ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਫੀ ਜ਼ਿਆਦਾ ਵੱਧ ਦਾ ਜਾ ਰਿਹਾ ਹੈ ਜਿਸ ਚੱਲ ਰਹੇ ਤਣਾਅ ਦੇ ਮੱਦੇਨਜ਼ਰ, ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ।
ਦੱਸ ਦੇਈਏ ਕਿ CA ਮਈ 2025 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਹ ਫੈਸਲਾ ਮੌਜੂਦਾ ਸੁਰੱਖਿਆ ਸਥਿਤੀ ਅਤੇ ਸੰਵੇਦਨਸ਼ੀਲ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ICAI ਦੁਆਰਾ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਚਾਰਟਰਡ ਅਕਾਊਂਟੈਂਟਸ ਫਾਈਨਲ, ਇੰਟਰਮੀਡੀਏਟ ਅਤੇ ਪੋਸਟ ਕੁਆਲੀਫਿਕੇਸ਼ਨ ਕੋਰਸ ਪ੍ਰੀਖਿਆ (INTT AT) ਦੇ ਪੇਪਰ ਜੋ 9 ਤੋਂ 14 ਮਈ 2025 ਦੇ ਵਿਚਕਾਰ ਹੋਣੇ ਸਨ, ਹੁਣ ਮੁਲਤਵੀ ਕਰ ਦਿੱਤੇ ਗਏ ਹਨ।
ਸਥਿਤੀ ਆਮ ਹੋਣ ਤੋਂ ਬਾਅਦ ਜਲਦੀ ਹੀ ਨਵੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ICAI ਦੀ ਅਧਿਕਾਰਤ ਵੈੱਬਸਾਈਟ ਯਾਨੀ icai.org ‘ਤੇ ਹੀ ਅਪਡੇਟਸ ਦੀ ਜਾਂਚ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਾਂ ਜਾਅਲੀ ਜਾਣਕਾਰੀ ‘ਤੇ ਭਰੋਸਾ ਨਾ ਕਰਨ।
ਇਹ ਪਹਿਲਾਂ ਐਲਾਨੀਆਂ ਗਈਆਂ ਤਾਰੀਖਾਂ ਸਨ
ਸੀਏ ਇੰਟਰਮੀਡੀਏਟ ਗਰੁੱਪ 1: 3, 5 ਅਤੇ 7 ਮਈ 2025
ਗਰੁੱਪ 2: 9, 11 ਅਤੇ 14 ਮਈ 2025
ਸੀਏ ਫਾਈਨਲ ਗਰੁੱਪ 1: 2, 4, ਅਤੇ 6 ਮਈ 2025
ਗਰੁੱਪ 2: 8, 10 ਅਤੇ 13 ਮਈ 2025