ਜਲੰਧਰ ਤੋਂ ਇੱਕ ਖਬਰ ਸਾਹਮਣੀ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਕਰਤਾਰਪੁਰ ਤੋਂ ਕਪੁਰਥਲੇ ਫਾਟਕ ਤੇ ਇੱਕ ਇਨੋਵਾ ਕਾਰ ਦੇ ਫਾਟਕਾਂ ਦੇ ਵਿਚਕਾਰ ਫਸਣ ਦੀ ਘਟਨਾ ਸਾਹਮਣੇ ਆਈ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਕਰਤਾਰਪੁਰ ਤੋਂ ਕਪੂਰਥਲਾ ਜਾਣ ਵਾਲੀ ਸੜਕ ‘ਤੇ ਫਾਟਕ ‘ਤੇ ਵਾਪਰਿਆ। ਜਿੱਥੇ ਫਾਟਕ ਪਾਰ ਕਰਦੇ ਸਮੇਂ ਇਨੋਵਾ ਕਾਰ ਅਚਾਨਕ ਫਾਟਕ ਦੇ ਵਿਚਕਾਰ ਫਸ ਗਈ।
ਦੱਸ ਦੇਈਏ ਕਿ ਗੇਟਮੈਨ ਨੇ ਗੇਟ ਬੰਦ ਕਰ ਦਿੱਤਾ ਸੀ। ਇਨੋਵਾ ਕਾਰ ਦੇ ਡਰਾਈਵਰ ਦਾ ਸਾਹ ਘੁੱਟ ਗਿਆ ਕਿਉਂਕਿ ਕਾਰ ਰੇਲਵੇ ਕਰਾਸਿੰਗ ਦੇ ਵਿਚਕਾਰ ਫਸ ਗਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਕਾਰ ਫਾਟਕ ‘ਤੇ ਫਸੀ ਹੋਈ ਹੈ ਅਤੇ ਦੂਜੇ ਪਾਸੇ ਰੇਲਵੇ ਕਰਾਸਿੰਗ ‘ਤੇ ਇੱਕ ਰੇਲਗੱਡੀ ਲੰਘ ਰਹੀ ਹੈ। ਕਾਰ ਵਿੱਚ ਸਵਾਰ ਦੋਵੇਂ ਲੋਕਾਂ ਦੇ ਸਾਹ ਘੁੱਟ ਰਹੇ ਸਨ।