ਭਾਰਤ ਨੇ ਅਫਗਾਨਿਸਤਾਨ ਖਿਲਾਫ ਦੂਜਾ ਟੀ-20 ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਟੀਮ ਨੇ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ 173 ਦੌੜਾਂ ਦਾ ਟੀਚਾ 15.4 ਓਵਰਾਂ ਵਿਚ 4 ਵਿਕਟਾਂ ‘ਤੇ ਹਾਸਲ ਕਰ ਲਿਆ।
ਓਪਨਰ ਯਸ਼ਸਵੀ ਜਾਇਸਵਾਲ ਨੇ 34 ਗੇਂਦਾਂ ‘ਤੇ 8 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਸ਼ਿਵਮ ਦੁਬੇ ਨੇ 32 ਗੇਂਦਾਂ ‘ਤੇ ਨਾਟਾਊਟ 63 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਅਫਗਨਿਸਤਾਨ ਵੱਲੋਂ ਗੁਲਬਦੀਨ ਨਾਇਬ ਨੇ 35 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਭਾਰਤ ਤੋਂ ਅਰਸ਼ਦੀਪ ਨੇ 3 ਵਿਕਟਾਂ ਲਈਆਂ। ਜਿੱਤ ਦੇ ਬਾਅਦ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ 2-0 ਦੀ ਬੜ੍ਹਤ ਹਾਸਲ ਕਰ ਲਈ ਹੈ। ਸੀਰੀ ਦਾ ਤੀਜਾ ਮੁਕਾਬਲਾ 17 ਜਨਵਰੀ ਨੂੰ ਬੇਂਗਲੁਰੂ ਵਿਚ ਖੇਡਿਆ ਜਾਵੇਗਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨ ਟੀਮ ਨੇ ਪਾਵਰਪਲੇਅ ਦੇ ਬਾਅਦ 58/1 ਦਾ ਸਕੋਰ ਬਣਾਇਆ। ਮਹਿਮਾਨ ਟੀਮ ਤੋਂ ਗੁਲਬਦੀਨ ਨਾਇਬ 57 ਦੌੜਾਂ ਬਣਾਈਆਂ। ਮੁਜੀਬ ਉਰ ਰਹਿਮਾਨ ਨੇ 9 ਗੇਂਦਾਂ ‘ਤੇ 21 ਦੌੜਾਂ ਬਣਾ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਜਵਾਬ ਵਿਚ ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹ ਹੀ ਆਊਟ ਹੋ ਗਏ। ਇਸ ਦੇ ਬਾਅਦ ਜਾਇਸਵਾਲ ਤੇ ਦੁਬੇ ਨੇ ਬੱਲੇਬਾਜ਼ੀ ਕਰਦੇ ਹੋਏ ਜਿੱਤ ਦਿਵਾਈ। ਭਾਰਤ ਨੇ 16ਵੇਂ ਓਵਰ ਵਿਚ ਮੈਚ ਜਿੱਤ ਲਿਆ।
ਰੋਹਿਤ ਲਗਾਤਾਰ ਦੂਜੇ ਮੈਚ ਵਿਚ ਜ਼ੀਰੋ ‘ਤੇ ਆਊਟ ਹੋਏ। ਰੋਹਿਤ ਟੀ-20 ਅੰਤਰਰਾਸ਼ਟਰੀ ਵਿਚ 150 ਮੈਚ ਖੇਡਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣੇ। ਅਕਸ਼ਰ ਨੇ ਆਪਣੇ 4 ਓਵਰ ਦੇ ਕੋਟੇ ਵਿਚ 4.20 ਦੀ ਇਕਾਨਮੀ ਰੇਟ ਨਾਲ 17 ਦੌੜਾਂ ਦਿੰਦੇ ਹੋਏ 2 ਵਿਕਟਾਂ ਲਈਆਂ। ਇਸ ਦਰਮਿਆਨ ਉਨ੍ਹਾਂ ਨੇ ਆਪਣੇ ਟੀ-20 ਕਰੀਅਰ ਦੇ 200 ਵਿਕਟ ਵੀ ਪੂਰੇ ਕੀਤੇ। ਉਹ ਖੇਡ ਦੇ ਸਭ ਤੋਂ ਛੋਟੇ ਸਰੂਪ ਵਿਚ 200 ਵਿਕਟ ਦੇ ਨਾਲ-ਨਾਲ 2000 ਦੌੜਾਂ ਬਣਾਉਣ ਵਾਲੇ ਸਿਰਫ ਦੂਜੇ ਭਾਰਤੀ ਬਣੇ ਹਨ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਜਦੋਂ 62 ਦੌੜਾਂ ‘ਤੇ ਆਪਣਾ ਦੂਜਾ ਵਿਕਟ ਗੁਆਇਆ ਸੀ ਉਦੋਂ ਦੁਬੇ ਕਰੀਜ਼ ‘ਤੇ ਆਏ। ਉਨ੍ਹਾਂ ਨੇ ਸਿਰਫ 22 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਅਖੀਰ ਤੱਕ ਬੱਲੇਬਾਜ਼ੀ ਕਰਦੇ ਹੋਏ 32 ਗੇਂਦਾਂ ‘ਤੇ ਨਾਟਆਊਟ 63 ਦੌੜਾਂ ਦੀ ਪਾਰੀ ਖੇਡੀ। ਇਹ ਉਨ੍ਹਾਂ ਦਾ ਦੂਜਾ ਅਰਧ ਸੈਂਕੜਾ ਰਿਹਾ।