Indian Space Research Organisation: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ 26 ਮਾਰਚ ਨੂੰ ਇੱਕੋ ਸਮੇਂ 36 ਉਪਗ੍ਰਹਿ ਲਾਂਚ ਕਰ ਕੇ ਇਤਿਹਾਸ ਰੱਚ ਦਿੱਤਾ ਹੈ। ਬ੍ਰਿਟਿਸ਼ ਕੰਪਨੀ ਦੇ ਉਪਗ੍ਰਹਿ ਲੈ ਕੇ ਜਾਣ ਵਾਲੇ ਇਸਰੋ ਦੇ ਐਲਵੀਐਮ3 ਲਾਂਚ ਵਾਹਨ ਨੇ ਸਵੇਰੇ 9 ਵਜੇ ਸ੍ਰੀ ਹਰੀਕੋਟਾ ਤੋਂ ਉਡਾਣ ਭਰੀ।
ਦੂਜੇ ਲਾਂਚ ਪੈਡ ਤੋਂ ਹੋਵੇਗਾ ਲਾਂਚ
ਇਸਰੋ ਦੇ SDSC-SHAR ਦੇ ਦੂਜੇ ਲਾਂਚ ਪੈਡ ਤੋਂ ਸਵੇਰੇ 9 ਵਜੇ ਲਾਂਚ ਕੀਤਾ ਗਿਆ ਸੀ। ਕਾਊਂਟਡਾਊਨ ਦੌਰਾਨ, ਰਾਕੇਟ ਅਤੇ ਸੈਟੇਲਾਈਟ ਪ੍ਰਣਾਲੀਆਂ ਦੀ ਜਾਂਚ ਕੀਤੀ ਗਈ ਅਤੇ ਫਿਰ ਰਾਕੇਟ ਲਈ ਬਾਲਣ ਕੀਤਾ ਗਿਆ। ਭਾਰਤੀ ਰਾਕੇਟ LVM3, 43.5 ਮੀਟਰ ਉੱਚਾ ਅਤੇ 643 ਟਨ ਵਜ਼ਨ ਵਾਲਾ, ਸ਼੍ਰੀਹਰੀਕੋਟਾ ਸਥਿਤ ਰਾਕੇਟ ਬੰਦਰਗਾਹ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ।
ਦੱਸ ਦਈਏ ਕਿ 5,805 ਕਿਲੋਗ੍ਰਾਮ ਵਜ਼ਨ ਵਾਲਾ ਇਹ ਰਾਕੇਟ ਬ੍ਰਿਟੇਨ (ਯੂ.ਕੇ.) ਸਥਿਤ ਨੈੱਟਵਰਕ ਐਕਸੈਸ ਐਸੋਸੀਏਟਿਡ ਲਿਮਟਿਡ (ਵਨਵੈਬ) ਦੇ 36 ਉਪਗ੍ਰਹਿਆਂ ਨੂੰ ਪੁਲਾੜ ਵਿੱਚ ਲੈ ਗਿਆ ਹੈ। ਉਨ੍ਹਾਂ ਨੂੰ ਲੋਅ ਅਰਥ ਔਰਬਿਟ (LEO) ਵਿੱਚ ਰੱਖਿਆ ਜਾਵੇਗਾ। ਲੋਅ ਅਰਥ ਆਰਬਿਟ ਧਰਤੀ ਦੀ ਸਭ ਤੋਂ ਨੀਵੀਂ ਔਰਬਿਟ ਹੈ। ਮਿਸ਼ਨ ਦੀ ਸ਼ੁਰੂਆਤ ਇੱਥੇ ਵੇਖੀ ਜਾ ਸਕਦੀ ਹੈ-
20 ਮਿੰਟਾਂ ਬਾਅਦ ਵੱਖ ਹੋ ਜਾਣਗੇ ਸੈਟੇਲਾਈਟ
LVM3 ਇੱਕ ਤਿੰਨ-ਪੜਾਅ ਵਾਲਾ ਰਾਕੇਟ ਹੈ, ਜਿਸ ਵਿੱਚ ਪਹਿਲਾ ਪੜਾਅ ਤਰਲ ਫਿਊਲ ਰਾਹੀਂ ਸੰਚਾਲਿਤ ਹੈ, ਠੋਸ ਬਾਲਣ ਰਾਹੀਂ ਸੰਚਾਲਿਤ ਦੋ ਸਟ੍ਰੈਪ-ਆਨ ਮੋਟਰਾਂ, ਦੂਜਾ ਤਰਲ ਬਾਲਣ ਦੁਆਰਾ ਸੰਚਾਲਿਤ ਅਤੇ ਇੱਕ ਕ੍ਰਾਇਓਜੈਨਿਕ ਇੰਜਣ ਹੈ। ਇਸਰੋ ਦੇ ਭਾਰੀ ਰਾਕੇਟ ਵਿੱਚ 10 ਟਨ ALEO ਅਤੇ ਚਾਰ ਟਨ ਜੀਓ ਟ੍ਰਾਂਸਫਰ ਔਰਬਿਟ (GTO) ਤੱਕ ਲਿਜਾਣ ਦੀ ਸਮਰੱਥਾ ਹੈ।
ਇਸਰੋ ਵਲੋਂ ਰਾਕੇਟ ਮਿਸ਼ਨ ਕੋਡ ਨੂੰ LVM3-M3/OneWeb India-2 ਮਿਸ਼ਨ ਨਾਮ ਦਿੱਤਾ ਹੈ। ਰਾਕੇਟ ਦੇ ਲਾਂਚ ਹੋਣ ਤੋਂ ਠੀਕ 19 ਮਿੰਟ ਬਾਅਦ ਉਪਗ੍ਰਹਿਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 36 ਉਪਗ੍ਰਹਿ ਵੱਖ-ਵੱਖ ਪੜਾਵਾਂ ਵਿੱਚ ਵੱਖ ਕੀਤੇ ਜਾਣਗੇ।
ਕੌਣ ਹੈ ਵਨ ਵੈੱਬ ਕੰਪਨੀ
ਏਅਰਟੈੱਲ ਭਾਵ ਭਾਰਤੀ ਐਂਟਰਪ੍ਰਾਈਜ਼ ਵੀ ਬ੍ਰਿਟਿਸ਼ ਸਟਾਰਟਅਪ ਕੰਪਨੀ ਵਨ ਵੈਬ ਵਿੱਚ ਇੱਕ ਸ਼ੇਅਰਧਾਰਕ ਹੈ। ਇਸਰੋ ਦੇ OneWeb ਨਾਲ ਦੋ ਸੌਦੇ ਹਨ, ਜਿਨ੍ਹਾਂ ਵਿੱਚੋਂ ਇੱਕ ਪਿਛਲੇ ਸਾਲ ਕੀਤਾ ਗਿਆ ਸੀ। ਇਸ ਰਾਕੇਟ ‘ਚ ਦੂਜੀ ਵਾਰ ਕਿਸੇ ਨਿੱਜੀ ਕੰਪਨੀ ਦਾ ਸੈਟੇਲਾਈਟ ਲਿਜਾਇਆ ਜਾ ਰਿਹਾ ਹੈ ਅਤੇ ਇਸ ਦੀ ਸਫਲਤਾ ਦਰ 100 ਫੀਸਦੀ ਰਹੀ ਹੈ। ਪਿਛਲੇ ਸਾਲ ਅਕਤੂਬਰ ‘ਚ ਵੀ ਇਸਰੋ ਨੇ LVM3 ਰਾਕੇਟ ਨਾਲ ਵਨਬੇਸ ਦੇ 36 ਸੈਟੇਲਾਈਟ ਲਾਂਚ ਕੀਤੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h