ਸ਼ੁੱਕਰਵਾਰ, ਜੂਨ 27, 2025 10:16 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ

IND vs PAK T20 World Cup 2022: ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਈ ਵੋਲਟੇਜ ਮੈਚ, ਜਾਣੋ ਕਦੋਂ ਤੇ ਕਿੱਥੇ ਵੇਖ ਸਕਦੇ ਮੈੱਚ?

India vs Pakistan: ਭਾਰਤ ਟੂਰਨਾਮੈਂਟ 'ਚ ਗਰੁੱਪ 2 ਦਾ ਹਿੱਸਾ ਹੈ ਜਿਸ ਵਿੱਚ ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਹਨ। ਭਾਰਤ ਅਤੇ ਪਾਕਿਸਤਾਨ ਦਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਤੋਂ ਖੇਡਿਆ ਜਾਣਾ ਹੈ।

by propunjabtv
ਅਕਤੂਬਰ 23, 2022
in ਖੇਡ
0

IND vs PAK T20 World Cup 2022: ਰੋਹਿਤ ਸ਼ਰਮਾ (Rohit Sharma) ਦੀ ਅਗਵਾਈ ਵਾਲੀ ਭਾਰਤੀ ਟੀਮ 23 ਅਕਤੂਬਰ ਯਾਨੀ ਛੋਟੀ ਦੀਵਾਲੀ ਵਾਲੇ ਦਿਨ ਪਾਕਿਸਤਾਨ (Pakistan) ਦਾ ਸਾਹਮਣਾ ਕਰਨ ਲਈ ਤਿਆਰ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2022 (ICC T20 World Cup 2022) ‘ਚ ਭਾਰਤ ਦਾ ਇਹ ਪਹਿਲਾ ਮੈਚ ਹੋਵੇਗਾ। ਇਸ ਮੈਚ ਨਾਲ ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ 2022 ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 2021 ਵਿੱਚ ਭਾਰਤੀ ਟੀਮ (Indian Team) ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਅਤੇ ਉਹ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ ਸੀ।

2022 ਟੀ-20 ਵਿਸ਼ਵ ਕੱਪ ਟੂਰਨਾਮੈਂਟ ਆਸਟਰੇਲੀਆ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡੇਗੀ। ਭਾਰਤ ਟੂਰਨਾਮੈਂਟ ਵਿੱਚ ਗਰੁੱਪ 2 ਦਾ ਹਿੱਸਾ ਹੈ ਜਿਸ ਵਿੱਚ ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਹਨ। ਭਾਰਤ ਅਤੇ ਪਾਕਿਸਤਾਨ ਦਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਤੋਂ ਖੇਡਿਆ ਜਾਣਾ ਹੈ।

ਪਿਛਲੀ ਵਾਰ ਦੋਵੇਂ ਟੀਮਾਂ 2021 ਟੀ-20 ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਈਆਂ ਸੀ, ਪਾਕਿਸਤਾਨ ਨੇ ਦੁਬਈ ਵਿੱਚ ਭਾਰਤ ਖ਼ਿਲਾਫ਼ 10 ਵਿਕਟਾਂ ਨਾਲ ਆਪਣੀ ਪਹਿਲੀ ਵਿਸ਼ਵ ਕੱਪ ਜਿੱਤ ਦਰਜ ਕੀਤੀ ਸੀ। ਇਸ ਮੈਚ ‘ਚ ਬਾਬਰ ਆਜ਼ਮ ਨੇ ਅਜੇਤੂ 68 ਦੌੜਾਂ ਬਣਾਈਆਂ, ਜਦਕਿ ਮੁਹੰਮਦ ਰਿਜ਼ਵਾਨ ਨੇ ਅਜੇਤੂ 79 ਦੌੜਾਂ ਬਣਾਈਆਂ। ਇਸ ਵਿੱਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਰੋਹਿਤ ਸ਼ਰਮਾ, ਕੇਐਲ ਰਾਹੁਲ ਅਤੇ ਵਿਰਾਟ ਕੋਹਲੀ ਦੀਆਂ ਤਿੰਨ ਕੀਮਤੀ ਵਿਕਟਾਂ ਲਈਆਂ।

ਮੈਲਬਰਨ ‘ਚ ਮੌਸਮ ਦਾ ਹਾਲ

ਆਸਟ੍ਰੇਲੀਆ ਵਿੱਚ ਇਸ ਸਮੇਂ ਬਰਸਾਤ ਦਾ ਮੌਸਮ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੌਰਾਨ ਮੀਂਹ ਪੈ ਸਕਦਾ ਹੈ। ਮੈਲਬੌਰਨ ਵਿੱਚ 23 ਅਕਤੂਬਰ ਨੂੰ ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ। ਉਸ ਸਮੇਂ ਮੀਂਹ ਦੀ ਸੰਭਾਵਨਾ 70 ਫੀਸਦੀ ਹੈ।

T20 World Cup 2022 India vs Pakistan: ਕਿੱਥੇ ਵੇਖ ਸਕਦੇ ਹਾਂ ਮੈਚ

ਭਾਰਤ ਬਨਾਮ ਪਾਕਿਸਤਾਨ ਮੈਚ ਸਟਾਰ ਨੈੱਟਵਰਕ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਸਦਾ ਸਿੱਧਾ ਪ੍ਰਸਾਰਣ ਡਿਜ਼ਨੀ ਪਲੱਸ ਹੌਟਸਟਾਰ ‘ਤੇ ਕੀਤਾ ਜਾਵੇਗਾ।

ਸਟੇਡੀਅਮ ਬਾਰੇ ਜਾਣਕਾਰੀ

1853 ਵਿੱਚ ਬਣਾਇਆ ਗਿਆ ਮੈਲਬੋਰਨ ਕ੍ਰਿਕੇਟ ਗਰਾਊਂਡ (MCG) ਕਾਫ਼ੀ ਵੱਡਾ ਹੈ ਅਤੇ 100,000 ਤੋਂ ਵੱਧ ਲੋਕਾਂ ਦੀ ਸਮਰੱਥਾ ਵਾਲਾ ਵਿਸ਼ਵ ਦਾ 10ਵਾਂ ਸਭ ਤੋਂ ਵੱਡਾ ਸਟੇਡੀਅਮ ਹੈ, ਕ੍ਰਿਕਟ ਪ੍ਰਸ਼ੰਸਕ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਦਾ ਇੰਤਜ਼ਾਰ ਕਰਦੇ ਹਨ।

ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੇ ਕੁਝ ਦਿਲਚਸਪ ਅੰਕੜੇ

  • ਭਾਰਤ ਇਕਲੌਤੀ ਟੀਮ ਹੈ ਜਿਸ ਨੇ ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ‘ਚ ਛੇ ‘ਚੋਂ ਪੰਜ ਮੈਚ ਜਿੱਤੇ ਹਨ।
  • ਪਾਕਿਸਤਾਨ ਦੇ ਖਿਲਾਫ ਭਾਰਤ ਦੀ ਜੇਤੂ ਸੂਚੀ ਵਿੱਚ ਇੱਕ ਟਾਈ ਮੈਚ ਵੀ ਸ਼ਾਮਲ ਹੈ, ਜੋ ਉਸਨੇ 14 ਸਤੰਬਰ, 2007 ਨੂੰ ਡਰਬਨ ਵਿੱਚ ‘ਬਾਲ-ਆਊਟ’ ਰਾਹੀਂ ਜਿੱਤਿਆ ਸੀ।
  • ਕੋਲੰਬੋ (ਆਰਪੀਐਸ) ਵਿੱਚ 30 ਸਤੰਬਰ 2012 ਨੂੰ ਭਾਰਤ ਦੀ 8 ਵਿਕਟਾਂ ਦੀ ਜਿੱਤ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਕਿਸੇ ਵੀ ਟੀਮ ਵੱਲੋਂ ਵਿਕਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਹੈ।
  • ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਟੀ-20 ਵਿਸ਼ਵ ਕੱਪ ਮੈਚਾਂ ਵਿੱਚ ਕੁੱਲ ਚਾਰ ਪਾਰੀਆਂ ਵਿੱਚ 226 ਦੀ ਔਸਤ ਨਾਲ 226 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ।
  • ਵਿਸ਼ਵ ਟੀ-20 ਵਿੱਚ ਪਾਕਿਸਤਾਨ ਦੇ ਖਿਲਾਫ ਕੋਹਲੀ ਦੇ ਸਕੋਰਾਂ ਦਾ ਕ੍ਰਮ ਹੈ – 30-9-2012 ਨੂੰ ਕੋਲੰਬੋ (ਆਰਪੀਐਸ) ਵਿੱਚ ਨਾਬਾਦ 78; 21-3-2014 ਨੂੰ ਮੀਰਪੁਰ ਵਿਖੇ 36 ਨਾਬਾਦ, 19-3-2016 ਨੂੰ ਕੋਲਕਾਤਾ ਵਿਖੇ 55 ਨਾਬਾਦ ਅਤੇ 24 ਅਕਤੂਬਰ 2021 ਨੂੰ ਦੁਬਈ (DSC) ਵਿਖੇ 57 ਦੌੜਾਂ।
Tags: arshdeep singhIND vs PAKIND Vs PAK Pitch Reportindiaindia vs pakistanIndian cricket teamMCGMelbourne Weather Reportpakistanpro punjab tvpunjabi newsrohit sharmasports newsT20 World CupT20 World Cup 2022Virat Kohliweather report
Share250Tweet156Share63

Related Posts

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਨੀਰਜ ਚੋਪੜਾ ਦੇ ਨਾਮ ਲੱਗਿਆ ਨਵਾਂ ਖ਼ਿਤਾਬ, ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਹਰਾਇਆ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025
Load More

Recent News

Weather Update: ਪੰਜਾਬ ਦੇ ਇਹਨਾਂ 4 ਜ਼ਿਲਿਆਂ ‘ਚ ਅੱਜ ਫਿਰ ਪਏਗਾ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਜੂਨ 27, 2025

ਬੀਤੀ ਰਾਤ ਗੈਂਗਸਟਰ ਦੀ ਮਾਂ ਦਾ ਗੋਲੀਆਂ ਮਾਰ ਕਤਲ, ਕਿਸ ਨੇ ਲਈ ਇਸਦੀ ਜਿੰਮੇਵਾਰੀ

ਜੂਨ 27, 2025

Monsoon Skin Care Tips: ਮਾਨਸੂਨ ‘ਚ ਕੁਝ ਇਸ ਤਰਾਂ ਰੱਖੋ ਆਪਣੀ SKIN ਦਾ ਧਿਆਨ

ਜੂਨ 26, 2025

Gold Silver Price: ਸੋਨੇ ਦੀਆਂ ਕੀਮਤਾਂ ਚ ਆ ਰਹੇ ਬਦਲਾਅ, ਜਾਣੋ ਅੱਜ ਦੀਆਂ ਸੋਨੇ ਦੀਆਂ ਕੀਮਤਾਂ

ਜੂਨ 26, 2025

ਹੁਣ ਫਾਸਟ ਟੈਗ ਨਾਲ ਭਰ ਸਕੋਗੇ ਟਰੈਫਿਕ ਚਲਾਨ, ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੂਨ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.