ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਨਾਮ ਚਰਚਾ ਵਿੱਚ ਹੈ। ਇਹ ਨਾਂ ਹੈ ਅੰਮ੍ਰਿਤਪਾਲ ਸਿੰਘ, ਜੋ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ ”ਵਾਰਸ ਪੰਜਾਬ ਦੇ” ਜਥੇਬੰਦੀ ਦੇ ਨਵੇਂ ਮੁਖੀ ਬਣਾਏ ਗਏ ਹਨ। ਅੰਮ੍ਰਿਤਪਾਲ ਸਿੰਘ ਦੀ ”ਵਾਰਸ ਪੰਜਾਬ ਦੇ” ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ ਨੂੰ ਸੰਤ ਭਿੰਡਰਾਂਵਾਲਿਆਂ ਦੇ ਪਿੰਡ ‘ਚ ਕੀਤੀ ਗਈ। ਇਸਦੇ ਨਾਲ ਹੀ ਕੁਝ ਦਿਨ ਪਹਿਲਾਂ ਕਾਮਰੇਡ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਛੋਕਰਾ ਕਹਿ ਕੇ ਪੁਕਾਰਿਆ ਸੀ ਜਿਸ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਆਪਣੇ ਇਸ ਸ਼ਬਦ ‘ਤੇ ਮੁਆਫੀ ਵੀ ਮੰਗ ਲਈ ਗਈ ਹੈ ਉਨ੍ਹਾਂ ਮੁਆਫੀ ਪ੍ਰੋ-ਪੰਜਾਬ ਟੀ.ਵੀ. ‘ਤੇ ਦਿੱਤੇ ਇੰਟਰਵਿਊ ਦੌਰਾਨ ਮੰਗੀ। ਉਨ੍ਹਾਂ ਕਿਹਾ ਕਿ ਛੋਕਰਾ ਸ਼ਬਦ ਕੋਈ ਗਲਤ ਸ਼ਬਦ ਨਹੀਂ ਹੈ ਇਹ ਇਕ ਪਿਆਰ ਭਰਿਆ ਸ਼ਬਦ ਹੈ ਜੇਕਰ ਫਿਰ ਵੀ ਅੰਮ੍ਰਿਤਪਾਲ ਨੂੰ ਮੇਰਾ ਇਹ ਸ਼ਬਦ ਓਪਰਾ ਲੱਗਿਆ ਤਾਂ ਮੈਂ ਉਸ ਲਈ ਮੁਆਫੀ ਮੰਗਦਾ ਹਾਂ।
ਜੋਗਿੰਦਰ ਸਿੰਘ ਉਗਰਾਹਾ ਤੇ ਸਿਮਰਨਜੀਤ ਸਿੰਘ ਮਾਨ ਵਿਚਕਾਰ ਚੱਲ ਰਹੀ ਸ਼ਬਦਾਂ ਦੀ ਲੜਾਈ ‘ਚ ਪ੍ਰੋ-ਪੰਜਾਬ ਟੀ.ਵੀ. ਦੇ ਪੱਤਰਕਾਰ ਗਗਨਦੀਪ ਸਿੰਘ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਇਸ ਸਮੇਂ ਚਰਚਾਂਵਾਂ ‘ਚ ਹਨ। ਜਿਵੇਂ ਕਿ ਅੰਮ੍ਰਿਤਪਾਲ ਸਿੰਘ ਨੂੰ ਛੋਕਰਾ ਕਹਿ ਕੇ ਪੁਕਾਰਣਾ, ਸਟੇਜ ਤੋਂ ਪਿੱਤਲ ਭਰਨ ਦੀ ਲਲਕਾਰ ਆਦਿ।
ਇਹ ਵੀ ਪੜ੍ਹੋ- ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈਆ ਅਨੂ ਕਪੂਰ, ਸ਼ਾਤਿਰ ਠੱਗਾਂ ਨੇ KYC ਅਪਡੇਟ ਦੇ ਨਾਂ ‘ਤੇ ਕਢਵਾਏ ਲੱਖਾਂ ਰੁਪਏ
ਅੰਮ੍ਰਿਤਪਾਲ ਨੂੰ ਛੋਕਰਾ ਕਹਿਣ ‘ਤੇ ਬੋਲੇ ਉਗਰਾਹਾ
ਅੰਮ੍ਰਿਤਪਾਲ ਨੂੰ ਛੋਕਰਾ ਕਹਿ ਜਾਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਛੋਕਰਾ ਸ਼ਬਦ ਕੋਈ ਗਲਤ ਸ਼ਬਦ ਨਹੀਂ ਇਹ ਇਕ ਲਾਡਲਾ ਸ਼ਬਦ ਹੈ। ਹਾਂ ਜੇਕਰ ਮੈਂ ਮੰਡੀਰ ਕਹਿੰਦਾ ਤਾਂ ਗਲਤ ਸੀ ਛੋਕਰਾ ਮੈਂ ਇਸ ਲਈ ਕਿਹਾ ਕਿ ਉਹ ਮੇਰੇ ਬੱਚਿਆਂ ਦੀ ਉਮਰ ਦਾ ਹੈ। ਹਾਂ ਜੇਕਰ ਇਸ ਸ਼ਬਦ ਉਨ੍ਹਾਂ ਨੂੰ ਓਪਰਾ ਲੱਗਾ ਤਾਂ ਜਾਂ ਠੇਸ ਪਹੁੰਚੀ ਤਾਂ ਮੈਂ ਇਸ ਲਈ ਮੁਆਫੀ ਮੰਗਦਾ ਹਾਂ।
ਸਟੇਜ ਤੋਂ ਪਿੱਤਲ ਭਰਨ ਦੀ ਗੱਲ ਬਾਰੇ ਕੀ ਕਿਹਾ
ਬੀਤੇ ਦਿਨੀਂ ਉਗਰਾਹਾਂ ਵੱਲੋਂ ਸਟੇਜ ਤੋਂ ਭਾਸ਼ਨ ਦਿੰਦਿਆਂ ਢਿੱਡ ‘ਚ ਪਿੱਤਲ ਭਰਨ ਦੀ ਗੱਲ ਕਹੀ ਗਈ ਸੀ। ਜਿਸਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਗਤ ਸਿੰਘ ਨੂੰ ਗਲਤ ਕਹਿਣ ‘ਤੇ ਇਹ ਮੇਰੀ ਉਨ੍ਹਾਂ ਲਲਕਾਰ ਸੀ। ਉਨ੍ਹਾਂ ਵੱਲੋਂ ਪਹਿਲਾਂ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਗਿਆ ਸੀ।