ਪੰਜਾਬ ‘ਚ ਪੈਟਰੋਲ ਪੰਪ 29 ਫਰਵਰੀ ਨੂੰ ਖੁੱਲ੍ਹੇ ਰਹਿਣਗੇ ਅਤੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਹੋਵੇਗਾ ਪਵੇਗਾ।ਉਕਤ ਸ਼ਬਦ ਲੁਧਿਆਣਾ ਪੈਟਰੋਲੀਅਮ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਵਿਅਕਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਡੀਜ਼ਲ-ਪੈਟਰੋਲ ਦੀ ਵਿਕਰੀ ‘ਤੇ ਮਾਰਜਨ ਮਨੀ ਵਧਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਪੈਟਰੋਲ ਪੰਪ ਡੀਲਰਾਂ ਦੁਆਰਾ 29 ਫਰਵਰੀ ਨੂੰ ਬੰਦ ਰੱਖੇ ਜਾਣ ਵਾਲੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਦੇ ਸੱਦੇ ਨੂੰ ਖਾਰਿਜ ਕਰ ਦਿੱਤਾ ਗਿਆ ਹੈ।ਪਿਛਲੇ ਦਿਨੀਂ ਮੁੰਬਈ ਦੇ ਸਾਰੇ ਪੈਟਰੋਲੀਅਮ ਕੰਪਨੀਆਂ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਨਾਲ ਦੇਸ਼ਭਰ ਦੇ ਪੈਟਰੋਲ ਪੰਪ ਡੀਲਰਾਂ ਦੀ ਬੈਠਕ ਹੋਈ ਸੀ।
ਬੈਠਕ ‘ਚ ਪੰਪ ਡੀਲਰਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ।ਇਸ ਬੈਠਕ ‘ਚ ਕੰਪਨੀਆਂ ਦੇ ਕਾਰਜਕਾਰੀ ਨਿਰਦੇਸ਼ਕਾਂ ਵਲੋਂ ਉਕਤ ਮੰਗਾਂ ਨੂੰ ਲੈ ਕੇ ਭਰੋਸਾ ਦਿੱਤਾ ਗਿਆ।ਦੂਜੇ ਪਾਸੇ ਪੰਜਾਬ ਦੇ ਨਾਲ ਨਾਲ ਦੇਸ਼ਭਰ ਦੇ ਪੈਟਰੋਲ ਪੰਪ ਡੀਲਰਾਂ ਨੂੰ ਉਮੀਦ ਹੈ ਕਿ ਪੈਟਰੋਲੀਅਮ ਕੰਪਨੀਆਂ ਆਪਣੀ ਮਾਰਜਨ ਮਨੀ ਵਧਾਏਗੀ।