ਮੰਗਲਵਾਰ, ਅਗਸਤ 19, 2025 09:03 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਤੀਬਾੜੀ

ਕੈਨੇਡਾ ‘ਚ ਵੱਸਦੇ ਲੋਕ ਖਾ ਰਹੇ ਗਲਾਈਫੋਸੇਟ ਜ਼ਹਿਰ, ਇਸ ਜ਼ਹਿਰ ਨੂੰ ਵੇਚਣ ਲਈ ਕੰਪਨੀ ਨੇ ਕੀਤਾ ਸੀ $10 ਮਿਲੀਅਨ ਦਾ ਭੁਗਤਾਨ

ਰਾਉਂਡਅੱਪ ਮੇਕਰ ਨੇ ਇਹ ਜ਼ਹਿਰ ਵੇਚਣ ਲਈ $10 ਮਿਲੀਅਨ ਦਾ ਭੁਗਤਾਨ ਕੀਤਾ ਸੀ। ਨਾਲ ਹੀ ਬਹੁਤ ਸਾਰੀਆਂ ਸਟੱਡੀਜ਼ ਨੇ ਸਾਬਤ ਕੀਤਾ ਹੈ ਕਿ ਇਹ ਕੈਂਸਰ ਦਾ ਕਾਰਨ ਬਣਦਾ ਹੈ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਪ੍ਰੇ ਭਾਰਤ 'ਚ ਵੀ ਬੈਨ ਹੈ।

by ਮਨਵੀਰ ਰੰਧਾਵਾ
ਦਸੰਬਰ 26, 2022
in ਖੇਤੀਬਾੜੀ, ਵਿਦੇਸ਼
0

Glyphosate Spray: ਕੈਨੇਡਾ ਵਿੱਚ ਕਣਕ ਦੀ ਖੜ੍ਹੀ ਫਸਲ ‘ਤੇ ਰਾਉਂਡ ਅੱਪ ਦਾ ਛਿੜਕਾਅ ਕੀਤਾ ਜਾਂਦਾ ਹੈ! ਇਹੀ ਹਾਲ ਅਮਰੀਕਾ ਦਾ ਹੈ। ਇਹ ਦੇਖਣ ਤੇ ਵਿਸ਼ਵਾਸ ਕਰਨਾ ਔਖਾ ਸੀ। ਰਾਉਂਡ ਅੱਪ ‘ਚ ਗਲਾਈਫੋਸੇਟ ਜ਼ਹਿਰ ਹੈ- ਇਹ non-selective ਜ਼ਹਿਰ ਹੈ ਯਾਨੀ ਕਿ ਫ਼ਸਲ ਅਤੇ ਨਦੀਨ ਦੇ ਵਿੱਚ ਫ਼ਰਕ ਨਹੀਂ ਕਰਦਾ ਤੇ ਹਰ ਹਰੇ ਪੌਦੇ ਨੂੰ ਮਾਰਦਾ ਹੈ।

ਕਣਕ ‘ਤੇ ਸਪਰੇਅ ਵੀ ਇੱਕ ਤਰ੍ਹਾਂ ਕਣਕ ਨੂੰ ਸਕਾਉਣ ਲਈ ਹੀ ਕੀਤੀ ਜਾਂਦੀ ਹੈ। ਇਸਨੂੰ ਕਣਕ ਦੀ ਫਸਲ ‘ਤੇ ‘ਡੈਸਿਕੈਂਟ’ (desiccant) ਵਜੋਂ ਵਰਤਿਆ ਜਾਂਦਾ ਹੈ- ਯਾਨੀ ਫ਼ਸਲ ਨੂੰ ਸਕਾਉਣ ਲਈ। ਵਧੇਰੇ ਠੰਢ ਤੇ ਬਰਫ਼ਬਾਰੀ ਤੋਂ ਪਹਿਲਾਂ ਵਾਢੀ ਨਬੇੜਨ ਲਈ ਰਾਉਂਡ ਅੱਪ ਦੀ ਸਪਰੇਅ ਕਰਕੇ ਕਣਕ ਨੂੰ ਸੁਕਾਇਆ ਜਾਂਦਾ ਹੈ। ਇਹ systemic ਜ਼ਹਿਰ ਹੈ, ਮਤਲਬ ਕਿ ਪੌਦੇ ਦੇ ਵਿੱਚ ਰਚ ਕੇ ਹਰ ਭਾਗ ਤੱਕ ਜਾਂਦਾ ਹੈ। ਜ਼ਾਹਿਰ ਹੈ ਕਿ ਦਾਣਿਆਂ ਵਿੱਚ ਵੀ ਜਾਂਦਾ ਹੈ ਅਤੇ ਇਸ ਨੂੰ ਖਾਣ ਵਾਲਿਆਂ ਵਿੱਚ ਵੀ !

ਰਾਉਂਡ ਅੱਪ/ ਗਲਾਈਫੋਸੇਟ ਸਭ ਤੋਂ ਵਿਵਾਦਪੂਰਨ ਜ਼ਹਿਰਾਂ ਚੋਂ ਇੱਕ ਹੈ ਤੇ ਬਹੁਤ ਸਾਰੀਆਂ ਸਟੱਡੀਜ਼ ਨੇ ਸਾਬਤ ਕੀਤਾ ਹੈ ਕਿ ਇਹ ਕੈਂਸਰ ਦਾ ਕਾਰਨ ਬਣਦਾ ਹੈ। WHO ਗਲਾਈਫੋਸੇਟ ਨੂੰ ‘Probable carcinogenic’- “ਸੰਭਾਵੀ ਕੈਂਸਰ ਦਾ ਕਾਰਣ ” ਵਜੋਂ ਸ਼੍ਰੇਣੀਬੱਧ ਕਰਦਾ ਹੈ।

ਜਰਮਨ ਕੰਪਨੀ ਬਾਅਰ ਜੋ ਹੁਣ ਰਾਊਂਡ-ਅੱਪ ਵੇਚਦੀ ਹੈ, ਨੂੰ ਰਾਉਂਡਅੱਪ ਨਾਲ ਜੁੜੇ ਹਜ਼ਾਰਾਂ ਕੈਂਸਰ ਦੇ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਨ ਲਈ $10.9 ਬਿਲੀਅਨ ਦਾ ਭੁਗਤਾਨ ਕਰਨ ਲਈ ਹਾਮੀ ਭਰਨੀ ਪਈ ਹੈ। ਇਹ ਅਮਰੀਕਾ ਦੀ ਅਦਾਲਤੀ ਨਿਪਟਾਰਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਮਝੌਤਾ ਰਾਸ਼ੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਵਕੀਲ ਰੱਖਣ ਦੇ ਬਾਵਜ਼ੂਦ ਬਾਅਰ ਦਾ ਇੰਨੀ ਵੱਡੀ ਰਕਮ ਹਾਰਜ਼ਾਨੇ ਵਜੋਂ ਦੇਣਾ ਆਪਣੇ ਆਪ ‘ਚ ਹੀ ਸਬੂਤ ਹੈ ਕਿ ਗਲਾਈਫੋਸੇਟ carcinogenic ਹੈ।

ਜਰਮਨੀ ਸਮੇਤ ਦੁਨੀਆ ਦੇ 10 ਦੇਸ਼ਾਂ ਨੇ ਗਲਾਈਫੋਸੇਟ ‘ਤੇ ਪਾਬੰਦੀ ਲਗਾਈ ਹੋਈ ਹੈ ਅਤੇ 15 ਦੇਸ਼ਾਂ ਨੇ ਇਸ ਦੀ ਵਰਤੋਂ ਨੂੰ restrict ਕੀਤਾ ਹੋਇਆ ਹੈ। ਭਾਰਤ ਵਰਗੇ ਦੇਸ਼ ‘ਚ ਵੀ ਇਸ ਦੀ ਵਿਕਰੀ ਦੀ ਇਜ਼ਾਜ਼ਤ ਕੇਵਲ ਖਾਲਾਂ ਵੱਟਾਂ ਲਈ ਹੀ ਹੈ। ਪੰਜਾਬ ਨੇ 2018 ਵਿੱਚ ਇਸਤੇ ਪਾਬੰਦੀ ਲਗਾ ਦਿੱਤੀ ਸੀ।

ਇਸ ਸਭ ਦੇ ਮੱਦੇਨਜ਼ਰ, ਇਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਕਣਕ ਦੀ ਖੜ੍ਹੀ ਫਸਲ ‘ਤੇ ਗਲਾਈਫੋਸੇਟ ਦੀ ਵਰਤੋਂ ਦੀ ਇਜਾਜ਼ਤ ਹੈ।

ਕਨੋਲਾ ਦੇ ਮਾਮਲੇ ਵਿੱਚ ਸਥਿਤੀ ਹੋਰ ਵੀ ਖ਼ਰਾਬ ਹੈ। ਕਨੋਲਾ ਇੱਕ ਸਰੋਂ ਵਰਗੀ ਫ਼ਸਲ ਹੈ। ਦੇਖ ਕੇ ਸਰੋਂ ਅਤੇ ਕਨੋਲਾ ਦੇ ਪੌਦਿਆਂ ਦਾ ਫਰਕ ਕਰ ਪਾਉਣਾ ਵੀ ਔਖਾ ਹੈ। ਕੈਨੇਡਾ ਵਿੱਚ GM (Genetically modified) ਕਨੋਲਾ ਦੀ ਖੇਤੀ ਹੁੰਦੀ ਹੈ। ਕਨੋਲਾ ਨੂੰ ਗਲਾਈਫੋਸੇਟ ਦੀ ਵਰਤੋਂ ਲਈ ਜੈਨੇਟਿਕ ਤੌਰ ‘ਤੇ ਸੋਧਿਆ ਗਿਆ ਹੈ।

ਗਲਾਈਫੋਸੇਟ ਫਸਲ ਅਤੇ ਨਦੀਨ ਦੋਵਾਂ ਨੂੰ ਮਾਰਦਾ ਹੈ, ਪਰ ਕਨੋਲਾ ਦੇ ਬੀਜਾਂ ਵਿੱਚ ਇੱਕ ਜੀਨ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਕਨੋਲਾ ਦੇ ਪੌਦੇ ਗਲਾਈਫੋਸੇਟ ਦੀ ਸਪਰੇਅ ਹੋਣ ਤੇ ਨਹੀਂ ਮਰਦੇ। ਇਸਦੇ ਨਤੀਜਤਨ ਕਨੋਲਾ ਦੀ ਫਸਲ ‘ਤੇ ਗਲਾਈਫੋਸੇਟ ਦੀ ਅੰਨੇਵਾਹ ਵਰਤੋਂ ਹੁੰਦੀ ਹੈ। ਕਨੋਲਾ ਦੀ ਇਸੇ ਫ਼ਸਲ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕਨੇਡਾ ਵਿੱਚ ਖਾਣਾ ਪਕਾਉਣ ਲਈ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ।

ਇਹ ‘ਤੇ ਪਤਾ ਸੀ ਕਿ ਗਲਾਈਫੋਸੇਟ ਦੀ ਵਰਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕਨੋਲਾ ਅਤੇ ਸੋਇਆਬੀਨ ਵਰਗੀਆਂ ਖਾਣ ਵਾਲੀਆਂ GM ਫਸਲਾਂ ‘ਤੇ ਕੀਤੀ ਜਾਂਦੀ ਹੈ, ਪਰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਹੱਦ ਤੱਕ ਹੁੰਦੀ ਹੋਵੇਗੀ ! ਇੱਥੇ ਹਰ ਦਸਾਂ ਦਿਨਾਂ ਬਾਅਦ ਕਿਸਾਨ ਗਲਾਈਫੋਸੇਟ ਦੀ ਸਪਰੇਅ ਕਰਦੇ ਹਨ। ਇਕੱਲੀ ਰਾਉਂਡ ਅੱਪ ਨਾਲ ਹੁਣ ਨਦੀਨ ਨਹੀਂ ਮਰਦੇ, ਦੂਜੇ ਨਦੀਨਨਾਸ਼ਕ ਮਿਲਾ ਕੇ ਸਪਰੇਅ ਕਰਨੇ ਪੈਂਦੇ ਹਨ।

ਵਿਡੰਬਨਾ ਇਹ ਹੈ ਕਿ ਏਸ਼ੀਆਈ ਬਾਸਮਤੀ ਚੌਲਾਂ ਦੇ ਮਾਮਲੇ ਵਿੱਚ, ਮਾਪਦੰਡ ਬਿਲਕੁਲ ਵੱਖਰੇ ਹਨ। ਲਗਪਗ 40 ਕੀਟਨਾਸ਼ਕਾਂ ਲਈ, ਜੋ ਕਿ ਗਲਾਈਫੋਸੇਟ ਨਾਲੋਂ ਕਿਤੇ ਘੱਟ ਖਤਰਨਾਕ ਹਨ, ਲਈ ਅਮਰੀਕਾ ਅਤੇ EU ਵੱਲੋਂ ਬਹੁਤ ਸਖਤ residue limit ਦੇ ਸਟੈਂਡਰਡ ਦੀ ਪਾਲਣਾ ਕਾਰਵਾਈ ਜਾਂਦੀ ਹੈ। ਜਦੋਂ ਬਾਸਮਤੀ ਚੌਲਾਂ ਨੂੰ ਪੱਛਮੀ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ, ਤਾਂ ਜਹਾਜ਼ ਪਹੁੰਚਣ ‘ਤੇ ਇਸ residue limit ਦੇ ਸਟੈਂਡਰਡ ਨੂੰ ਚੈੱਕ ਕਰਨ ਲਈ ਸੈਂਪਲ ਲਏ ਜਾਂਦੇ ਹਨ ਅਤੇ ਟੈਸਟ ਵਿੱਚ ਜੇ ਸੈਂਪਲ ਅਸਫਲ ਹੋ ਜਾਂਦਾ ਹੈ, ਤਾਂ ਬਰਾਮਦਕਾਰਾਂ ਨੂੰ ਅਕਸਰ ਚਾਵਲ ਉੱਥੇ ਹੀ ਨਸ਼ਟ ਕਰਨੇ ਪੈਂਦੇ ਹਨ ਤੇ ਨਸ਼ਟ ਕਰਨ ਦਾ ਖਰਚਾ ਹੋਰ ਦੇਣਾ ਪੈਂਦਾ ਹੈ!

ਮਨੁੱਖਾਂ ਵਲੋਂ GM ਫਸਲਾਂ ਦੀ ਖਪਤ ਆਪਣੇ ਆਪ ‘ਚ ਹੀ ਬਹੁਤ ਸਾਰੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਕੈਨੇਡਾ ਅਮਰੀਕਾ ‘ਚ ਲੋਕ – ਗਲਾਈਫੋਸੇਟ ਦੀਆਂ ਕਈ ਸਪਰੇਆਂ ਕੀਤੀਆਂ GM ਫਸਲਾਂ ਸਿਧੇ ਰੂਪ ਵਿੱਚ ਖਾ ਰਹੇ ਹਾਂ !

ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਗਲਾਈਫੋਸੇਟ ਦੀ ਖੁੱਲੀ ਵਰਤੋਂ ਦੀ ਇਜਾਜ਼ਤ ਦਾ ਕੀ ਹੈ ਕਾਰਣ?

ਜਵਾਬ ਇਹ ਹੈ ਕਿ ਕੈਨੇਡਾ ਅਤੇ ਅਮਰੀਕਾ ਦੀ ਖੇਤੀ ਗਲਾਈਫੋਸੇਟ ‘ਤੇ ਇੰਨੀ ਨਿਰਭਰ ਹੋ ਗਈ ਹੈ ਕਿ ਕੋਈ ਵੀ ਸਰਕਾਰ ਇਸ ਨਦੀਨ ਨਾਸ਼ਕ ‘ਤੇ ਪਾਬੰਦੀ ਲਗਾਉਣ ਦੀ ਹਿੰਮਤ ਨਹੀਂ ਕਰ ਸਕਦੀ। ਕਨੌਲਾ ਦੀ ਖੇਤੀ ਤਾਂ ਇਸ ਜ਼ਹਿਰ ਤੋਂ ਬਗੈਰ ਕਰਨ ਦੀ ਹੁਣ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਲਗਪਗ 100% GM ਫ਼ਸਲ ਹੋਣ ਕਾਰਣ ਕਿਸਾਨਾਂ ਵਿੱਚ ਹਾਹਾਕਾਰ ਮੱਚ ਜਾਵੇਗੀ।

ਹੁਣ ਤੱਕ ਅਮਰੀਕਾ ਅਤੇ ਕੈਨੇਡਾ ਵਿੱਚ GM ਕਣਕ ਦੀ ਕਾਸ਼ਤ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜੇ GM ਕਣਕ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਸ ਜ਼ਹਿਰ ਦੀ ਵਰਤੋਂ ਕਈ ਗੁਣਾ ਹੋਰ ਵੱਧ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Agriculture Newscanadacanada newsCauses CancerGlyphosateGlyphosate Ban in Indiapro punjab tvpunjabi newsRound UpWheat Crops Sprayed
Share254Tweet159Share63

Related Posts

‘ਕਾਨੂੰਨ ਦੀ ਉਲੰਘਣਾ ਕਰਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਚੁੱਕਿਆ ਵੱਡਾ ਕਦਮ

ਅਗਸਤ 19, 2025

ਹੁਣ EVM ਰਾਹੀਂ ਨਹੀਂ ਹੋਵੇਗੀ ਵੋਟਿੰਗ, ਡੋਨਾਲਡ ਟਰੰਪ ਨੇ ਕਿਉਂ ਕੀਤਾ ਇਸਦਾ ਵਿਰੋਧ

ਅਗਸਤ 19, 2025

ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਵੱਡੀ AirLine ਨੂੰ ਪਿਆ ਭਾਰੀ, ਕੋਰਟ ਨੇ ਲਗਾਇਆ ਭਾਰੀ ਜੁਰਮਾਨਾ

ਅਗਸਤ 18, 2025

Air Canada ਨੇ ਰੱਦ ਕੀਤੀਆਂ 623 Flights, ਜਾਣੋ ਕੀ ਹੈ ਵੱਡਾ ਕਾਰਨ

ਅਗਸਤ 16, 2025

ਦੋ ਵੱਡੇ ਦੇਸ਼ਾਂ ਦੇ ਰਾਸ਼ਟਰਪਤੀਆਂ ਦੀ ਆਪਸ ‘ਚ ਹੋਈ ਅਹਿਮ ਮੀਟਿੰਗ, ਜਾਣੋ ਕੀ ਹੋਇਆ ਫੈਸਲਾ

ਅਗਸਤ 16, 2025

ਟਰੰਪ TARRIF ਵਿਚਾਲੇ ਅਮਰੀਕੀ ਕਰੈਡਿਟ ਏਜੰਸੀ ਨੇ ਵਧਾਈ ਭਾਰਤ ਦੀ ਰੇਟਿੰਗ, ਜਾਣੋ ਕੀ ਹੈ ਇਸਦਾ ਅਰਥ, ਭਾਰਤ ਨੂੰ ਕਿੰਝ ਹੋਵੇਗਾ ਫਾਇਦਾ

ਅਗਸਤ 15, 2025
Load More

Recent News

CGC ਝੰਜੇਰੀ ਹੁਣ CGC ਯੂਨੀਵਰਸਿਟੀ, ਮੋਹਾਲੀ: ਅਗਲੀ ਪੀੜੀ ਲਈ ਇਕ ਨਵੀਂ ਦ੍ਰਿਸ਼ਟੀ

ਅਗਸਤ 19, 2025

Asia Cup 2025 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਜਾਣੋ ਕੌਣ ਕੌਣ ਹੈ ਸ਼ਾਮਲ

ਅਗਸਤ 19, 2025

Redmi ਨੇ launch ਕੀਤਾ ਘੱਟ ਬਜਟ ਵਾਲਾ ਫ਼ੋਨ, ਕੀਮਤ ਤੇ ਫ਼ੀਚਰ ਜਾਣ ਹੋ ਜਾਓਗੇ ਹੈਰਾਨ

ਅਗਸਤ 19, 2025

‘ਕਾਨੂੰਨ ਦੀ ਉਲੰਘਣਾ ਕਰਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਚੁੱਕਿਆ ਵੱਡਾ ਕਦਮ

ਅਗਸਤ 19, 2025

ਹੁਣ ਵੱਧ ਸਮਾਨ ਲੈ ਕੇ ਜਾਣ ‘ਤੇ ਜਹਾਜ ਵਾਂਗ ਹੀ ਟ੍ਰੇਨ ‘ਚ ਵੀ ਲੱਗੇਗਾ ਵਾਧੂ ਚਾਰਜ

ਅਗਸਤ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.