ਭਾਰਤ ਤੇ ਕੈਨੇਡਾ ‘ਚ ਤਣਾਅ ਦੇ ਵਿਚਾਲੇ ਭਾਰਤ ਇਮੀਗ੍ਰੇਸ਼ਨ ਨੇ ਕੈਨੇਡਾ ਨੂੰ ਵੱਡਾ ਝਟਕਾ ਦਿੱਤਾ ਹੈ।ਵੀਜ਼ਾ ਸਰਵਿਸ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਬੀਐਲਐਸ ਇੰਟਰਨੈਸ਼ਨਲ ਸਰਵਿਸਿਜ਼ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਵੀਜ਼ਾ ਸੇਵਾਵਾਂ 21 ਸਤੰਬਰ ਤੋਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
“ਭਾਰਤੀ ਮਿਸ਼ਨ ਤੋਂ ਮਹੱਤਵਪੂਰਨ ਨੋਟਿਸ: ਸੰਚਾਲਨ ਕਾਰਨਾਂ ਕਰਕੇ, 21 ਸਤੰਬਰ 2023 ਤੋਂ ਪ੍ਰਭਾਵੀ, ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
BLS ਇੰਟਰਨੈਸ਼ਨਲ ਦੁਨੀਆ ਭਰ ਵਿੱਚ ਸਰਕਾਰੀ ਅਤੇ ਕੂਟਨੀਤਕ ਮਿਸ਼ਨਾਂ ਲਈ ਇੱਕ ਭਾਰਤੀ ਆਊਟਸੋਰਸਿੰਗ ਸੇਵਾ ਪ੍ਰਦਾਤਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ (45) ਦੀ ਹੱਤਿਆ ਵਿੱਚ “ਭਾਰਤ ਸਰਕਾਰ ਦੇ ਏਜੰਟਾਂ” ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਕੈਨੇਡਾ ਨਾਲ ਭਾਰਤ ਦੇ ਸਬੰਧ ਇਸ ਸਮੇਂ ਤਣਾਅ ਵਿੱਚ ਹਨ।
ਭਾਰਤ ਨੇ ਕੈਨੇਡੀਅਨ ਸੰਸਦ ਵਿੱਚ ਦਿੱਤੇ ਟਰੂਡੋ ਦੇ ਬਿਆਨ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ “ਕੈਨੇਡਾ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਤੁਕੇ ਅਤੇ ਪ੍ਰੇਰਿਤ ਹਨ।” ਨਿੱਝਰ ਭਾਰਤ ਦੇ ਸਭ ਤੋਂ ਵੱਧ ਵਾਂਟੇਡਾਂ ਵਿੱਚੋਂ ਇੱਕ ਸੀ..