੇ ਹਨ। ਸੋਸ਼ਲ ਮੀਡੀਆ ‘ਤੇ ਆਏ ਦਿਨ ਸਾਨੂੰ ਕੁਝ ਅਜਿਹਾ ਹੀ ਵੇਖਣ ਨੂੰ ਮਿਲ ਜਾਂਦਾ ਹੈ। ਵਖਰਾ ਕਰਨ ਦੇ ਐਕਪੈਰਿਮੈਂਟ ਲੋਕ ਖਾਣਾ, ਕੱਪੜਾ ਅਤੇ ਇੱਥੋਂ ਤੱਕ ਕੀ ਘਰਾਂ ਨਾਲ ਵੀ ਅਜਿਹਾ ਕੁਝ ਕਰ ਜਾਂਦੇ ਹਨ ਜਿਸ ਨਾਲ ਉਹ ਅਜੀਬ ਦਿਖਣ ਲੱਗ ਜਾਂਦੇ ਹਨ। ਅਜਿਹਾ ਹੀ ਕੁਝ ਦੁਨੀਆ ਦੇ ਇਨ੍ਹਾਂ ਅਜੀਬ ਰੈਸਟੋਰੈਂਟਾਂ ਨਾਲ ਕੀਤਾ ਗਿਆ। ਇਨ੍ਹਾਂ ਦੀ ਬਣਤਰ ਹੀ ਨਹੀਂ, ਸਗੋਂ ਨਾਂ ਵੀ ਬੜੇ ਅਜੀਬ ਹਨ, ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ।
1. ਅਮਰੀਕਾ ਦੇ ਲਾਸ ਵੇਗਾਸ ‘ਚ ਬਣੇ ‘ਹਾਰਟ ਅਟੈਕ ਗ੍ਰਿਲ ਰੈਸਟੋਰੈਂਟ’ (Heart Attack Grill Restaurant, USA) ਦੇ ਪਕਵਾਨਾਂ ਤੋਂ ਲੈ ਕੇ ਖਾਣਾ ਖਾਣ ਦਾ ਤਰੀਕਾ ਵੀ ਅਜੀਬ ਹੈ। ਇੱਥੇ ਐਂਟਰ ਹੁੰਦੇ ਹੀ ਵੇਟਰੇਸ ਨਰਸ ਦੀ ਵਰਦੀ ‘ਚ ਤੁਹਾਡਾ ਸੁਆਗਤ ਕਰਦੀਆਂ ਹਨ। ਫਿਰ ਤੁਹਾਨੂੰ ਇੱਕ ਆਰਮਬੈਂਡ ਅਤੇ ਮਰੀਜ਼ਾਂ ਵਾਲੇ ਗਾਊਨ ਦਿੱਤੇ ਜਾਂਦੇ ਨੇ। ਇਨ੍ਹਾਂ ਨੂੰ ਪਾ ਕੇ ਤੁਸੀਂ ਇੱਥੇ ਖਾਣਾ ਖਾ ਸਕਦੇ ਹੋ। ਇੱਥੋਂ ਦੇ ਪਕਵਾਨਾਂ ਦੇ ਨਾਂ ਵੀ ਅਜੀਬ ਹਨ, ਜਿਵੇਂ ਕਿ ਪਲੇਟ ਲਾਈਨ ਫਰਾਈਜ਼, ਬਾਈਪਾਸ ਬਰਗਰ, ਕੋਰੋਨਰੀ ਹੌਟ ਡਾਗ।
2. ਜੇਕਰ ਤੁਸੀਂ ਰੈਸਟੋਰੈਂਟ ਵਿੱਚ ਜੇਲ੍ਹ ਦੀ ਫੀਲਿੰਗ ਲੈਣਾ ਚਾਹੁੰਦੇ ਹੋ, ਤਾਂ ਚੀਨ ਦੇ ਪ੍ਰੀਜ਼ਨ ਥੀਮ ਰੈਸਟੋਰੈਂਟ (Prison Themed Restaurant, China) ਵਿੱਚ ਜ਼ਰੂਰ ਜਾਓ। ਇਹ ਰੈਸਟੋਰੈਂਟ ਆਪਣੀ ਸਪੈਸ਼ਲ ਸਰਵਿਸ ਲਈ ਜਾਣਿਆ ਜਾਂਦਾ ਹੈ। ਇੱਥੇ ਤੁਹਾਨੂੰ ਜੇਲ੍ਹ ਦੇ ਅੰਦਰ ਮੇਜ਼ ‘ਤੇ ਖਾਣਾ ਪਰੋਸਿਆ ਜਾਂਦਾ ਹੈ। ਵੇਟਰ ਕੈਦੀ ਅਤੇ ਜੇਲ੍ਹਰ ਦੇ ਡਰੈੱਸ ‘ਚ ਖਾਣਾ ਦਿੰਦੇ ਹਨ।
3. ਜੇਕਰ ਤੁਸੀਂ ਦੁਬਈ ਦੀ ਗਰਮੀ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਦੁਬਈ ਦਾ ਆਈਸ ਰੈਸਟੋਰੈਂਟ (Ice Restaurant) ਸਭ ਤੋਂ ਵਧੀਆ ਆਪਸ਼ਨ ਹੈ। ਨਕਲੀ ਬਰਫ਼ ਅਤੇ ਸ਼ੀਸ਼ੇ ਦਾ ਬਣੇ ਇਸ ਸਥਾਨ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿੰਦਾ ਹੈ ਅਤੇ ਇੱਥੇ ਸਿਰਫ਼ ਬਰਫ਼ ਤੋਂ ਬਣੀਆਂ ਚੀਜ਼ਾਂ ਹੀ ਮਿਲਦੀਆਂ ਹਨ।
4. ਬੈਲਜੀਅਮ ਦਾ ਰੈਸਟੋਰੈਂਟ ਇਨ ਏਅਰ (Restaurant In Air) ਆਪਣੇ ਨਾਂ ਵਾਂਗ ਹੀ ਹਵਾ ਵਿੱਚ ਲਟਕਦਾ ਹੈ। ਇਸ ਰੈਸਟੋਰੈਂਟ ਵਿੱਚ ਖਾਣਾ ਵੀ ਹਵਾ ਵਿੱਚ ਪਰੋਸਿਆ ਜਾਂਦਾ ਹੈ। ਦਰਅਸਲ, ਕ੍ਰੇਨ ਦੀ ਮਦਦ ਨਾਲ ਇਸ ਡਾਇਨਿੰਗ ਟੇਬਲ ਨੂੰ 50 ਮੀਟਰ ਦੀ ਉਚਾਈ ‘ਤੇ ਲਟਕਾਇਆ ਜਾਂਦਾ ਹੈ, ਫਿਰ ਲੋਕ ਹਵਾ ‘ਚ ਬੈਠ ਕੇ ਖਾਣਾ ਖਾਂਦੇ ਹਨ।
5. ਤਾਈਵਾਨ ‘ਚ ਬਣੇ ਟਾਇਲਟ ਰੈਸਟੋਰੈਂਟ (Toilet Restaurant) ‘ਚ ਤੁਹਾਨੂੰ ਟੇਬਲ ਅਤੇ ਕੁਰਸੀ ‘ਤੇ ਨਹੀਂ, ਸਗੋਂ ਟਾਇਲਟ ਸੀਟ ‘ਤੇ ਬੈਠ ਕੇ ਖਾਣਾ ਪੈਂਦਾ ਹੈ। ਇੰਨਾ ਹੀ ਨਹੀਂ, ਇੱਥੇ ਟਾਇਲਟ ਸੀਟ ‘ਤੇ ਹੀ ਪਕਵਾਨ ਅਤੇ ਡ੍ਰਿੰਕ ਵੀ ਪਰੋਸੇ ਜਾਂਦੇ ਹਨ।
6. ਜਾਪਾਨ ਵਿੱਚ ਨਯੋਤੈਮੋਰੀ ਰੈਸਟੋਰੈਂਟ (Nyotaimori or Naked-Sushi Restaurants) ਜਿਸਦਾ ਮਤਲਬ ਹੈ ਇੱਕ ਔਰਤ ਦੇ ਸਰੀਰ ‘ਤੇ ਪਰੋਸਿਆ ਗਿਆ ਭੋਜਨ। ਇਸ ਅਜੀਬ ਰੈਸਟੋਰੈਂਟ ਨੂੰ ਬਾਡੀ ਸੁਸ਼ੀ ਵੀ ਕਿਹਾ ਜਾਂਦਾ ਹੈ। ਇੱਥੇ ਸਪੈਸ਼ਲ ਡਿਸ਼ ਸੁਸ਼ੀ ਸਾ ਸਾਸ਼ਿਮੀ (Sushi Sa Sashimi) ਨੂੰ ਲੜਕੀ ਦੇ ਸਰੀਰ ‘ਤੇ ਰੱਖ ਕੇ ਪਰੋਸਿਆ ਜਾਂਦਾ ਹੈ। ਜਾਪਾਨ ‘ਚ ਨਿਊਡ ਬਾਡੀ ‘ਤੇ ਖਾਣਾ ਸਰਵ ਕਰਨ ਦੀ ਰੀਤ ਕਈ ਸਾਲ ਪੁਰਾਣੀ ਹੈ।
7. ਸਾਲ 2016 ‘ਚ ਦੁਨੀਆ ਦਾ ਪਹਿਲਾ ਨਿਊਡ ਰੈਸਟੋਰੈਂਟ (Nude restaurant) ਲੰਡਨ ਬਣਾਇਆ ਗਿਆ, ਜਿੱਥੇ ਵੇਟਰ ਤੋਂ ਲੈ ਕੇ ਸ਼ੈੱਫ ਅਤੇ ਗਾਹਕ ਤੱਕ ਨੰਗੇ ਹੋ ਕੇ ਖਾਣਾ ਖਾਂਦੇ ਹਨ। ਹਜ਼ਾਰਾਂ ਲੋਕ ਇੱਥੇ ਆਉਣ ਲਈ ਵਾਧੂ ਬੁਕਿੰਗ ਕਰਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER