PRTC And PUNBUS News: ਜੇਕਰ ਤੁਸੀਂ ਵੀ ਰੋਜਾਨਾ ਦੇ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਅਹਿਮ ਹੋਣ ਵਾਲੀ ਹੈ। ਦੱਸ ਦੇਈਏ ਕਿ ਕੱਲ ਭਾਵ 3 ਅਪ੍ਰੈਲ ਨੂੰ ਪੰਜਾਬ ਵਿੱਚ ਸਾਰੇ ਬੱਸ ਸਟੈਂਡ ਸਵੇਰੇ 11 ਵਜੇ ਤੋਂ ਲੈਕੇ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ।
ਜਾਣਕਾਰੀ ਅਨੁਸਾਰ ਸਾਰੇ ਬੱਸ ਸਟੈਂਡਾਂ ਨੂੰ ਬੰਦ ਕਰਨ ਦਾ ਐਲਾਨ ਪੰਜਾਬ ਦੀ PRTC ਅਤੇ PUNBUS ਯੂਨੀਅਨ ਵੱਲੋਂ ਕੀਤਾ ਗਿਆ ਹੈ। ਇਹ ਐਲਾਨ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਧਰਨਾ ਲਗਾਉਣ ਲਈ ਕੀਤਾ ਗਿਆ ਹੈ।