ਅੱਜ ਦੇ ਦੌਰ ਵਿੱਚ ਹਰ ਕੋਈ ਸ਼ੁੱਧ ਅਤੇ ਪੌਸ਼ਟਿਕ ਭੋਜਨ ਖਾਣਾ ਚਾਹੁੰਦਾ ਹੈ। ਪਰ ਹਾਲਾਤ ਇਸ ਤੋਂ ਬਿਲਕੁਲ ਉਲਟ ਹੈ। ਅੱਜ ਜੋ ਖਾਣਾ ਲੋਕਾਂ ਨੂੰ ਖਾਣ ਲਈ ਮਿਲ ਰਿਹਾ ਹੈ ਉਸ ਵਿੱਚ ਜਾਨਲੇਵਾ ਕੈਮੀਕਲ ਤੱਕ ਮੌਜੂਦ ਹਨ। ਇਹੀ ਕਾਰਨ ਹੈ ਕਿ ਹੁਣ ਬਹੁਤ ਸਾਰੇ ਕਿਸਾਨ ਸਪਰੇਅ ਅਤੇ ਕੈਮੀਕਲ ਵਾਲੀਆਂ ਫ਼ਸਲਾਂ ਤੋਂ ਹੱਟ ਕੁਦਰਤੀ ਖੇਤੀ ਵੱਲ ਤੁਰ ਪਏ। ਐਸਾ ਹੀ ਇੱਕ ਕਿਸਾਨ ਹੈ ਜਲੰਧਰ ਦੇ ਚਾੜ੍ਹਕੇ ਪਿੰਡ ਦਾ ਰਹਿਣ ਵਾਲਾ ਅਮਰਜੀਤ ਸਿੰਘ। ਅਮਰਜੀਤ ਸਿੰਘ ਜਿਸ ਕੋਲ ਅੱਜ ਕਰੀਬ ਤੇਰਾਂ ਏਕੜ ਜ਼ਮੀਨ ਹੈ ਆਪਣੀ ਜ਼ਮੀਨ ਵਿੱਚ ਸਿਰਫ਼ ਔਰਗੈਨਿਕ ਗੰਨੇ ਦੀ ਛੇਤੀ ਹੀ ਕਰ ਰਿਹਾ ਹੈ। ਹਾਲਾਂਕਿ ਜ਼ਮੀਨ ਦੇ ਥੋੜ੍ਹੇ ਜਿਹੇ ਟੁਕੜੇ ਵਿਚ ਉਸ ਦੇ ਆਰਗੈਨਿਕ ਹਲਦੀ ਅਤੇ ਹਰ ਹਰ ਦੀ ਦਾਲ ਵੀ ਉਗਾਈ ਹੈ। ਅਮਰਜੀਤ ਮੁਤਾਬਕ ਕਿਸਾਨ ਇਕ ਪਾਸੇ ਜਿਥੇ ਗੰਨੇ ਦੀ ਫ਼ਸਲ ਲਗਾਉਣਾ ਬੰਦ ਕਰ ਰਹੇ ਨੇ ਪਰ ਉਹ ਖੁਦ ਸਿਰਫ਼ ਇਸੇ ਖੇਤੀ ਤੋਂ ਬੇਹੱਦ ਖੁਸ਼ ਹੈ।
ਕਿਸਾਨ ਅਮਰਜੀਤ ਸਿੰਘ ਮੁਤਾਬਕ ਉਹ ਅਤੇ ਉਸ ਦੇ ਭਰਾ ਜਿੰਨੀ ਵੀ ਜ਼ਮੀਨ ਹੈ ਉਸ ਤੇ ਉਹ ਸਿਰਫ਼ ਔਰਗੈਨਿਕ ਖੇਤੀ ਹੀ ਕਰਦੇ ਹਨ। ਉਹਦੇ ਮੁਤਾਬਕ ਪਹਿਲੇ ਉਹ ਆਪਣੀ ਜ਼ਮੀਨ ਵਿੱਚ ਝੋਨਾ, ਕਣਕ, ਮੱਕੀ, ਗੱਦੇ ਵਰਗੀਆਂ ਸਾਰੀਆਂ ਫ਼ਸਲਾਂ ਪੈਦਾ ਕਰਦੇ ਸੀ। ਪਰ ਹੁਣ ਉਸ ਨੇ ਬਾਕੀ ਸਾਰੀਆਂ ਫ਼ਸਲਾਂ ਨੂੰ ਉਗਾਉਣ ਬੰਦ ਕਰ ਦਿੱਤਾ ਹੈ। ਉਸ ਦੇ ਮੁਤਾਬਕ ਹੁਣ ਉਹ ਆਪਣੀ ਜ਼ਮੀਨ ਦੇ ਥੋੜ੍ਹੇ ਜਿਹੇ ਟੁਕੜੇ ਵਿਚ ਹਲਦੀ ਅਤੇ ਹਰਹਰ ਦੀ ਦਾਲ ਉਗਾਉਂਦਾ ਹੈ। ਜਦਕਿ ਬਾਕੀ ਪੂਰੀ ਜ਼ਮੀਨ ਵਿੱਚ ਗੰਨੇ ਦੀ ਫ਼ਸਲ ਲਗਾ ਕੇ ਉਸ ਤੋਂ ਔਰਗੈਨਿਕ ਗੁੜ ਤਿਆਰ ਕਰਦਾ ਹੈ। ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਇਹ ਗੁੜ ਅੱਗ ਕਾਫੀ ਲੋਕਾਂ ਦੀ ਖਾਣ ਵਿਚ ਪਹਿਲੀ ਪਸੰਦ ਬਣ ਚੁੱਕਿਆ ਹੈ।
ਇਹ ਵੀ ਪੜ੍ਹੋ : ਗਾਇਕ ਜੱਸੀ ਗਿੱਲ ਨਾਲ ਹੱਥ ਚ ਹੱਥ ਪਾ ਦਿਖਾਈ ਦਿੱਤੀ ਸ਼ਹਿਨਾਜ਼ ਗਿੱਲ, ਦੇਖੋ ਪਾਰਟੀ ਦੌਰਾਨ ਮਸਤੀ ਦੀਆਂ ਵੀਡਿਓਜ਼
ਅਮਰਜੀਤ ਸਿੰਘ ਦੱਸਦਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਇਹ ਗੁੜ ਉਹ ਕਦੀ ਵੀ ਕਿਸੇ ਮਾਰਕੀਟ ਜਾਂ ਬਾਜ਼ਾਰ ਵਿੱਚ ਵੇਚਣ ਨਹੀਂ ਗਏ। ਇਹ ਸਾਰਾ ਗੁੜ ਲੋਕ ਉਨ੍ਹਾਂ ਕੋਲੋਂ ਘਰੋਂ ਹੀ ਆ ਕੇ ਲੈ ਜਾਂਦੇ ਨੇ। ਹਾਲਾਂਕਿ ਗੁੜ ਨਵੰਬਰ ਮਹੀਨੇ ਵਿੱਚ ਬਣਨਾ ਸ਼ੁਰੂ ਹੁੰਦਾ ਹੈ ਪਰ ਇਸ ਦੇ ਆਰਡਰ ਉਨ੍ਹਾਂ ਕੋਲ ਹੁਣ ਤੋਂ ਹੀ ਆਉਣੇ ਸ਼ੁਰੂ ਹੋ ਗਏ ਨੇ। ਉਨ੍ਹਾਂ ਮੁਤਾਬਕ ਸ਼ੁਰੂ ਸ਼ੁਰੂ ਵਿੱਚ ਲੋਕ ਘੱਟ ਆਉਂਦੇ ਸੀ ਲੇਕਿਨ ਹੁਣ ਉਨ੍ਹਾਂ ਦੇ ਗੁੜ ਦੀ ਕੁਆਲਟੀ ਨੂੰ ਦੇਖਦੇ ਹੋਏ ਲੋਕ ਇਕ ਦੂਸਰੇ ਨੂੰ ਦੱਸਦੇ ਹਨ। ਅੱਜ ਇਸੇ ਤਰ੍ਹਾਂ ਨਾਲ ਉਨ੍ਹਾਂ ਕੋਲ ਇੰਨੇ ਗਾਹਕ ਘਰ ਆ ਜਾਂਦੇ ਨੇ ਕਿ ਉਨ੍ਹਾਂ ਦਾ ਗੁੜ ਬਚਦਾ ਹੀ ਨਹੀਂ। ਉਨ੍ਹਾਂ ਮੁਤਾਬਕ ਉਹ ਇਕ ਸਾਲ ਵਿਚ ਕਰੀਬ ਤੇਰਾਂ ਚੌਦਾਂ ਲੱਖ ਰੁਪਏ ਦਾ ਗੁੜ ਆਪਣੇ ਘਰੋਂ ਹੀ ਵੇਚਦੇ ਨੇ । ਉਹ ਕਦੀ ਵੀ ਇਸ ਦੇ ਲਈ ਬਾਹਰ ਨਹੀਂ ਗਏ। ਇਹ ਹੀ ਕਾਰਨ ਹੈ ਕਿ ਉਨ੍ਹਾਂ ਨੂੰ ਬਾਕੀ ਕਿਸਾਨਾਂ ਵਾਂਗ ਆਪਣਾ ਗੰਨਾ ਮਿੱਲਾਂ ਵਿੱਚ ਲਿਜਾ ਕੇ ਵੇਚਣ ਤੋਂ ਬਾਅਦ ਪੇਮੇਂਟ ਦੀ ਉਡੀਕ ਨਹੀਂ ਕਰਨੀ ਪੈਂਦੀ।
ਅਮਰਜੀਤ ਸਿੰਘ ਦੱਸਦੇ ਨੇ ਕਿ ਜੋ ਲੋਕ ਉਨ੍ਹਾਂ ਕੋਲ ਆਉਂਦੇ ਨੇ ਉਹ ਹੁਣ ਹੌਲੀ ਹੌਲੀ ਉਨ੍ਹਾਂ ਦੇ ਖੇਤਾਂ ਵਿੱਚ ਉਗਾਈ ਹੋਈ ਔਰਗੈਨਿਕ ਹਲਦੀ ਵੀ ਲੈ ਕੇ ਜਾਂਦੇ ਨੇ ਜੋ ਸਿਹਤ ਲਈ ਬਹੁਤ ਠੀਕ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਹਲਦੀ ਲਗਾਉਣ ਦਾ ਮਕਸਦ ਇਹ ਸੀ ਕਿ ਜੋ ਲੋਕ ਗੁੜ ਲੈਣ ਆਉਂਦੇ ਨੇ ਹਲਦੀ ਵੀ ਲੈ ਜਾਂਦੇ ਨੇ। ਅਮਰਜੀਤ ਸਿੰਘ ਵਰਗੇ ਕਿਸਾਨ ਜੋ ਸਿਰਫ਼ ਔਰਗੈਨਿਕ ਖੇਤੀ ਕਰ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਰਹੇ ਨੇ ਨਾਲ ਹੀ ਇਕ ਐਸੀ ਫ਼ਸਲ ਉਗਾ ਕੇ ਲੱਖਾਂ ਕਮਾ ਰਹੇ ਨੇ ਜਿਸ ਨੂੰ ਅੱਜ ਪੰਜਾਬ ਦੇ ਕਿਸਾਨ ਮਿੱਲਾਂ ਵੱਲੋਂ ਪੇਮੈਂਟਾਂ ਨਾ ਦੇਣ ਕਰਕੇ ਛੱਡਣ ਨੂੰ ਤਿਆਰ ਬੈਠੇ ਹਨ।
ਇਹ ਵੀ ਪੜ੍ਹੋ : 56 ਕਰੋੜ ਦੀ ਕਾਰ ਦੀ ਇਸ ਯੂਟਿਊਬਰ ਨੇ ਲਈ ਟੈਸਟ ਡ੍ਰਾਈਵ , ਵੀਡਿਓ ਹੋ ਗਈ ਵਾਇਰਲ
By Isha Garg