ਠੰਢ ‘ਚ ਕਈ ਤਰ੍ਹਾਂ ਦੇ ਫਲ ਮਿਲਦੇ ਹਨ ਤੇ ਇਨ੍ਹਾਂ ਫਲਾਂ ਚੋਂ ਇੱਕ ਹੈ ਸੰਤਰਾ। ਸੰਤਰਾ ਜਿੰਨਾ ਸਵਾਦ ਹੁੰਦਾ ਉਂਨਾ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।ਅਜਿਹੇ ‘ਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਠੰਢ ‘ਚ ਸੰਤਰੇ ਦਾ ਸੇਵਨ ਕਰਦੇ ਨੇ ਤਾਂ ਇਹ ਸਿਹਤ ਲਈ ਕਿਵੇਂ ਫਾਇਦੇਮੰਦ ਹੋ ਸਕਦਾ ਹੈ।
ਜੇਕਰ ਬੱਚੇ ਸੰਤਰੇ ਦਾ ਸੇਵਨ ਕਰਨ ਤਾਂ ਇਸ ‘ਚ ਮੌਜੂਦ ਵਿਟਾਮਿਨ ਸੀ ਨਾ ਸਿਰਫ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਸਗੋਂ ਸਰੀਰ ਨੂੰ ਕਈ ਇਨਫੈਕਸ਼ਨਾਂ ਤੋਂ ਵੀ ਬਚਾਉਣ ‘ਚ ਮਦਦ ਕਰਦਾ ਹੈ।
ਜੇਕਰ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਠੰਢ ‘ਚ ਸੰਤਰੇ ਦਾ ਸੇਵਨ ਕੀਤਾ ਜਾ ਸਕਦਾ ਹੈ। ਰੋਜ਼ਾਨਾ ਸੰਤਰੇ ਦਾ ਸੇਵਨ ਕਰਨ ਨਾਲ ਬੀਪੀ ਦੀ ਸਮੱਸਿਆ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਜੇਕਰ ਤੁਸੀਂ ਖਾਂਸੀ-ਜ਼ੁਕਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸੰਤਰੇ ‘ਚ ਪਾਏ ਜਾਂਦੇ ਐਂਟੀਆਕਸੀਡੈਂਟ ਗੁਣ ਕਾਫੀ ਲਾਭਦਾਇਕ ਹੋ ਸਕਦੇ ਹਨ, ਜੋ ਖਾਂਸੀ-ਜ਼ੁਕਾਮ ਤੋਂ ਬਚਾਅ ਕਰ ਸਕਦੇ ਹਨ।
ਜੇਕਰ ਤੁਸੀਂ ਹੱਡੀਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ‘ਚ ਰੋਜ਼ਾਨਾ ਇੱਕ ਸੰਤਰਾ ਖਾਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਹੱਡੀਆਂ ਮਜ਼ਬੂਤ ਰਹਿ ਸਕਦੀਆਂ ਨੇ ਸਗੋਂ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਚਮੜੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸੰਤਰੇ ਦੇ ਅੰਦਰ ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਈ ਮੌਜੂਦ ਹੁੰਦੇ ਹਨ। ਅਜਿਹੇ ‘ਚ ਸੰਤਰੇ ਦਾ ਸੇਵਨ ਕਰਕੇ ਚਮੜੀ ਨੂੰ ਸਿਹਤਮੰਦ ਰੱਖ ਸਕਦੇ ਹਾਂ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER