ਬੀਤੇ ਦਿਨ ਭਾਰਤ ਪਾਕਿਸਤਾਨ ਵਿਚਕਾਰ ਹੋਏ ਸਿਜਫੀਰ ਤੋਂ ਅੱਜ ਭਾਰਤੀ ਹਵਾਈ ਸੈਨਾ ਅਪ੍ਰੇਸ਼ਨ ਸਿੰਦੂਰ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਹਵਾਈ ਸੈਨਾ ਦੇ ਵੱਲੋਂ PM ਮੋਦੀ ਦੇ ਨਾਲ ਮੀਟਿੰਗ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ।
ਸੈਨਾ ਵੱਲੋਂ ਆਪਣੇ ਸੋਚਲ ਮੀਡੀਆ ਤੇ ਪੋਸਟ ਸਾਂਝੀ ਕਰ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸੈਨਾ ਨੇ ਕਿਹਾ ਹੈ ਕਿ ਅਪ੍ਰੇਸ਼ਨ ਸਿੰਦੂਰ ਹਲੇ ਖਤਮ ਨਹੀਂ ਹੋਇਆ ਹੈ। ਜੀ ਹਾਂ ਦੱਸ ਦੇਈਏ ਕਿ ਅਪ੍ਰੇਸ਼ਨ ਸਿੰਦੂਰ ਹਲੇ ਵੀ ਜਾਰੀ ਹੈ।
ਸੈਨਾ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਜੋ ਟਾਸ੍ਕ ਮਿਲਿਆ ਸੀ ਅਸੀਂ ਉਹ ਪੂਰਾ ਕੀਤਾ ਹੈ ਅਤੇ ਉਸ ਵਿੱਚ ਕਾਮਯਾਬ ਵੀ ਹੋਏ ਹਾਂ ਸਾਨੂ ਹਰ ਟਾਸ੍ਕ ਵਿੱਚ ਸਫਲਤਾ ਮਿਲੀ ਹੈ। ਇਸ ਦੇ ਨਾਲ ਹੀ ਸੈਨਾ ਨੇ ਕਿਹਾ ਕਿ ਇਸ ਅਪ੍ਰੇਸ਼ਨ ਦੇ ਤਹਿਤ ਸਾਰੀ ਜਾਣਕਾਰੀ ਸਮੇਂ ਸਰ ਸਾਂਝੀ ਕਰ ਦਿੱਤੀ ਜਾਏਗੀ। IAF ਸਾਰਿਆਂ ਨੂੰ ਝੂਠੀਆਂ ਅਫਵਾਹਾਂ ਤੋਂ ਬਚਨ ਦੀ ਸਲਾਹ ਦਿੰਦੀ ਹੈ।