IND vs SA: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਦੂਜੇ ਮੈਚ ‘ਚ ਸ਼ਾਨਦਾਰ ਪਾਰੀ ਖੇਡੀ। ਉਸਨੇ 39 ਗੇਂਦਾਂ ਵਿੱਚ 68* ਦੌੜਾਂ ਬਣਾਈਆਂ, ਜਿਸ ਵਿੱਚ 9 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਅਜਿਹੇ ‘ਚ ਇਸ ਪਾਰੀ ਦੌਰਾਨ ਖੱਬੇ ਹੱਥ ਦੇ ਬੱਲੇਬਾਜ਼ ਨੇ ਛੱਕਾ ਲਗਾਇਆ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਰਿੰਕੂ ਦੇ ਇਸ ਛੱਕੇ ਨੇ ਮੀਡੀਆ ਬਾਕਸ ਦਾ ਸ਼ੀਸ਼ਾ ਤੋੜ ਦਿੱਤਾ। ਉਨ੍ਹਾਂ ਦਾ ਇਹ ਛੱਕਾ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਹੈ।
ਖਾਸ ਗੱਲ ਇਹ ਹੈ ਕਿ ਉਸ ਨੇ ਇਹ ਦੋਵੇਂ ਛੱਕੇ ਲਗਾਤਾਰ 19ਵੇਂ ਓਵਰ ਵਿੱਚ ਲਗਾਏ। ਇਨ੍ਹਾਂ ‘ਚੋਂ ਇਕ ਛੱਕਾ ਮੀਡੀਆ ਬਾਕਸ ਦੇ ਸ਼ੀਸ਼ੇ ‘ਤੇ ਲੱਗਾ, ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਪਾਰੀ ਖਤਮ ਹੋਣ ਤੋਂ ਬਾਅਦ ਕੁਮੈਂਟੇਟਰ ਵੀ ਇਸ ‘ਤੇ ਚਰਚਾ ਕਰਦੇ ਨਜ਼ਰ ਆਏ। ਰਿੰਕੂ ਦੇ ਦੋ ਛੱਕਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
Rinku Singh’s hits six broke media box glass. 🔥 #rikusingh#rinku singh
– Rinku is insane…!!!! pic.twitter.com/ZhXrEa9MQo
— Engriftilkhar (@engriftilkhar) December 12, 2023
ਜੇਕਰ ਮੈਚ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਨੇ ਮੀਂਹ ਤੋਂ ਪ੍ਰਭਾਵਿਤ ਸੀਰੀਜ਼ ਦੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਵਿੱਚ ਮੇਜ਼ਬਾਨ ਟੀਮ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 19.3 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 180 ਦੌੜਾਂ ਬਣਾਈਆਂ। ਮੀਂਹ ਨੇ ਭਾਰਤੀ ਪਾਰੀ ਦੇ ਆਖ਼ਰੀ ਓਵਰ ਵਿੱਚ ਵਿਘਨ ਪਾਇਆ ਅਤੇ ਟੀਮ ਦੀ ਪਾਰੀ ਉੱਥੇ ਹੀ ਸਮਾਪਤ ਹੋ ਗਈ। ਡਕਵਰਥ ਲੁਈਸ ਨਿਯਮ ਦੇ ਤਹਿਤ ਦੱਖਣੀ ਅਫਰੀਕਾ ਨੂੰ ਜਿੱਤ ਲਈ 15 ਓਵਰਾਂ ‘ਚ 152 ਦੌੜਾਂ ਦਾ ਟੀਚਾ ਮਿਲਿਆ। ਪ੍ਰੋਟੀਜ਼ ਟੀਮ ਨੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ।