Health Benefits of Karele Juice in winters: ਬਹੁਤੇ ਲੋਕ ਕਰੇਲੇ ਦੇ ਨਾਂ ‘ਤੇ ਨੱਕ ਬੁੱਲ੍ਹ ਵੱਟਣੇ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਇਸ ਦਾ ਸਵਾਦ ਖਾਣ ‘ਚ ਬਹੁਤ ਕੌੜਾ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕਰੇਲਾ ਤੁਹਾਨੂੰ ਜ਼ੁਕਾਮ ਅਤੇ ਹੋਰ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਵਿਚ ਮਦਦ ਕਰਦਾ ਹੈ। ਇਸ ਲਈ ਕਰੇਲੇ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਸਰਦੀਆਂ ਦੇ ਮੌਸਮ ਵਿੱਚ ਸਾਨੂੰ ਕਈ ਬਿਮਾਰੀਆਂ ਤੋਂ ਬਚ ਕੇ ਰਹਿਣਾ ਪੈਂਦਾ ਹੈ। ਉਦਾਹਰਣ ਵਜੋਂ, ਸਰਦੀ ਦੇ ਮੌਸਮ ਵਿੱਚ ਜ਼ੁਕਾਮ ਅਤੇ ਗਲੇ ਦੀ ਖਰਾਸ਼ ਕਾਰਨ ਹਰ ਕੋਈ ਇਨ੍ਹਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਖਾਣ-ਪੀਣ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਫਲ ਅਤੇ ਸਬਜ਼ੀਆਂ ਹਨ ਜੋ ਖਾਸ ਤੌਰ ‘ਤੇ ਇਸ ਮੌਸਮ ਵਿੱਚ ਖਾਣ ਲਈ ਬਿਲਕੁਲ ਸਹੀ ਹਨ।
ਹੁਣ ਜੇ ਤੁਸੀਂ ਇਸ ਦੀ ਸਬਜ਼ੀ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਸ ਦਾ ਜੂਸ ਵੀ ਤਿਆਰ ਕਰ ਸਕਦੇ ਹੋ। ਇਸ ਦਾ ਜੂਸ ਬਣਾਉਣਾ ਆਸਾਨ ਹੈ ਤੇ ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਤੁਸੀਂ ਇਸ ਦੀ ਕੜਵਾਹਟ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਪਰਫੈਕਟ ਕਰੇਲੇ ਦਾ ਜੂਸ ਬਣਾਉਣ ਦੀ ਵਿਧੀ…
ਕਰੇਲੇ ਦਾ ਜੂਸ ਬਣਾਉਣ ਲਈ ਸਮੱਗਰੀ
ਕਰੇਲਾ – 3, ਨਿੰਬੂ ਦਾ ਰਸ – 1/2, ਕਾਲਾ ਲੂਣ – 1/2 ਚੱਮਚ, ਪਾਣੀ – 1 ਕੱਪ
ਕਰੇਲੇ ਦਾ ਜੂਸ ਬਣਾਉਣ ਦੀ ਵਿਧੀ
-ਕਰੇਲੇ ਨੂੰ ਧੋ ਕੇ ਸਾਫ਼ ਕਰ ਲਓ। ਇਸ ਦੌਰਾਨ ਕਰੇਲੇ ਦੇ ਬੀਜ ਕੱਢ ਲਓ।
-ਤੁਸੀਂ ਚਾਹੋ ਤਾਂ ਕਰੇਲੇ ਨੂੰ ਛਿੱਲ ਕੇ ਉਸ ਦੇ ਟੁਕੜੇ ਕਰ ਸਕਦੇ ਹੋ।
-ਕਰੇਲੇ ਦੇ ਟੁਕੜਿਆਂ ਨੂੰ ਕੱਟਣ ਤੋਂ ਬਾਅਦ, ਕਰੇਲੇ ਦੇ ਟੁਕੜਿਆਂ ਨੂੰ ਮਿਕਸਰ ਜੂਸਰ ਵਿਚ ਪਾਓ ਅਤੇ ਇਸ ‘ਤੇ ਅੱਧਾ ਚਮਚ ਕਾਲਾ ਨਮਕ ਅਤੇ ਅੱਧਾ ਨਿੰਬੂ ਨਿਚੋੜ ਲਓ।
-ਇਸ ਤੋਂ ਬਾਅਦ ਜਾਰ ਵਿੱਚ ਇੱਕ ਕੱਪ ਪਾਣੀ ਮਿਲਾਓ ਅਤੇ ਇਸ ਨੂੰ ਤੰਗੀ ਤਰ੍ਹਾਂ ਗ੍ਰਾਈਂਡ ਹੋਣ ਦਿਓ ਤਾਂ ਕਿ ਜੂਸ ਤਿਆਰ ਹੋ ਜਾਵੇ।
-ਕਰੇਲੇ ਨੂੰ ਚੰਗੀ ਤਰ੍ਹਾਂ ਪੀਸ ਕੇ ਜੂਸ ਤਿਆਰ ਕਰਨ ਤੋਂ ਬਾਅਦ, ਛਾਨਣੀ ਦੀ ਮਦਦ ਨਾਲ ਜੂਸ ਨੂੰ ਕਿਸੇ ਬਰਤਨ ਵਿਚ ਛਾਣ ਲਓ।
-ਇਸ ਤੋਂ ਬਾਅਦ ਸਰਵਿੰਗ ਗਲਾਸ ‘ਚ ਜੂਸ ਪਾਓ ਅਤੇ ਇਸ ‘ਤੇ ਕਾਲਾ ਨਮਕ ਅਤੇ ਥੋੜ੍ਹਾ ਜਿਹਾ ਨਿੰਬੂ ਛਿੜਕ ਕੇ ਸਰਵ ਕਰੋ।
-ਵੈਸੇ ਤੁਸੀਂ ਚਾਹੋ ਤਾਂ ਕਰੇਲੇ ਦਾ ਰਸ ਬਿਨਾਂ ਛਾਣੇ ਪੀ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h