Canada E-Visa: ਓਟਵਾ ‘ਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਈ-ਵੀਜ਼ਾ ਸਹੂਲਤ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ, ‘ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਈ-ਵੀਜ਼ਾ ਸਹੂਲਤ 20 ਦਸੰਬਰ 2022 ਤੋਂ ਬਹਾਲ ਕਰ ਦਿੱਤੀ ਗਈ ਹੈ।’
ਉਨ੍ਹਾਂ ਕਿਹਾ ਕਿ ਕੈਨੇਡੀਅਨ ਪਾਸਪੋਰਟ ਧਾਰਕ ਜੋ ਟੂਰਿਜ਼ਮ, ਕਾਰੋਬਾਰ, ਮੈਡੀਕਲ ਜਾਂ ਕਾਨਫਰੰਸ ਦੇ ਉਦੇਸ਼ਾਂ ਲਈ ਭਾਰਤ ਆਉਣਾ ਚਾਹੁੰਦੇ ਹਨ। ਉਹ https://indianvisaonline.gov.in/evisa/tvoa.html ‘ਤੇ ਈ-ਵੀਜ਼ਾ ਲਈ ਅਪਲਾਈ ਕਰ ਸਕਦੇ ਹਨ ਤੇ ਇਸ ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਸਕਦੇ ਹਨ।
ਕਿਵੇਂ ਕਰ ਸਕਦੇ ਹੋ ਅਪਲਾਈ?
ਹਾਈ ਕਮਿਸ਼ਨ ਨੇ ਕਿਹਾ ਕਿ ਕੈਨੇਡੀਅਨ ਪਾਸਪੋਰਟ ਧਾਰਕ ਜੋ ਕਿਸੇ ਵੀ ਉਦੇਸ਼ ਲਈ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਹਨ, ਜੋ ਈ-ਵੀਜ਼ਾ ਲਈ ਯੋਗ ਨਹੀਂ ਹਨ, https://www.bisindia-canada.com ‘ਤੇ ਕਾਗਜ਼ੀ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਇੱਕ ਹੀ ਪ੍ਰਕਿਰਿਆ ਲਾਇਸੈਂਸ-ਪਾਸ ਯਾਤਰਾ ਦਸਤਾਵੇਜ਼ ਧਾਰਕਾਂ ਲਈ ਲਾਗੂ ਹੁੰਦੀ ਹੈ।
ਇਸ ਤੋਂ ਇਲਾਵਾ, ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੈਨੇਡਾ ਵਿੱਚ ਵੱਖ-ਵੱਖ ਬੀਐਲਐਸ ਕੇਂਦਰਾਂ ਰਾਹੀਂ ਵੀਜ਼ਾ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਇਸ ਦੇ ਜਾਰੀ ਹੋਣ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਭਾਰਤੀ ਹਾਈ ਕਮਿਸ਼ਨ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਇਸ ਤਰ੍ਹਾਂ ਦੀਆਂ ਸਾਰੀਆਂ ਅਰਜ਼ੀਆਂ ‘ਤੇ ਪਹਿਲ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਬਿਨੈਕਾਰ ਜੋ ਆਪਣੀਆਂ ਸਬੰਧਤ ਵੀਜ਼ਾ ਅਰਜ਼ੀਆਂ ਵਾਪਸ ਲੈਣਾ ਚਾਹੁੰਦੇ ਹਨ, ਉਹ ਵੈੱਬਸਾਈਟ https://www.bisindiacanada.com/ ‘ਤੇ ਜਾ ਸਕਦੇ ਹਨ ਤੇ ਵਾਪਸ ਲੈਣ ਦੀ ਅਰਜ਼ੀ ‘ਤੇ ਕਲਿੱਕ ਕਰ ਆਪਸ਼ਨ ਦੀ ਚੋਣ ਕਰਕੇ ਅਜਿਹਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੈਨੇਡਾ ਦੇ BLS ਕੇਂਦਰਾਂ ‘ਤੇ ਟੂਰਿਸਟ, ਬਿਜ਼ਨਸ, ਮੈਡੀਕਲ ਜਾਂ ਕਨਵੈਨਸ਼ਨ ਵੀਜ਼ਾ ਲਈ ਅਪਲਾਈ ਕਰਨ ਲਈ ਅਪਾਇੰਟਮੈਂਟਾਂ ਬੁੱਕ ਕੀਤੀਆਂ ਹਨ ਤੇ ਹੁਣ ਇਸ ਦੀ ਬਜਾਏ ਈ-ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਪਾਇੰਟਮੈਂਟ ਸਲਾਟ ਖਾਲੀ/ਰੱਦ ਕਰ ਦੇਣ ਤਾਂ ਜੋ ਹੋਰ ਲੋਕ ਵੀਜ਼ਾ ਲੈ ਸਕਣ।
ਪਿਛਲੇ ਮਹੀਨੇ ਚੁੱਕਿਆ ਗਿਆ ਸੀ ਇਹ ਮੁੱਦਾ
ਦੱਸ ਦਈਏ ਕਿ ਪਿਛਲੇ ਮਹੀਨੇ ਕੌਂਸਲਰ, ਵੀਜ਼ਾ ਅਤੇ ਆਪਸੀ ਕਾਨੂੰਨੀ ਸਹਾਇਤਾ ਸਹਿਯੋਗ ਬਾਰੇ ਚਰਚਾ ਕਰਨ ਲਈ ਭਾਰਤ-ਕੈਨੇਡਾ ਕੌਂਸਲਰ ਵਾਰਤਾਲਾਪ ਆਯੋਜਿਤ ਕੀਤੀ ਗਈ ਸੀ। ਕੌਂਸਲਰ ਵਾਰਤਾ ਵਿੱਚ ਭਾਰਤੀ ਪੱਖ ਨੇ ਕੌਂਸਲਰ ਅਤੇ ਵੀਜ਼ਾ ਮੁੱਦੇ ਉਠਾਏ, ਜਿਸ ਵਿੱਚ ਕੈਨੇਡੀਅਨ ਵੀਜ਼ਾ ਤੇ ਵਰਕ ਪਰਮਿਟ ਹਾਸਲ ਕਰਨ ‘ਚ ਲੱਗੀਆਂ ਸਮੱਸਿਆਵਾਂ ਅਤੇ ਸਮਾਂ ਸ਼ਾਮਲ ਰਿਹਾ।
ਦੋਵਾਂ ਧਿਰਾਂ ਨੇ ਵੀਜ਼ਾ ਦੇਰੀ ਨੂੰ ਘਟਾਉਣ ਸਮੇਤ ਨਾਗਰਿਕ-ਕੇਂਦ੍ਰਿਤ ਮੁੱਦਿਆਂ ਦੇ ਹੱਲ ਲਈ ਕੰਮ ਕਰਨਾ ਜਾਰੀ ਰੱਖਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਰਾਹੀਂ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h