PM Modi Launch 75rs Coin: ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਪੀਐਮ ਮੋਦੀ ਅਤੇ ਲੋਕ ਸਭਾ ਸਪੀਕਰ ਸਮੇਤ ਹੋਰ ਨੇਤਾਵਾਂ ਨੇ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਦੱਸ ਦਈਏ ਕਿ 33 ਗ੍ਰਾਮ ਵਜ਼ਨ ਵਾਲੇ 75 ਸਿੱਕਿਆਂ ਨੂੰ ਬਣਾਉਣ ਵਿਚ 50 ਫੀਸਦੀ ਚਾਂਦੀ ਦੀ ਵਰਤੋਂ ਕੀਤੀ ਗਈ ਹੈ। 44 ਮਿਲੀਮੀਟਰ ਦੇ ਵਿਆਸ ਵਾਲਾ ਇਹ ਸਿੱਕਾ ਦੂਜੇ ਸ਼ਡਿਊਲ ਵਿੱਚ ਦਿੱਤੀਆਂ ਹਦਾਇਤਾਂ ਮੁਤਾਬਕ ਤਿਆਰ ਕੀਤਾ ਗਿਆ ਹੈ।
प्रधानमंत्री नरेंद्र मोदी ने नए संसद भवन से वित्त मंत्रालय द्वारा तैयार किए गए 75 रुपए के विशेष सिक्के जारी किए। pic.twitter.com/nDqyMvj1xM
— ANI_HindiNews (@AHindinews) May 28, 2023
ਨਵੀਂ ਸੰਸਦ ਤੋਂ ਆਪਣੇ ਪਹਿਲੇ ਭਾਸ਼ਣ ਦੌਰਾਨ ਪੀਐਮ ਮੋਦੀ ਨੇ ਕਿਹਾ, ‘ਅੱਜ 28 ਮਈ 2023, ਇਹ ਦਿਨ ਅਜਿਹਾ ਸ਼ੁਭ ਮੌਕਾ ਹੈ। ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਹੀ ਸੰਸਦ ਭਵਨ ਕੰਪਲੈਕਸ ਵਿੱਚ ਸਰਬ-ਵਿਸ਼ਵਾਸੀ ਪ੍ਰਾਰਥਨਾ ਕੀਤੀ ਗਈ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਸੁਨਹਿਰੀ ਪਲ ਲਈ ਵਧਾਈ ਦਿੰਦਾ ਹਾਂ। ਇਹ ਸਿਰਫ਼ ਇੱਕ ਇਮਾਰਤ ਨਹੀਂ ਹੈ, ਇਹ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਹੈ। ਇਹ ਸਾਡੇ ਲੋਕਤੰਤਰ ਦਾ ਮੰਦਰ ਹੈ।”
#WATCH | Prime Minister Narendra Modi releases a stamp and Rs 75 coin in the new Parliament. pic.twitter.com/7YSi1j9dW9
— ANI (@ANI) May 28, 2023
ਪੀਐਮ ਮੋਦੀ ਨੇ ਕਿਹਾ ਕਿ ਚੋਲ ਸਾਮਰਾਜ ‘ਚ ਇਸ ਸੇਂਗੋਲ ਨੂੰ ਕਰਤੱਵ ਮਾਰਗ, ਸੇਵਾ ਮਾਰਗ, ਰਾਸ਼ਟਰੀ ਮਾਰਗ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਰਾਜਾਜੀ ਦੀ ਅਗਵਾਈ ਹੇਠ, ਇਹ ਸੇਂਗੋਲ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਬਣ ਗਿਆ। ਅਧਿਆਨਮ ਦੇ ਸਾਧਕ, ਜੋ ਤਾਮਿਲਨਾਡੂ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ, ਅੱਜ ਸਵੇਰੇ ਸਾਨੂੰ ਅਸ਼ੀਰਵਾਦ ਦੇਣ ਲਈ ਸੰਸਦ ਵਿੱਚ ਮੌਜੂਦ ਸਨ। ਇਸ ਪਵਿੱਤਰ ਸੇਂਗੋਲ ਦੀ ਸਥਾਪਨਾ ਉਨ੍ਹਾਂ ਦੀ ਅਗਵਾਈ ਵਿਚ ਹੋਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਡਾ ਸੰਵਿਧਾਨ ਸਾਡਾ ਸੰਕਲਪ ਹੈ। ਜੋ ਰੁਕਦਾ ਹੈ, ਉਸਦੀ ਕਿਸਮਤ ਵੀ ਰੁਕ ਜਾਂਦੀ ਹੈ। ਜੋ ਚਲਦਾ ਰਹਿੰਦਾ ਹੈ, ਉਸਦੀ ਕਿਸਮਤ ਵੀ ਚਲਦੀ ਰਹਿੰਦੀ ਹੈ। ਇਸੇ ਲਈ ਚੱਲਦੇ ਰਹੋ। ਗੁਲਾਮੀ ਤੋਂ ਬਾਅਦ ਸਾਡੇ ਭਾਰਤ ਨੇ ਬਹੁਤ ਕੁਝ ਗੁਆ ਕੇ ਆਪਣਾ ਨਵਾਂ ਸਫ਼ਰ ਸ਼ੁਰੂ ਕੀਤਾ। ਉਹ ਸਫ਼ਰ ਕਈ ਉਤਰਾਅ-ਚੜ੍ਹਾਅ ਵਿੱਚੋਂ ਲੰਘਦਾ ਹੋਇਆ, ਕਈ ਚੁਣੌਤੀਆਂ ਨੂੰ ਪਾਰ ਕਰਦਾ ਹੋਇਆ ਆਜ਼ਾਦੀ ਦੇ ਸੁਨਹਿਰੀ ਯੁੱਗ ਵਿੱਚ ਦਾਖ਼ਲ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h