iPhone 16 Camera and Chipset Details Leaked: Apple ਦੀ iPhone 15 Series ਅਜੇ ਲਾਂਚ ਨਹੀਂ ਹੋਈ ਹੈ ਤੇ ਆਈਫੋਨ 16 ਦੀ ਚਰਚਾ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇੱਕ ਨਵੇਂ ਖੁਲਾਸੇ ਤੋਂ ਸਾਹਮਣੇ ਆਈ ਜਾਣਕਾਰੀ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੰਪਨੀ ਦਾ ਨਵਾਂ ਮਾਡਲ ਲਾਂਚ ਹੋਣ ਲਈ ਤਿਆਰ ਹੈ। ਇਸ ਸਾਲ ਆਈਫੋਨ 15 ਸੀਰੀਜ਼ ਸਤੰਬਰ ‘ਚ ਲਾਂਚ ਹੋਵੇਗੀ।
ਦੱਸ ਦਈਏ ਕਿ ਆਈਫੋਨ 15 ਦੇ ਲਾਂਚ ਹੋਣ ਤੋਂ ਪਹਿਲਾਂ ਇਸ ਬਾਰੇ ਕਈ ਜਾਣਕਾਰੀਆਂ ਲੀਕ ਹੋ ਚੁੱਕੀਆਂ ਹਨ। ਉਥੇ ਹੀ, ਆਈਫੋਨ 16 ਸੀਰੀਜ਼ ਪਹਿਲਾਂ ਹੀ ਲੀਕ ਦੇ ਜ਼ਰੀਏ ਸੁਰਖੀਆਂ ਬਣਾਉਣਾ ਸ਼ੁਰੂ ਕਰ ਚੁੱਕੀ ਹੈ। ਜੀ ਹਾਂ, ਆਈਫੋਨ 15 ਅਜੇ ਲਾਂਚ ਨਹੀਂ ਹੋਇਆ ਸੀ ਕਿ ਇਸ ਦੇ ਅਗਲੇ ਮਾਡਲ ਬਾਰੇ ਜਾਣਕਾਰੀ ਲੀਕ ਹੋਣੀ ਸ਼ੁਰੂ ਹੋ ਗਈ ਹੈ। ਆਈਫੋਨ 16 ਦੀ ਅਹਿਮ ਜਾਣਕਾਰੀ ਆਨਲਾਈਨ ਲੀਕ ਤੋਂ ਸਾਹਮਣੇ ਆ ਰਹੇ ਹਨ। ਤਾਜ਼ਾ ਲੀਕ ਮੁਤਾਬਕ, iPhone 16 ਸੀਰੀਜ਼ ਨੂੰ ਕੈਮਰੇ ਦੇ ਨਾਲ ਇੱਕ ਵੱਡਾ ਅਪਡੇਟ ਮਿਲੇਗਾ।
ਆਈਫੋਨ 16 ਸੀਰੀਜ਼ ਦੀ ਇਹ ਜਾਣਕਾਰੀ ਹੋਈ ਲੀਕ
ਆਨਲਾਈਨ ਲੀਕ ਮੁਤਾਬਕ, iPhone 16 Pro Max ਮਾਡਲ ਨੂੰ ਕੈਮਰੇ ਦੇ ਨਾਲ ਇੱਕ ਵੱਡਾ ਅਪਡੇਟ ਮਿਲੇਗਾ। ਇਸ ਵਿੱਚ ਇੱਕ ਸੁਪਰ ਟੈਲੀਫੋਟੋ ਪੈਰਿਸਕੋਪਿਕ ਜ਼ੂਮ ਕੈਮਰਾ ਪਾਇਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ iPhone 15 ਅਤੇ iPhone 15 Pro ਮਾਡਲਾਂ ਵਿੱਚ ਪੈਰਿਸਕੋਪਿਕ ਕੈਮਰਾ ਹੋ ਸਕਦਾ ਹੈ। ਜਦੋਂ ਕਿ ਆਈਫੋਨ 15 ਦਾ ਨਾਨ-ਪ੍ਰੋ ਮਾਡਲ 48 ਮੈਗਾਪਿਕਸਲ ਦੇ ਮੁੱਖ ਕੈਮਰੇ ਨਾਲ ਹੋ ਸਕਦਾ ਹੈ।
iPhone 16 Pro Max ਨੂੰ ਮਿਲੇਗਾ ਇੱਕ ਵੱਡਾ ਕੈਮਰਾ ਅਪਡੇਟ
Weibo ਵੈੱਬਸਾਈਟ ‘ਤੇ iPhone 16 Pro Max ਦੇ ਵੇਰਵੇ ਲੀਕ ਹੋ ਗਏ ਹਨ। ਇਸ ਦੇ ਅਨੁਸਾਰ, ਆਈਫੋਨ 16 ਸੀਰੀਜ਼ ਇੱਕ ਟੈਲੀਫੋਟੋ ਪੇਰੀਸਕੋਪਿਕ ਜ਼ੂਮ ਕੈਮਰੇ ਦੇ ਨਾਲ ਆਵੇਗੀ, ਜਿਸ ਵਿੱਚ ਸੁਪਰ ਜ਼ੂਮ ਲੈਂਸ ਦੀ ਫੋਕਸ ਲੰਬਾਈ 300mm ਹੋ ਸਕਦੀ ਹੈ। ਜਦੋਂ ਕਿ, ਮੌਜੂਦਾ ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਵਿੱਚ ਫੋਕਸ ਦੀ ਲੰਬਾਈ ਲਗਭਗ 77mm ਹੈ। ਦੂਜੇ ਪਾਸੇ ਜੇਕਰ ਆਈਫੋਨ 16 ਸੀਰੀਜ਼ ‘ਚ 300mm ਫੋਕਲ ਲੈਂਥ ਦਾ ਜ਼ੂਮ ਲੈਂਸ ਹੋਵੇਗਾ ਤਾਂ ਇਹ ਇਕ ਵੱਡਾ ਬਦਲਾਅ ਹੋਣ ਵਾਲਾ ਹੈ।
ਇਸ ਤੋਂ ਇਲਾਵਾ iPhone 14 Pro ਸੀਰੀਜ਼ ਦੇ ਮੁਕਾਬਲੇ iPhone 16 Pro Max ਵਿੱਚ ਜ਼ਿਆਦਾ ਇੰਚ ਕੈਮਰਾ ਵੀ ਪਾਇਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ iPhone 16 Pro Max ਵਿੱਚ 1/1.14-ਇੰਚ ਦਾ ਕੈਮਰਾ ਸੈਂਸਰ ਹੋਵੇਗਾ। ਜਦੋਂ ਕਿ, iPhone 14 Pro ਅਤੇ iPhone 14 Pro Max ਵਿੱਚ 1/1.28-ਇੰਚ ਦਾ ਕੈਮਰਾ ਸੈਂਸਰ ਹੈ। iPhone 15 Pro ਵਿੱਚ 5-6x ਆਪਟੀਕਲ ਜ਼ੂਮਿੰਗ ਵਾਲਾ ਇੱਕ ਪੈਰੀਸਕੋਪਿਕ ਕੈਮਰਾ ਦਿੱਤਾ ਜਾ ਸਕਦਾ ਹੈ।
iPhone 16 Pro Max ‘ਚ ਉਪਲਬਧ ਹੋਵੇਗਾ A17 Bionic ਚਿੱਪਸੈੱਟ
ਲੀਕ ਤੋਂ ਇਹ ਖੁਲਾਸਾ ਹੋਇਆ ਹੈ ਕਿ iPhone 16 ਸੀਰੀਜ਼ ‘ਚ ਸ਼ਾਮਲ ਪ੍ਰੋ ਮਾਡਲ ‘ਚ A17 ਬਾਇਓਨਿਕ ਚਿੱਪਸੈੱਟ ਹੋਵੇਗਾ। ਨਾਲ ਹੀ ਇਸ ਦਾ ਨਾਨ ਪ੍ਰੋ ਮਾਡਲ 48 ਮੈਗਾਪਿਕਸਲ ਵਾਈਡ ਕੈਮਰੇ ਨਾਲ ਹੋਵੇਗਾ। ਉਥੇ ਹੀ, ਆਉਣ ਵਾਲੀ ਆਈਫੋਨ 15 ਸੀਰੀਜ਼ ‘ਚ ਸ਼ਾਮਲ ਆਈਫੋਨ 15 ਅਤੇ ਆਈਫੋਨ 15 ਪਲੱਸ ‘ਚ A16 ਬਾਇਓਨਿਕ ਚਿੱਪਸੈੱਟ ਪਾਇਆ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h