ਬੁੱਧਵਾਰ, ਅਪ੍ਰੈਲ 1, 2026 03:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਗੈਂਗਸਟਰ ਸੁੱਖਾ ਬਡੇਵਾਲੀਆ ਕਤਲ ਮਾਮਲੇ ‘ਚ ਮੁਲਜ਼ਮ ਬੱਬੂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ਵੇਖੋ ਵੀਡੀਓ

Punjab News: ਸੁੱਖਾ ਬਡੇਵਾਲੀਆ ਦੇ ਕਤਲ ਦੇ ਮੁਲਜ਼ਮ ਬੱਬੂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਬੱਬੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਸੁੱਖਾ ਦਾ ਕਤਲ ਰੋਹਿਤ ਮਲਹੋਤਰਾ ਉਰਫ਼ ਈਸ਼ੂ ਨੇ ਕੀਤਾ ਹੈ।

by ਮਨਵੀਰ ਰੰਧਾਵਾ
ਮਈ 16, 2023
in ਪੰਜਾਬ, ਵੀਡੀਓ
0

Gangster Sukha Badewalia Murder Case: ਪੰਜਾਬ ਦੇ ਲੁਧਿਆਣਾ ‘ਚ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਬਡੇਵਾਲੀਆ ਦਾ ਹੈਬੋਵਾਲ ਦੇ ਜੋਗਿੰਦਰ ਨਗਰ ‘ਚ ਕਤਲ ਕਰ ਦਿੱਤਾ ਗਿਆ ਸੀ। ਸੁੱਖਾ ਬਡੇਵਾਲੀਆ ਆਪਣੇ ਦੋਸਤ ਰੋਹਿਤ ਦੇ ਘਰ ਦੀ ਛੱਤ ‘ਤੇ ਬੈਠਾ ਸੀ। ਬੱਬੂ ਵੀ ਉਨ੍ਹਾਂ ਨਾਲ ਮੌਜੂਦ ਸੀ। ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਛੱਤ ‘ਤੇ ਗੋਲੀਆਂ ਮਾਰ ਕੇ 08 ਮਈ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਗੈਂਗਸਟਰ ਸੁੱਖਾ ‘ਤੇ 30 ਤੋਂ ਵੱਧ ਕੇਸ ਦਰਜ ਹਨ।

ਇਸ ਝਗੜੇ ਦੌਰਾਨ ਰੋਹਿਤ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਵੀ ਹੋਇਆ। ਉਸ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੇ ਬਾਅਦ ਤੋਂ ਬੱਬੂ ਫਰਾਰ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਹੁਣ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਬਡੇਵਾਲੀਆ ਦੇ ਕਤਲ ਦੇ ਮੁਲਜ਼ਮ ਸੂਰਜ ਪ੍ਰਕਾਸ਼ ਉਰਫ ਬੱਬੂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਬੱਬੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਸੁੱਖਾ ਦਾ ਕਤਲ ਰੋਹਿਤ ਮਲਹੋਤਰਾ ਉਰਫ਼ ਈਸ਼ੂ ਨੇ ਕੀਤਾ ਹੈ। ਇਸ ਦੇ ਲਈ ਉਸ ਦੀ ਪਤਨੀ ਮਿਠਾਈ ਦੇ ਡੱਬੇ ਵਿਚ ਪਿਸਤੌਲ ਲੈ ਕੇ ਆਈ ਸੀ। ਉਸ ਨੇ ਬਚਾਅ ਵਿਚ ਗੋਲੀ ਚਲਾਈ ਨਹੀਂ ਤਾਂ ਰੋਹਿਤ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ ਹੁੰਦੀ।

ਉਸ ਨੇ ਵੀਡੀਓ ਵਿੱਚ ਥਾਣਾ ਹੈਬੋਵਾਲ ਦੇ ਐਸਐਚਓ ਬਿੱਟਣ ’ਤੇ ਦੋਸ਼ ਲਾਇਆ ਹੈ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ। ਇੰਸਪੈਕਟਰ ਉਸ ਤੋਂ ਪੁਰਾਣੀ ਦੁਸ਼ਮਣੀ ਕੱਢ ਰਿਹਾ ਹੈ। ਰੋਹਿਤ ਦੀ ਅੱਖ ‘ਚ ਗੋਲੀ ਲੱਗਣ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਚੋਂ ਇੱਕ ਮੁਲਜ਼ਮ ਗੋਪਾਲ ਮਹਾਜਨ ਉਰਫ਼ ਗੋਪੀ ਵਾਸੀ ਪੱਖੋਵਾਲ ਰੋਡ ਦੀ ਵੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਮੁਲਜ਼ਮ ਬੱਬੂ ਨੇ ਵੀਡੀਓ ‘ਚ ਕਿਹਾ…

ਬੱਬੂ ਨੇ ਕਿਹਾ- SHO ਬਿੱਟਨ ਮੇਰੇ ਨਾਲ ਧੱਕਾ ਕਰ ਰਿਹਾ ਹੈ। ਇੱਕ ਕੁੜੀ ਦੀ ਮੌਤ ਹੋ ਗਈ ਸੀ, ਡਬਲ ਦੀ ਭੈਣ, ਉਸ ਕੇਸ ਵਿੱਚ ਵੀ ਉਹ ਕਹਿੰਦਾ ਸੀ ਕਿ ਡਬਲ ਦੀ ਵੀਡੀਓ ਬਣਾਉ, ਜਿਸ ਵਿੱਚ ਉਹ ਪੈਸੇ ਮੰਗ ਰਿਹਾ ਹੈ। ਮੈਂ ਉਸ ਸਮੇਂ ਆਪਣੇ ਦੋਸਤ ਨੂੰ ਨਹੀਂ ਮਾਰਿਆ ਸੀ, ਤਾਂ ਹੁਣ ਮੈਂ ਇਹ ਕਿਵੇਂ ਕਰ ਸਕਦਾ ਹਾਂ?

10 ਸਾਲ ਹੋ ਗਏ ਹਨ, ਮੇਰੇ ਖਿਲਾਫ ਕੋਈ ਲੜਾਈ ਦਾ ਪਰਚਾ ਦਰਜ ਨਹੀਂ ਹੋਇਆ। ਇਹ ਜੋ ਵੀ ਸਾਜ਼ਿਸ਼ ਰਚੀ ਜਾ ਰਹੀ ਹੈ, ਉਹ ਬਿੱਟਨ ਕੁਮਾਰ ਵੱਲੋਂ ਰਚੀ ਜਾ ਰਹੀ ਹੈ। ਮੈਂ ਮੌਕੇ ਦਾ ਗਵਾਹ ਹਾਂ ਤੇ ਗਵਾਹ ਵੀ ਰਹਾਂਗਾ।

ਰੋਹਿਤ ਦੀ ਪਤਨੀ ਬਾਕਸ ਨੂੰ ਛੱਤ ‘ਤੇ ਲੈ ਕੇ ਆਈ ਸੀ। ਇਸੇ ਡੱਬੇ ਵਿੱਚ ਗੋਲਾ-ਬਾਰੂਦ ਰੋਹਿਤ ਕੋਲ ਪਹੁੰਚਾਇਆ ਗਿਆ। ਮੈਂ ਜਲਦੀ ਹੀ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੀ ਕੋਸ਼ਿਸ਼ ਕਰਾਂਗਾ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਇਹ ਮਾਮਲਾ ਕਿਸੇ ਹੋਰ ਅਧਿਕਾਰੀ ਨੂੰ ਸੌਂਪਿਆ ਜਾਵੇ।

ਮੈਂ ਨਹੀਂ ਚਾਹੁੰਦਾ ਕਿ ਬਿਟਨ ਮੇਰੇ ਕੇਸ ਦੀ ਜਾਂਚ ਕਰੇ। ਬਿਟਨ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਕਿਸੇ ਮਾਮਲੇ ਵਿੱਚ 302 ਦਾ ਪਰਚਾ ਹੋਇਆ ਸੀ, ਉਸ ਕੇਸ ਵਿੱਚ ਵੀ ਉਹ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ। ਇਹ ਅਧਿਕਾਰੀ ਵਿਆਜ ‘ਤੇ ਪੈਸੇ ਵੀ ਦਿੰਦਾ ਹੈ।

ਸੁੱਖਾ ਬਡੇਵਾਲੀਆ ਦਾ ਕਤਲ ਗੋਪੀ, ਈਸ਼ੂ, ਟਿੰਡਰ ਨੇ ਕੀਤਾ ਸੀ। ਉੱਥੇ ਉਸ ਦੇ ਨਾਲ ਤਿੰਨ ਹੋਰ ਲੋਕ ਵੀ ਮੌਜੂਦ ਸੀ। ਰੋਹਿਤ, ਸੁੱਖੇ ਦੇ ਨਾਂ ‘ਤੇ ਲਗਾਤਾਰ ਨਸ਼ਾ ਤਸਕਰੀ ਕਰ ਰਿਹਾ ਸੀ।

ਸੁੱਖਾ ਨੇ ਉਸ ਨੂੰ ਇਹ ਵੀ ਕਿਹਾ ਕਿ ਤੇਰੇ ਕਾਰਨ ਉਸ ‘ਤੇ ਕਈ ਕੇਸ ਦਰਜ ਹਨ। ਇਸੇ ਮਸਲੇ ਦੇ ਹੱਲ ਲਈ ਸੁੱਖਾ ਨਾਲ ਰੋਹਿਤ ਦੇ ਘਰ ਗਿਆ। ਜੇ ਉਸ ਨੇ ਲੜਨ ਜਾਣਾ ਹੁੰਦਾ ਤਾਂ ਦੋਵੇਂ ਇਕੱਲੇ ਨਹੀਂ ਜਾਂਦੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Accused BabbuGangster Sukha Badewalia Murder Caseludhianapro punjab tvpunjab newspunjab policepunjabi newssocial mediavideo viral
Share227Tweet142Share57

Related Posts

‘ਆਪ’ ਸਰਕਾਰ ਦੌਰਾਨ ਸਿੱਖਿਆ ਖੇਤਰ ਵਿੱਚ ਪੰਜਾਬ ਦੇ ਸਕੂਲਾਂ ਨੇ ਮਾਰੀ ਬਾਜ਼ੀ

ਮਾਰਚ 31, 2026

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ, ਦਰਜਨਾਂ ਜ਼ਮੀਨੀ ਪੱਧਰ ਦੇ ਆਗੂ ‘ਆਪ’ ਵਿੱਚ ਸ਼ਾਮਲ

ਮਾਰਚ 31, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ, ਸਨੌਰ ਵਿੱਚ 87 ਕਰੋੜ ਦੀ ਲਾਗਤ ਨਾਲ ਸੜਕਾਂ ਦੇ ਨਵੀਨੀਕਰਨ ਦੀ ਸ਼ੁਰੂਆਤ

ਮਾਰਚ 31, 2026

MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਪੰਜਾਬ ‘ਚ ਹੜ੍ਹਾਂ ਦੇ ਸੰਕਟ ਦਾ ਗੰਭੀਰ ਮੁੱਦਾ

ਮਾਰਚ 30, 2026

LPG ਸੰਕਟ ਦੇ ਵਿਚਕਾਰ ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਮਾਰਚ 30, 2026

ਵਿਰੋਧੀ ਧਿਰ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ 10 ਲੱਖ ਰੁਪਏ ਦੀ ਸਿਹਤ ਯੋਜਨਾ ਬਾਰੇ ਗਲਤ ਪ੍ਰਚਾਰ ਕਰ ਰਹੀ ਹੈ: ਡਾ. ਬਲਬੀਰ ਸਿੰਘ

ਮਾਰਚ 30, 2026
Load More

Recent News

ਲਾਪਰਵਾਹੀ ਨਾਲ ਹੋ ਸਕਦਾ ਹੈ ਭਾਰੀ ਨੁਕਸਾਨ, 1 ਅਪ੍ਰੈਲ ਤੋਂ ਬਦਲਣ ਜਾ ਰਹੇ ਰੇਲਵੇ ਦੇ ਇਹ ਨਿਯਮ

ਮਾਰਚ 31, 2026

ਟੋਲ ਟੈਕਸ ਨਿਯਮਾਂ ‘ਚ ਵੱਡਾ ਬਦਲਾਅ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਨਿਯਮ

ਮਾਰਚ 31, 2026

ਪੋਕਸੋ ਅਦਾਲਤ ਨੇ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ

ਮਾਰਚ 31, 2026

ਪੂਜਾ ਦੌਰਾਨ ਮੰਦਿਰ ‘ਚ ਮਚੀ ਭਗਦੜ: 8 ਔਰਤਾਂ ਦੀ ਮੌਤ, ਕਈ ਜ਼ਖਮੀ

ਮਾਰਚ 31, 2026

ਲਖਨਊ ‘ਚ ਐਮਰਜੈਂਸੀ ਲੈਂਡਿੰਗ: ਫਲਾਈਟ ‘ਚ ਧੂੰਏਂ ਕਾਰਨ ਫੈਲੀ ਦਹਿਸ਼ਤ

ਮਾਰਚ 31, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.