Indian Army Uniform Update: ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਭਾਰਤੀ ਫੌਜ ਆਪਣੀ ਵਰਦੀ ਬਦਲਣ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਲੈਗ ਰੈਂਕ ਦੇ ਸੀਨੀਅਰ ਅਧਿਕਾਰੀਆਂ ਯਾਨੀ ਬ੍ਰਿਗੇਡੀਅਰ ਤੇ ਇਸ ਤੋਂ ਉੱਪਰ ਦੇ ਅਹੁਦੇਦਾਰਾਂ ਲਈ ਇਕਸਾਰ ਵਰਦੀ ਕੀਤੀ ਜਾਵੇਗੀ, ਚਾਹੇ ਪੈਰੇਂਟ ਕੇਡਰ ਤੇ ਪੋਸਟਿੰਗ ਦਾ ਕੋਈ ਵੀ ਹੋਵੇ।
ਇਸ ਦੇ ਨਾਲ ਹੀ ਕਰਨਲ ਤੇ ਇਸ ਤੋਂ ਹੇਠਲੇ ਰੈਂਕ ਦੇ ਅਧਿਕਾਰੀਆਂ ਵਲੋਂ ਪਹਿਨੀ ਜਾਣ ਵਾਲੀ ਵਰਦੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਪੇਰੈਂਟ ਕੇਡਰ ਤੇ ਪੋਸਟਿੰਗ ਦੀ ਪਰਵਾਹ ਕੀਤੇ ਬਿਨਾਂ ਸੀਨੀਅਰ ਫਲੈਗ ਰੈਂਕ ਦੇ ਅਫਸਰਾਂ ਲਈ ਇਕਸਾਰ ਵਰਦੀ ਅਪਣਾਉਣ ਦਾ ਫੈਸਲਾ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਵੱਡਾ ਫੈਸਲਾ ਹਾਲ ਹੀ ਵਿੱਚ ਹੋਈ ਆਰਮੀ ਕਮਾਂਡਰਾਂ ਦੀ ਕਾਨਫਰੰਸ ਦੌਰਾਨ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਬ੍ਰਿਗੇਡੀਅਰ ਤੇ ਇਸ ਤੋਂ ਉੱਪਰ ਦੇ ਰੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਹੈੱਡਗੇਅਰ, ਮੋਢੇ ਰੈਂਕ ਬੈਜ, ਗੋਰਗੇਟ ਪੈਚ, ਬੈਲਟ ਅਤੇ ਜੁੱਤੀਆਂ ਹੁਣ ਮਿਆਰੀ ਅਤੇ ਆਮ ਹੋ ਜਾਣਗੀਆਂ। ਇਸ ਦੇ ਨਾਲ ਹੀ ਫਲੈਗ ਰੈਂਕ ਦੇ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਡੋਰੀ ਨਹੀਂ ਪਹਿਨਣਗੇ।
ਦੱਸ ਦੇਈਏ ਕਿ ਇਹ ਸਾਰੇ ਬਦਲਾਅ ਇਸ ਸਾਲ 1 ਅਗਸਤ ਤੋਂ ਲਾਗੂ ਹੋਣਗੇ। ਹਾਲਾਂਕਿ, ਭਾਰਤੀ ਫੌਜ ਵਿੱਚ ਕਰਨਲ ਅਤੇ ਇਸ ਤੋਂ ਹੇਠਲੇ ਰੈਂਕ ਦੇ ਅਧਿਕਾਰੀਆਂ ਵਲੋਂ ਪਹਿਨੀ ਜਾਣ ਵਾਲੀ ਵਰਦੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਫੌਜ ਵਿੱਚ 16 ਰੈਂਕ ਹਨ। ਇਨ੍ਹਾਂ ਰੈਂਕਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h