iPhone 15 Pro Max Price Leak: Apple ਸਤੰਬਰ ਮਹੀਨੇ ‘ਚ ਆਪਣੀ ਨਵੀਂ ਸਮਾਰਟਫੋਨ ਸੀਰੀਜ਼ ਯਾਨੀ iPhone 15 ਸੀਰੀਜ਼ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ ਵਿੱਚ, ਅਸੀਂ ਚਾਰ ਨਵੇਂ ਆਈਫੋਨ ਦੇਖ ਸਕਦੇ ਹਾਂ। ਸਟੈਂਡਰਡ ਵੇਰੀਐਂਟ ਦੇ ਦੋ ਮਾਡਲ ਅਤੇ ਪ੍ਰੋ ਵੇਰੀਐਂਟ ਦੇ ਦੋ ਮਾਡਲ ਹੋਣਗੇ। ਰਿਪੋਰਟਾਂ ਮੁਤਾਬਕ ਕੰਪਨੀ iPhone 15 Pro ਅਤੇ iPhone 15 Pro Max ਦੀ ਉਪਲਬਧਤਾ ‘ਚ ਦੇਰੀ ਹੋ ਸਕਦੀ ਹੈ।
ਫਿਲਹਾਲ ਐਪਲ ਨੇ ਇਸ ਬਾਰੇ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਲਾਂਚ ਤੋਂ ਪਹਿਲਾਂ ਆਈਫੋਨ 15 ਨਾਲ ਜੁੜੀ ਹੋਰ ਜਾਣਕਾਰੀ ਲੀਕ ਰਿਪੋਰਟਾਂ ਰਾਹੀਂ ਸਾਹਮਣੇ ਆਵੇਗੀ। ਤਾਜ਼ਾ ਰਿਪੋਰਟ ‘ਚ ਇਨ੍ਹਾਂ ਫੋਨਾਂ ਦੀ ਕੀਮਤ ਦਾ ਖੁਲਾਸਾ ਹੋਇਆ ਹੈ।
ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਆਈਫੋਨ 15 ਪ੍ਰੋ ਮਾਡਲ ਪਿਛਲੇ ਸਾਲ ਨਾਲੋਂ ਵੱਧ ਕੀਮਤ ‘ਤੇ ਲਾਂਚ ਕੀਤੇ ਜਾ ਸਕਦੇ ਹਨ। ਆਈਫੋਨ 15 ਸੀਰੀਜ਼ ਸਤੰਬਰ ‘ਚ ਲਾਂਚ ਹੋ ਸਕਦੀ ਹੈ। ਹਾਲਾਂਕਿ, ਪ੍ਰੋ ਮਾਡਲਾਂ ਦੀ ਵਿਕਰੀ ਬਾਅਦ ਵਿੱਚ ਕੀਤੀ ਜਾਵੇਗੀ। ਲਾਂਚ ਤੋਂ ਪਹਿਲਾਂ ਇਨ੍ਹਾਂ ਸਮਾਰਟਫੋਨਜ਼ ਦੀ ਸ਼ੁਰੂਆਤੀ ਕੀਮਤ ਲੀਕ ਹੋ ਗਈ ਹੈ। ਟਿਮ ਲੌਂਗ ਦੇ ਮੁਤਾਬਕ, ਆਈਫੋਨ 15 ਪ੍ਰੋ ਮੈਕਸ ਦੀ ਕੀਮਤ 14 ਪ੍ਰੋ ਮੈਕਸ ਦੇ ਮੁਕਾਬਲੇ 200 ਡਾਲਰ ਜ਼ਿਆਦਾ ਹੋਵੇਗੀ।
ਐਪਲ ਨੇ ਪੇਸ਼ ਕੀਤਾ iOS 17, ਜਾਣੋ ਕਿਉਂ ਹੈ ਖਾਸ?
ਮਾਹਿਰਾਂ ਮੁਤਾਬਕ, ਐਪਲ ਆਪਣੇ ਟਾਪ-ਆਫ-ਦੀ-ਲਾਈਨ ਵੇਰੀਐਂਟ ਨੂੰ $1299 (ਲਗਪਗ 1,06,500 ਰੁਪਏ) ਦੀ ਕੀਮਤ ‘ਤੇ ਲਾਂਚ ਕਰ ਸਕਦਾ ਹੈ। ਹਾਲਾਂਕਿ ਭਾਰਤ ‘ਚ ਇਸ ਦੀ ਕੀਮਤ 1,39,000 ਰੁਪਏ ਹੋ ਸਕਦੀ ਹੈ। ਇਸ ਦੇ ਨਾਲ ਹੀ iPhone 15 Pro ਦੀ ਕੀਮਤ ਵੀ ਵਧੇਗੀ। ਪ੍ਰੋ ਮਾਡਲ $1099 ਦੀ ਕੀਮਤ ‘ਤੇ ਲਾਂਚ ਹੋਵੇਗਾ।
ਇਸ ਦੇ ਨਾਲ ਹੀ ਆਈਫੋਨ 15 ਅਤੇ ਆਈਫੋਨ 15 ਪਲੱਸ ਦੀ ਕੀਮਤ ਕ੍ਰਮਵਾਰ $799 (ਲਗਪਗ 65,900 ਰੁਪਏ) ਅਤੇ $899 (ਲਗਪਗ 73,700 ਰੁਪਏ) ਹੋਵੇਗੀ। ਪ੍ਰੋ ਮਾਡਲ ਪਿਛਲੇ ਵਰਜ਼ਨ ਦੇ ਮੁਕਾਬਲੇ ਜ਼ਿਆਦਾ ਮਹਿੰਗੇ ਹੋਣਗੇ। ਇਸ ਵਾਰ ਅਸੀਂ ਪ੍ਰੋ ਸੰਸਕਰਣ ਵਿੱਚ ਹੋਰ ਅਪਡੇਟਸ ਦੇਖ ਸਕਦੇ ਹਾਂ। ਕੰਪਨੀ ਇਸ ‘ਚ ਪੇਰੀਸਕੋਪਿਕ ਲੈਂਸ ਦੇ ਸਕਦੀ ਹੈ, ਜੋ 6X ਜ਼ੂਮ ਦੇ ਨਾਲ ਆਵੇਗਾ।
ਕੀ ਹੋਣਗੇ ਸਪੈਸੀਫਿਕੇਸ਼ਨ?
Apple iPhone 15 ਤੇ iPhone 15 Pro ਵਿੱਚ 6.1 ਇੰਚ ਦੀ OLED ਡਿਸਪਲੇ ਹੋਵੇਗੀ। ਇਸ ਦੇ ਨਾਲ ਹੀ ਆਈਫੋਨ 15 ਪਲੱਸ ਅਤੇ ਆਈਫੋਨ 15 ਪ੍ਰੋ ਮੈਕਸ ‘ਚ 6.7 ਇੰਚ ਦੀ OLED ਡਿਸਪਲੇਅ ਉਪਲੱਬਧ ਹੋਵੇਗੀ। ਪ੍ਰੋ ਮਾਡਲ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਉਣਗੇ। ਕੰਪਨੀ ਪ੍ਰੋ ਵੇਰੀਐਂਟ ‘ਚ A17 ਬਾਇਓਨਿਕ ਚਿੱਪਸੈੱਟ ਪੇਸ਼ ਕਰ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h