ਫਰਵਰੀ ‘ਚ ਰੂਸ ਨੇ ਜਦੋਂ ਯੂਕਰੇਨ ‘ਤੇ ਹਮਲਾ ਕੀਤਾ, ਉਦੋਂ ਸਾਰੇ ਉਥੋਂ ਆਪਣੀ ਜਾਨ ਬਚਾ ਕੇ ਭੱਜ ਰਹੇ ਸੀ।ਯੂਕਰੇਨ ‘ਚ ਲੁਹਾਂਸਕ ਦੇ ਕਸਬੇ ਸਵਾਵਤੋਵ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਡਾਕਟਰ ਗਿਰਿਕੁਮਾਰ ਪਾਟਿਲ ਕੇ ਕਸਮ ਖਾਧੀ ਕਿ ਚਾਹੇ ਜੋ ਹੋ ਜਾਵੇ ਉਹ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਕੇ ਨਹੀਂ ਕਿਤੇ ਜਾਣਗੇ।
ਗਿਰਿਕੁਮਾਰ ਦੇ ਕੋਲ 24 ਮਹੀਨੇ ਦਾ ਇਕ ਮੇਲ ਜਗੁਆਰ ਤੇ 14 ਮਹੀਨੇ ਦੀ ਫੀਮੇਲ ਬਲੈਕ ਪੈਂਥਰ ਹੈ।ਉਹ ਉਨ੍ਹਾਂ ਨੂੰ ਆਪਣਾ ਬੱਚਾ ਕਹਿੰਦੇ ਹਨ।ਗਿਰਿਕੁਮਾਰ ਨੇ ਦੋਵਾਂ ਨੂੰ 2020 ‘ਚ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਖਰੀਦਿਆ ਸੀ।ਗਿਰਿਕੁਮਾਰ ਨੂੰ ਯੁੱਧ ਕਾਰਨ ਆਪਣਾ ਸ਼ਹਿਰ ਛੱਡਣਾ ਪਿਆ, ਪਰ ਦੋਵੇਂ ਜਾਨਵਰ ਉਥੇ ਰਹਿ ਗਏ।
ਗਿਰਿਕੁਮਾਰ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨਾਂ੍ਹ ਦੇ ਦੋਵਾਂ ਪਾਲਤੂ ਜਾਨਵਰਾਂ ਨੂੰ ਬਚਾਉਣ ਲਈ ਅੱਗੇ ਆਉਣ।ਉਹ ਕਹਿੰਦੇ ਹਨ ਕਿ ਮੇਰੇ ਦੋਵੇਂ ਬੱਚੇ ਬਹੁਤ ਖਤਰਨਾਕ ਹਾਲਾਤ ‘ਚ ਹਨ।ਉਥੇ ਬੰਬਾਰੀ ਹੋ ਰਹੀ ਹੈ।ਮੈਂ ਪੀਐੱਮ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਮੇਰੇ ਜ਼ਗੁਆਰ ਤੇ ਪੈਂਥਰ ਨੂੰ ਭਾਰਤ ਮੰਗਵਾ ਲੈਣ ਤੇ ਉਨ੍ਹਾਂ ਨੂੰ ਹੈਦਰਾਬਾਦ ਜਾਂ ਆਂਧਰਾ ਪ੍ਰਦੇਸ਼ ਦੇ ਕਿਸੇ ਚਿੜੀਆਘਰ ‘ਚ ਰਖਵਾ ਦੇਣ।ਜਾਂ ਉਨ੍ਹਾਂ ਨੂੰ ਕਿਸੇ ਜੰਗਲ ‘ਚ ਹੀਛੱਡ ਦੇਣ।ਉਹ ਭਲਾ ਹੀ ਮੇਰੇ ਤੋਂ ਵੱਖ ਹੋ ਜਾਣ ਪਰ ਉਨ੍ਹਾਂ ਦੀ ਜਾਨ ਬਚ ਜਾਵੇ।
ਪ੍ਰਧਾਨ ਮੰਤਰੀ ਅਫਰੀਕ ਤੋਂ ਚੀਤੇ ਲਿਆਏ ਹਨ।ਉਹ ਚਾਹੁਣ ਤਾਂ ਮੇਰੇ ਜਗੁਆਰ ਤੇ ਬਲੈਕ ਪੈਂਥਰ ਨੂੰ ਵੀ ਭਾਰਤ ਲਿਆ ਸਕਦੇ ਹਨ।ਜੇਕਰ ਉਹ ਅਜਿਹਾ ਕਰਨ ਤਾਂ ਮੈਂ ਆਪਣੇ ਸਾਰੇ ਦੁਖ ਭੁੱਲ ਜਾਉਂਗਾ।
ਇਹ ਵੀ ਪੜ੍ਹੋ : 1058 ਸਾਲ ਉਮਰ ਦਾ ਇਹਨਾਂ ਭੈਣ -ਭਰਾਵਾਂ ਨੇ ਬਣਾਇਆ ਅਨੋਖਾ ਵਰਲਡ ਰਿਕਾਰਡ ! ਪੜ੍ਹ ਕੇ ਹੋ ਜਾਵੋਂਗੇ ਹੈਰਾਨ
ਇਹ ਵੀ ਪੜ੍ਹੋ : ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੀ Girlfriend ਨਿਕਲੀ ਪੁਲਿਸ ਕਾਂਸਟੇਬਲ, ਹੋਏ ਹੋਰ ਵੱਡੇ ਖੁਲਾਸੇ