World Air Quality Report, IQAir: ਸਵਿਸ ਫਰਮ IQAir ਵਲੋਂ ਜਾਰੀ ‘ਵਰਲਡ ਏਅਰ ਕੁਆਲਿਟੀ ਰਿਪੋਰਟ’ ਵਿੱਚ ਭਾਰਤ ਨੂੰ 2022 ਵਿੱਚ ਦੁਨੀਆ ਦਾ ਅੱਠਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਦੱਸਿਆ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਭਾਰਤ ਇਸ ਲਿਸਟ ‘ਚ ਪੰਜਵੇਂ ਸਥਾਨ ‘ਤੇ ਸੀ।
ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ 50 ਸ਼ਹਿਰਾਂ ਚੋਂ 39 ਭਾਰਤ ਦੇ ਹਨ। ਸਾਹਮਣੇ ਆਈ ਰਿਪੋਰਟ ਮੁਤਾਬਕ ਚਾਡ, ਈਰਾਕ, ਪਾਕਿਸਤਾਨ, ਬਹਿਰੀਨ, ਬੰਗਲਾਦੇਸ਼, ਬੁਰਕੀਨਾ ਫਾਸੋ, ਕੁਵੈਤ, ਭਾਰਤ, ਮਿਸਰ ਅਤੇ ਤਾਜਿਕਸਤਾਨ ਟੌਪ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਵਿੱਚ ਸ਼ਾਮਲ ਹਨ। ਜਦੋਂ ਕਿ ਆਸਟਰੇਲੀਆ, ਐਸਟੋਨੀਆ, ਫਿਨਲੈਂਡ, ਗ੍ਰੇਨਾਡਾ, ਆਈਸਲੈਂਡ ਅਤੇ ਨਿਊਜ਼ੀਲੈਂਡ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵਲੋੰ ਦਿੱਤੇ PM25 ਦਿਸ਼ਾ-ਨਿਰਦੇਸ਼ ਨੂਂ ਪੂਰਾ ਕੀਤਾ। 131 ਦੇਸ਼ਾਂ ਦਾ 30,000 ਤੋਂ ਵੱਧ ਜ਼ਮੀਨੀ-ਅਧਾਰਿਤ ਡੇਟਾ ਮਾਨੀਟਰ ਤੋਂ ਲਿਆ ਗਿਆ।
ਰਿਪੋਰਟ ਮੁਤਾਬਕ, ਭਾਰਤ ਵਿੱਚ ਟਰਾਂਸਪੋਰਟ ਸੈਕਟਰ 20-35 ਪ੍ਰਤੀਸ਼ਤ PM2.5 ਪ੍ਰਦੂਸ਼ਣ ਦਾ ਕਾਰਨ ਬਣਦਾ ਹੈ, ਜਦੋਂ ਕਿ ਪ੍ਰਦੂਸ਼ਣ ਦੇ ਹੋਰ ਸਰੋਤ ਉਦਯੋਗਿਕ ਇਕਾਈਆਂ, ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਅਤੇ ਬਾਇਓਮਾਸ ਬਰਨਿੰਗ ਹਨ। ਦੋ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ, ਪਾਕਿਸਤਾਨ ਦੇ ਲਾਹੌਰ ਅਤੇ ਚੀਨ ਦੇ ਹੋਟਨ, ਤੀਜੇ ਸਥਾਨ ‘ਤੇ ਰਾਜਸਥਾਨ ਦੇ ਭਿਵੜੀ ਅਤੇ ਚੌਥੇ ਸਥਾਨ ‘ਤੇ ਦਿੱਲੀ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਦਾ ਪੀਐਮ 2.5 ਪੱਧਰ ਸੁਰੱਖਿਅਤ ਸੀਮਾ ਤੋਂ ਲਗਭਗ 20 ਗੁਣਾ ਵੱਧ ਹੈ। ਦਿੱਲੀ ਹੁਣ ਤੱਕ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਰਹੀ ਹੈ ਅਤੇ ਇਸ ਰਿਪੋਰਟ ਨੇ ‘ਗ੍ਰੇਟਰ’ ਦਿੱਲੀ ਅਤੇ ਨਵੀਂ ਦਿੱਲੀ ਦੀ ਰਾਜਧਾਨੀ ਵਿਚਕਾਰ ਫਰਕ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦੇ ਪੈਰੀਫਿਰਲ ਖੇਤਰਾਂ – ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ – ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਗਿਰਾਵਟ ਦੇਖੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲਾਂ ਵਿੱਚ ਰਿਪੋਰਟ ਕੀਤੇ ਗਏ ਔਸਤ PM25 ਪੱਧਰਾਂ ਦੀ ਤੁਲਨਾ ਵਿੱਚ, ਗੁਰੂਗ੍ਰਾਮ ਵਿੱਚ 34 ਪ੍ਰਤੀਸ਼ਤ ਅਤੇ ਫਰੀਦਾਬਾਦ ਵਿੱਚ 21 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਦੱਖਣੀ ਏਸ਼ੀਆ ਦੀ ਹਾਲਤ ਬੇਹੱਦ ਖ਼ਰਾਬ
ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੱਧ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਚੋਂ ਭਾਰਤ ਅਤੇ ਪਾਕਿਸਤਾਨ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਹੈ। IQAir ਦੀ ਰਿਪੋਰਟ ‘ਚ PM 2.5 ਦੇ ਪੱਧਰ ‘ਤੇ ਰੈਂਕਿੰਗ ਦਾ ਆਧਾਰ ਬਣਾਇਆ ਗਿਆ ਹੈ। ਇਸ ਸੂਚੀ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਭਾਰਤ ਦੇ ਹਨ। ਭਾਰਤ ਅਤੇ ਪਾਕਿਸਤਾਨ ਦੀ ਲਗਪਗ 60% ਆਬਾਦੀ ਅਜਿਹੇ ਖੇਤਰਾਂ ਵਿੱਚ ਰਹਿੰਦੀ ਹੈ ਜਿੱਥੇ ਪੀਐਮ 2.5 ਦਾ ਪੱਧਰ WHO ਦੇ ਮਿਆਰਾਂ ਨਾਲੋਂ ਕਈ ਗੁਣਾ ਮਾੜਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h