ਭਾਰਤ ਨੇ ਇੰਗਲੈਂਡ ਨੂੰ ਪਹਿਲੇ ਇਕ ਰੋਜ਼ਾ ਮੈਚ ਵਿਚ ਦਸ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 18.4 ਓਵਰਾਂ ਵਿਚ ਹੀ 114 ਦੌੜਾਂ ਬਣਾ ਕੇ ਜੇਤੂ ਟੀਚਾ ਪੂਰਾ ਕੀਤਾ। ਇੰਗਲੈਂਡ ਦੀ ਸਾਰੀ ਟੀਮ 110 ਦੌੜਾਂ ’ਤੇ ਆਊਟ ਹੋ ਗਈ ਸੀ।
ਕਪਤਾਨ ਰੋਹਿਤ ਸ਼ਰਮਾ ਨੇ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਦਕਿ ਸ਼ਿਖਰ ਧਵਨ ਨੇ 31 ਦੌੜਾਂ ਬਣਾਈਆਂ।
ਇੰਗਲੈਂਡ ਦੀ ਸਾਰੀ ਟੀਮ 110 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤੀ ਟੀਮ ਨੇ ਟੀ 20 ਲੜੀ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ।
ਇੰਗਲੈਂਡ ਦੇ ਖਿਡਾਰੀ ਸਿਰਫ 25.2 ਓਵਰ ਹੀ ਖੇਡ ਸਕੇ ਤੇ ਇਹ ਇੰਗਲੈਂਡ ਟੀਮ ਦਾ ਭਾਰਤ ਖਿਲਾਫ਼ ਹੁਣ ਤਕ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਰਵੋਤਮ ਗੇਂਦਬਾਜ਼ੀ ਕਰਦਿਆਂ 6 ਵਿਕਟਾਂ ਹਾਸਲ ਕੀਤੀਆਂ।