Imran Khan’s March: ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫਿਰ ਭਾਰਤ (India) ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਆਜ਼ਾਦ ਹੈ। ਆਪਣੇ ਸੰਬੋਧਨ ਦੌਰਾਨ ਇਮਰਾਨ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ (ISI) ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਆਈਐਸਆਈ ਦਾ ਪਰਦਾਫਾਸ਼ ਕਰਨਗੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਾਹਵਾਜ਼ ਸ਼ਰੀਫ ਸਰਕਾਰ ‘ਤੇ ਹਮਲਾ ਬੋਲਿਆ ਤੇ ISI ਨੂੰ ਖੁੱਲ੍ਹ ਕੇ ਚਿਤਾਵਨੀ ਦਿੱਤੀ ਹੈ।
ਇਮਰਾਨ ਖ਼ਾਨ ਇਨ੍ਹੀਂ ਦਿਨੀਂ ਪਾਕਿ ਸਰਕਾਰ ‘ਤੇ ਲਗਾਤਾਰ ਹਮਲਾਵਰ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ‘ਚ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਖਿਲਾਫ ‘ਹਕੀਕੀ ਆਜ਼ਾਦੀ ਮਾਰਚ’ ਵੀ ਕੱਢਿਆ, ਜੋ ਲਾਹੌਰ ਤੋਂ ਸ਼ੁਰੂ ਹੋ ਕੇ ਇਸਲਾਮਾਬਾਦ ਤੱਕ ਰਿਹਾ। ਮੰਨਿਆ ਜਾ ਰਿਹਾ ਹੈ ਕਿ ਮਾਰਚ ‘ਚ ਜਨਤਕ ਸਮਰਥਨ ਦਿਖਾ ਕੇ ਉਹ ਪਾਕਿਸਤਾਨ ‘ਚ ਆਮ ਚੋਣਾਂ ਲਈ ਪ੍ਰਸ਼ਾਸਨ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ।
#WATCH | Former Pakistan Prime Minister and Pakistan Tehreek-e-Insaf (PTI) Chairman Imran Khan and other party members start "Haqeeqi Azadi Long March" from Lahore’s Liberty Chowk to Islamabad
(Video Source: Pakistan Tehreek-e-Insaf's Twitter handle) pic.twitter.com/UYMGHr3iLy
— ANI (@ANI) October 28, 2022
ਆਈਐਸਆਈ ‘ਤੇ ਕੀ ਬੋਲੇ ਇਮਰਾਨ
ਮਾਰਚ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ, ”ਮੈਂ ਆਈਐਸਆਈ ਦਾ ਪਰਦਾਫਾਸ਼ ਕਰਾਂਗਾ। ਮੈਂ ਕੋਈ ਕਾਨੂੰਨ ਨਹੀਂ ਤੋੜ ਰਿਹਾ।” ਉਨ੍ਹਾਂ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਮੀਰ ਜਾਫਰ ਅਤੇ ਗੱਦਾਰ ਕਹਿ ਕੇ ਸੰਬੋਧਨ ਕੀਤਾ। ਇੱਕ ਦਿਨ ਪਹਿਲਾਂ ISI ਮੁਖੀ ਨੇ ਇਮਰਾਨ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਇਮਰਾਨ ਨੇ ਆਪਣੀ ਸਰਕਾਰ ਨੂੰ ਬਚਾਉਣ ਲਈ ਆਰਮੀ ਚੀਫ਼ ਬਾਜਵਾ ਨੂੰ ਖਾਸ ਪੇਸ਼ਕਸ਼ ਕੀਤੀ ਸੀ।
ਉਨ੍ਹਾਂ ਕਿਹਾ ਕਿ ਇਹ ਮਾਰਚ ਕਿਸੇ ਸਿਆਸਤ ਜਾਂ ਨਿੱਜੀ ਲਾਭ ਲਈ ਨਹੀਂ, ਸਗੋਂ ਦੇਸ਼ ਦੀ ਆਜ਼ਾਦੀ ਲਈ ਹੈ। ਉਨ੍ਹਾਂ ਕਿਹਾ ਕਿ ਮਾਰਚ ਦਾ ਸਿੱਧਾ ਉਦੇਸ਼ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਇਮਰਾਨ ਖ਼ਾਨ ਨੇ ਆਪਣੇ ਭਾਸ਼ਣ ਦੌਰਾਨ ਇੱਕ ਵਾਰ ਫਿਰ ਭਾਰਤ ਦੀ ਤਾਰੀਫ ਕੀਤੀ। ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਆਜ਼ਾਦ ਦੱਸਦੇ ਹੋਏ ਸ਼ਰੀਫ ਸਰਕਾਰ ਦੀ ਆਲੋਚਨਾ ਕੀਤੀ।
ਇਹ ਵੀ ਪੜ੍ਹੋ: China Lockdown: ਚੀਨ ‘ਚ ਫਿਰ ਤੋਂ ਕੋਰੋਨਾ ਦੀ ਦਸਤਕ, ਲੱਗਿਆ ਲੌਕਡਾਊਨ! ਕੀ ਦੁਨੀਆ ਨੂੰ ਮੁੜ ਸਾਵਧਾਨ ਹੋਣ ਦੀ ਲੋੜ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h