ਕਰਨ ਔਜਲਾ ਆਪਣੇ ਗੀਤਾਂ ਕਾਰਨ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਹਾਲ ਹੀ ’ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ ‘ਮੇਕਿੰਗ ਮੈਮਰੀਜ਼’ ਲੋਕਾਂ ਵਲੋਂ ਖ਼ੂਬ ਪਸੰਦ ਕੀਤੀ ਜਾ ਰਹੀ ਹੈ।ਉਥੇ ਹੀ ਅੱਜ ਕਰਨ ਔਜਲਾ ਦੇ ਪਿਤਾ ਦੀ ਬਰਸੀ ਹੈ। ਕਰਨ ਔਜਲਾ ਦੇ ਪਿਤਾ ਦੇ ਦਿਹਾਂਤ ਨੂੰ 17 ਸਾਲ ਹੋ ਗਏ ਹਨ। ਇਸ ਦੌਰਾਨ ਕਰਨ ਔਜਲਾ ਨੇ ਇੰਸਟਾਗ੍ਰਾਮ ’ਤੇ ਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਪਹਿਲੀ ਤਸਵੀਰ ਸਾਂਝੀ ਕਰਦਿਆਂ ਕਰਨ ਔਜਲਾ ਨੇ ਲਿਖਿਆ, ‘‘ਆਰ. ਆਈ. ਪੀ. ਬਾਪੂ। ਅੱਜ 17 ਸਾਲ ਹੋ ਗਏ। ਤੁਹਾਨੂੰ ਦੇਖਿਆ ਨੂੰ ਲੰਮਾ ਸਮਾਂ ਹੋ ਗਿਆ ਹੈ।’’
ਇਨ੍ਹਾਂ ਤਸਵੀਰਾਂ ’ਚ ਇਕ ਤਸਵੀਰ ’ਚ ਕਰਨ ਔਜਲਾ ਦੇ ਪਿਤਾ ਉਸ ਨੂੰ ਕੇਕ ਖਵਾਉਂਦੇ ਨਜ਼ਰ ਆ ਰਹੇ ਹਨ। ਕਰਨ ਔਜਲਾ ਵਲੋਂ ਸਾਂਝੀਆਂ ਕੀਤੀਆਂ ਇਹ ਤਸਵੀਰ ਬਿਨਾਂ ਕਿਸੇ ਸ਼ੱਕ ਉਸ ਦੇ ਪ੍ਰਸ਼ੰਸਕਾਂ ਨੂੰ ਰਵਾਉਣ ਵਾਲੀਆਂ ਹਨ।