Justice for Sidhu Moosewala: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਸ ਮਾਮਲੇ ‘ਚ ਅਜੇ ਵੀ ਸਿੱਧੂ ਦੇ ਮਾਪਿਆਂ ਦੇ ਨਾਲ-ਨਾਲ ਉਸ ਦੇ ਫੈਨਸ ਨੂੰ ਵੀ ਸਿੱਧੂ ਲਈ ਇਨਸਾਫ ਦੀ ਬੇਸਬਰੀ ਨਾਲ ਉੜੀਕ ਹੈ। ਉਧਰ ਇਸ ਮਾਮਲੇ ‘ਚ ਪੁਲਿਸ ਨੇ ਕਈ ਨਾਮੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਾਲ ਹੀ ਹੁਣ ਸਿੱਧੂ ਨੂੰ ਇਨਸਾਫ ਦਵਾਉਣ ਲਈ ਇੱਕ ਹੋਰ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਫੈਨਸ ਦਾ ਆਉਣਾ-ਜਾਣਾ ਲਗਾਤਾਰ ਜਾਰੀ ਹੈ। ਅਤੇ ਸਿੱਧੂ ਦੀ ਹਵੇਲੀ ‘ਤੇ ਹੁਣ ਜਸਟਿਸ ਬੁੱਕ ਲਗਾਈ ਗਈ ਹੈ। ਜਿਸ ‘ਤੇ ਇੱਥੇ ਆਉਣਗੇ ਵਾਲੇ ਲੋਕ ਸਿੱਧੂ ਨੂੰ ਇਨਸਾਫ਼ ਲਈ ਦਸਤਖ਼ਤ ਕਰਨਗੇ ਤੇ ਇਨਸਾਫ ਲਈ ਅਪੀਲ ਵੀ ਕਰਨਗੇ।
ਨਾਲ ਹੀ ਹੁਣ 100000 ਪ੍ਰਸ਼ੰਸ਼ਕਾਂ ਦੇ ਦਸਤਖ਼ਤ ਪੂਰੇ ਹੋਣ ਤੋਂ ਬਾਅਦ ਇਸ ਬੁੱਕ ਨੂੰ ਕੋਰਟ ਵਿੱਚ ਪੇਸ਼ ਕਰਕੇ ਮਰਹੂਮ ਸਿੰਗਰ ਦੇ ਕਤਲ ਮਾਮਲੇ ‘ਚ ਇਨਸਾਫ਼ ਲਈ ਪਟੀਸ਼ਨ ਪਾਈ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h