Importance of Lighting diya: Diwali 2022: ਦੀਵਾਲੀ ਦਾ ਤਿਉਹਾਰ ਧਨਤੇਰਸ ਨਾਲ ਸ਼ੁਰੂ ਹੁੰਦਾ ਹੈ। ਧਨਤੇਰਸ ਦੇ ਨਾਲ ਹੀ ਦੀਵੇ ਜਗਾਉਣ ਦੀ ਪਰੰਪਰਾ ਵੀ ਸ਼ੁਰੂ ਹੋ ਜਾਂਦੀ ਹੈ। ਧਨਤੇਰਸ, ਛੋਟੀ ਦੀਵਾਲੀ ਅਤੇ ਦੀਵਾਲੀ ‘ਤੇ ਦੀਵੇ ਜਗਾਉਣ ਦਾ ਬੇਹੱਦ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਦੀਵਾਲੀ ‘ਤੇ ਦੀਵੇ ਜਗਾਉਣ ਨਾਲ ਜੀਵਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਦੀਵਾ ਜਗਾਉਣ ਨਾਲ ਜ਼ਿੰਦਗੀ ‘ਚ ਸੁੱਖ-ਸ਼ਾਂਤੀ ਵੱਸਦੀ ਹੈ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।
ਸ਼ਾਸਤਰਾਂ ਵਿੱਚ ਦੀਵਾ ਜਗਾਉਣ ਦਾ ਮਹੱਤਵ ਵੀ ਦੱਸਿਆ ਗਿਆ ਹੈ। ਦੀਵਾਲੀ ਵਾਲੇ ਦਿਨ ਹਰ ਕੋਨੇ ‘ਚ ਦੀਵੇ ਜਗਾਏ ਜਾਂਦੇ ਹਨ ਪਰ ਵਾਸਤੂ ਨਿਯਮਾਂ ਮੁਤਾਬਕ ਦੀਵਾਲੀ ‘ਤੇ ਕੁਝ ਖਾਸ ਥਾਵਾਂ ‘ਤੇ ਦੀਵੇ ਜਗਾਉਣਾ ਬਹੁਤ ਸ਼ੁਭ ਹੁੰਦਾ ਹੈ।
ਆਓ ਜਾਣਦੇ ਹਾਂ ਕਿ ਦੀਵਾਲੀ ਦੀ ਰਾਤ ਨੂੰ ਕਿੱਥੇ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਸ਼ਾਸ਼ਥਰਾਂ ਮੁਤਾਬਕ ਦੀਵਾਲੀ ਦੀ ਰਾਤ ਨੂੰ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣ ਦਾ ਰਿਵਾਜ਼ ਹੈ। ਘਰ ਦੇ ਵਿਹੜੇ ‘ਚ ਘਿਓ ਦਾ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਦੀਵਾਲੀ ‘ਤੇ ਰਸੋਈ ‘ਚ ਦੋ ਦੀਵੇ ਜਗਾਉਣੇ ਚਾਹੀਦੇ ਹਨ। ਇਸ ਕਾਰਨ ਮਾਂ ਅੰਨਪੂਰਨਾ ਦੇਵੀ ਦੀ ਕਿਰਪਾ ਬਣੀ ਰਹਿੰਦੀ ਹੈ।
ਸੌਣ ਵਾਲੇ ਕਮਰੇ ‘ਚ ਘਿਓ ਦਾ ਦੀਵਾ ਜਗਾਉਣਾ ਚਾਹੀਦਾ ਹੈ। ਇਸ ਕਾਰਨ ਵਿਆਹੁਤਾ ਜੀਵਨ ਵਿੱਚ ਮਿਠਾਸ ਬਣੀ ਰਹਿੰਦੀ ਹੈ।
ਘਰ ਦੀ ਤਿਜੌਰੀ ਕੋਲ ਤਿਲ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ ਅਤੇ ਭਗਵਾਨ ਕੁਬੇਰ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਕਾਰਨ ਸਾਲ ਭਰ ਪੈਸੇ ਦੀ ਕਮੀ ਨਹੀਂ ਰਹੇਗੀ। ਦੀਵਾਲੀ ਦੀ ਰਾਤ ਨੂੰ ਘਰ ਦੇ ਚਾਰੇ ਕੋਨਿਆਂ ਵਿੱਚ ਚਾਰ ਮੂੰਹ ਵਾਲੇ ਦੀਵੇ ਜਗਾਉਣੇ ਚਾਹੀਦੇ ਹਨ। ਇਸ ਨਾਲ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਪ੍ਰਸੰਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹਨ।
ਘਰ ਤੋਂ ਇਲਾਵਾ ਨਜ਼ਦੀਕੀ ਮੰਦਰ ‘ਚ ਜਾ ਕੇ ਘਿਓ ਦੇ ਪੰਜ ਦੀਵੇ ਜਗਾਓ। ਇਸ ਨਾਲ ਰੱਬ ਖੁਸ਼ ਹੁੰਦਾ ਹੈ ਅਤੇ ਘਰ ਵਿੱਚ ਆਪਣੀ ਮਿਹਰ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਜੇਕਰ ਘਰ ਦੇ ਬਾਹਰ ਕੋਈ ਨਦੀ ਜਾਂ ਨਹਿਰ ਵਗਦੀ ਹੈ ਤਾਂ ਉਸ ਦੇ ਕੰਢੇ ਵੀ ਦੀਵਾ ਜਗਾਉਣਾ ਚਾਹੀਦਾ ਹੈ।
ਤੁਸੀਂ ਚਾਹੋ ਤਾਂ ਘਰ ਦੀ ਟੂਟੀ ਜਾਂ ਵਗਦੇ ਪਾਣੀ ਦੇ ਕੋਲ ਦੀਵਾ ਵੀ ਜਗਾ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਦੇਵੀ ਲਕਸ਼ਮੀ ਪਾਣੀ ਵਿੱਚ ਮੌਜੂਦ ਹੁੰਦੀ ਹੈ। ਦੀਵਾਲੀ ਵਾਲੇ ਦਿਨ ਤੁਲਸੀ ਦੇ ਬੂਟੇ ਹੇਠਾਂ ਦੀਵਾ ਜਗਾਉਣਾ ਵੀ ਸ਼ੁਭ ਹੈ।