ਮੰਗਲਵਾਰ ਨੂੰ ਮੁੰਬਈ ਨੇਵਲ ਡਾਕਯਾਰਡ ‘ਤੇ ਹੋਏ ਹਾਦਸੇ ‘ਚ ਤਿੰਨ ਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਈ.ਐਨ.ਐਸ. ਰਣਵੀਰ ਦੇ ਅੰਦਰਲੇ ਹਿੱਸੇ ਵਿੱਚ ਧਮਾਕਾ ਹੋਇਆ ਹੈ, ਜਿਸ ਵਿੱਚ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਘਟਨਾ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜਹਾਜ਼ ਦੇ ਕਰੂ ਮੈਂਬਰਾਂ ਨੇ ਤੁਰੰਤ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਜਹਾਜ਼ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਇਸ ਘਟਨਾ ‘ਚ 11 ਹੋਰ ਜ਼ਵਾਨ ਵੀ ਜ਼ਖ਼ਮੀ ਹੋਏ ਹਨ। ਇਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਪੀੜਤ ਪਰਿਵਾਰਾਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਜਨਤਕ ਕੀਤੀ ਜਾਵੇਗੀ।
ਰਿਪੋਰਟ ਅਨੁਸਾਰ, ਈਸਟਰਨ ਨੇਵਲ ਕਮਾਂਡ ਵਿੱਚ ਆਈ.ਐਨ.ਐਸ. ਰਣਵੀਰ ਨਵੰਬਰ 2021 ਤੋਂ ਤੱਟਵਰਤੀ ਖੇਤਰ ਵਿੱਚ ਕਾਰਜਸ਼ੀਲ ਤਾਇਨਾਤੀ ‘ਤੇ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਤੱਟ ‘ਤੇ ਵਾਪਸ ਆਉਣਾ ਸੀ, ਜਦੋਂ ਧਮਾਕਾ ਹੋਇਆ। ਇਸ ਮਾਮਲੇ ਵਿੱਚ ਬੋਰਡ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ।