ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜੇਕਰ ਅਸੀਂ ਸੱਚੇ ਮਨ ਤੇ ਸ਼ੁੱਧਤਾ ਨਾਲ ਗੁਰਬਾਣੀ ਦਾ ਉਚਾਰਨ ਕਰਦੇ ਹਾਂ ਸੁਣਦੇ ਹਾਂ ਤਾਂ ਸਾਡੇ ਵਿਚਾਰ ਸ਼ੁੱਧ ਤੇ ਸਕਾਰਾਤਮਕਤਾ ਭਰਪੂਰ ਹੁੰਦੀ ਹੈ।ਪੂਰਾ ਦਿਨ ਵਧੀਆ ਗੁਜ਼ਰਦਾ ਹੈ।ਪਰ ਅੱਜਕੱਲ੍ਹ ਦੀ ਦੌੜ ਭਰੀ ਜ਼ਿੰਦਗੀ ‘ਚ ਇਨਸਾਨ ਕੋਲ ਆਪਣੇ ਆਪ ਲਈ ਬਿਲਕੁਲ ਵੀ ਸਮਾਂ ਨਹੀਂ ਹੈ।ਸਮੇਂ ਦੀ ਦੌੜ ਨਾਲ ਉਹ ਵੀ ਨਿਰੰਤਰ ਦੌੜਦਾ ਹੀ ਜਾ ਰਿਹਾ ਹੈ।
ਪਰ ਇਸ ਵਿਚਾਲੇ ਤੁਹਾਨੂੰ ਅਸੀਂ ਇਕ ਅਜਿਹੇ ਪੁਲਿਸ ਅਫਸਰ ਬਾਰੇ ਦੱਸਦੇ ਹਾਂ ਕਿ ਜੋ ਆਪਣੀ ਡਿਊਟੀ ਦੇ ਨਾਲ ਨਾਲ ਗੁਰਬਾਣੀ ਵੀ ਪੂਰੀ ਮਨੋ-ਤਨੋ ਸੁਣਦੇ ਹਨ।ਆਈਪੀਐਸ ਮੋਹਿਤ ਚਾਵਲਾ 2010 ਬੈਚ ਦੇ ਆਈਪੀਐਸ ਹਨ।ਜੋ ਇਸ ਸਮੇਂ ਐਸਐਸਪੀ ਬੱਦੀ,ਹਿਮਾਚਲ ਦੇ ਅਹੁਦੇ ‘ਤੇ ਤਾਇਨਾਤ ਹਨ।ਐਸਐਸਪੀ ਮੋਹਿਤ ਚਾਵਲਾ ਦਾ ਹਿਮਾਚਲ ਪੁਲਿਸ ਜਾਂ ਆਈਪੀਐਸ ਕੇਡਰ ‘ਚ ਨਾਮ ਹੈ, ਉਥੇ ਇਕ ਪਛਾਣ ਵੀ ਹੈ ਜੋ ਵੱਖਰੀ ਹੈ।ਲੋਕਾਂ ਤੋਂ ਜੋ ਥੋੜ੍ਹਾ ਜਿਹਾ ਲੁਕਿਆ ਹੋਇਆ ਹੈ ਉਹ ਹੈ ਉਨ੍ਹਾਂ ਦਾ ਧਾਰਮਿਕ ਤੇ ਅਧਿਆਤਮਿਕ ਝੁਕਾਅ।
ਮੋਹਿਤ ਚਾਵਲਾ ਸਵੇਰੇ ਜਦੋਂ ਆਪਣੇ ਦਫ਼ਤਰ ਆਉਂਦੇ ਹਨ ਹਰ ਸਮੇਂ ਗੁਰਬਾਣੀ ਹੌਲੀ ਆਵਾਜ਼ ‘ਚ ਸੁਣਦੇ ਰਹਿੰਦੇ ਹਨ।ਮੋਹਿਤ ਚਾਵਲਾ ਜੀ ਹਰ ਸਮੇਂ ਨੰਗੇ ਪੈਰੀਂ ਹੀ ਗੁਰਬਾਣੀ ਸਰਵਣ ਕਰਦੇ ਹਨ।ਦੱਸ ਦੇਈਏ ਕਿ ਉਨ੍ਹਾਂ ਦੇ ਦਫ਼ਤਰ ‘ਚ ਕੋਈ ਆਮ ਲੋਕ ਆਉਂਦੇ ਜਾਂ ਕੋਈ ਮੀਟਿੰਗ ਹੁੰਦੀ ਹੈ ਤਾਂ ਵੀ ਗੁਰਬਾਣੀ ਹੌਲੀ ਆਵਾਜ਼ ‘ਚ ਨਿਰੰਤਰ ਚਲਦੀ ਰਹਿੰਦੀ ਹੈ।
ਆਈਪੀਐੱਸ ਮੋਹਿਤ ਚਾਵਲਾ ਦਾ ਮੰਨਣਾ ਹੈ ਕਿ ਗੁਰਬਾਣੀ ਸੁਣਨ ਨਾਲ ਉਨ੍ਹਾਂ ਨੂੰ ਸਕਾਰਾਤਮਕਤਾ, ਹੌਸਲਾ, ਕੰਮ ਕਰਨ ਤੇ ਸਹੀ ਫੈਸਲੇ ਲੈਣ ‘ਚ ਮਦਦ ਮਿਲਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h