Kedarnath Helicopter Bookings 2023: ਚਾਰਧਾਮ ਯਾਤਰਾ ਲਈ ਕੇਦਾਰਨਾਥ ਲਈ ਹੈਲੀ ਸੇਵਾ ਦੀ ਆਨਲਾਈਨ ਬੁਕਿੰਗ ਸ਼ਨੀਵਾਰ ਤੋਂ ਸ਼ੁਰੂ ਹੋ ਗਈ ਹੈ। ਦੁਪਹਿਰ 12 ਵਜੇ ਤੋਂ ਹੈਲੀ ਟਿਕਟਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਕੇਦਾਰਨਾਥ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਪਹਿਲੇ ਪੜਾਅ ਲਈ ਆਨਲਾਈਨ ਟਿਕਟ ਬੁੱਕ ਕਰ ਸਕਦੇ ਹਨ।
ਹੈਲੀ ਟਿਕਟਾਂ ਬੁੱਕ ਕਰਵਾਉਣ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਕੇਦਾਰਨਾਥ ਹੈਲੀਕਾਪਟਰ ਸੇਵਾ ਲਈ ਪਹਿਲੇ ਪੜਾਅ ਵਿੱਚ 25 ਤੋਂ 30 ਅਪ੍ਰੈਲ ਤੱਕ ਟਿਕਟਾਂ ਬੁੱਕ ਕੀਤੀਆਂ ਜਾਣਗੀਆਂ। ਜੇਕਰ ਤੁਸੀਂ ਮਈ ਦੀਆਂ ਟਿਕਟਾਂ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਦੂਜੇ ਪੜਾਅ ਲਈ ਸਲਾਟ ਖੁੱਲ੍ਹਣ ਤੱਕ ਉਡੀਕ ਕਰਨੀ ਪਵੇਗੀ। ਚਾਰਧਾਮ ਯਾਤਰਾ ਦੌਰਾਨ ਸ਼ਰਧਾਲੂ ਇੱਕ ਆਈਡੀ ‘ਤੇ ਸਿਰਫ਼ ਦੋ ਵਾਰ ਟਿਕਟਾਂ ਬੁੱਕ ਕਰ ਸਕਣਗੇ।
ਹੈਲੀ ਸੇਵਾ ਬੁਕਿੰਗ ਪ੍ਰਕਿਰਿਆ– ਸ਼ਰਧਾਲੂ heliyatra.irctc.co.in ਲਿੰਕ ਰਾਹੀਂ ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾ ਬੁੱਕ ਕਰ ਸਕਦੇ ਹਨ। ਇਸ ਲਿੰਕ ਰਾਹੀਂ ਸ਼ਰਧਾਲੂਆਂ ਦੀ ਹੈਲੀਕਾਪਟਰ ਟਿਕਟ ਆਸਾਨੀ ਨਾਲ ਆਨਲਾਈਨ ਬੁੱਕ ਕੀਤੀ ਜਾ ਸਕੇਗੀ। ਕੇਦਾਰਨਾਥ ਹੈਲੀ ਸੇਵਾ ਦੀ ਬੁਕਿੰਗ ਕਰਨ ਤੋਂ ਪਹਿਲਾਂ ਯਾਤਰੀਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਜੇਕਰ ਤੁਸੀਂ ਰਜਿਸਟਰ ਨਹੀਂ ਕੀਤਾ ਹੈ, ਤਾਂ ਤੁਸੀਂ ਹੈਲੀ ਸੇਵਾ ਲਈ ਆਨਲਾਈਨ ਟਿਕਟ ਬੁੱਕ ਨਹੀਂ ਕਰ ਸਕੋਗੇ।
1- ਸਭ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਲੌਗਇਨ ਆਈਡੀ ਬਣਾਉਣੀ ਪਵੇਗੀ।
2- ਫਿਰ ਬੁਕਿੰਗ ਲਈ ਪ੍ਰੋਫਾਈਲ ਖੁੱਲ੍ਹ ਜਾਵੇਗਾ।
3- ਸ਼ਰਧਾਲੂ ਹੈਲੀ ਆਪਰੇਟਰ ਕੰਪਨੀ ਦੀ ਚੋਣ ਕਰਨ ਤੋਂ ਬਾਅਦ ਯਾਤਰਾ ਦੀ ਮਿਤੀ ਅਤੇ ਸਲਾਟ ਸਮਾਂ ਭਰਨਗੇ।
4- ਇਕੱਠੇ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦਾ ਨੰਬਰ ਅਤੇ ਜਾਣਕਾਰੀ ਦੇਣੀ ਹੋਵੇਗੀ।
5- ਫਿਰ ਰਜਿਸਟਰਡ ਮੋਬਾਈਲ ਨੰਬਰ ‘ਤੇ OTP ਆਵੇਗਾ।
6- ਵੈਰੀਫਿਕੇਸ਼ਨ ਕਰਵਾਉਣ ਤੋਂ ਬਾਅਦ ਸ਼ਰਧਾਲੂਆਂ ਨੂੰ ਆਨਲਾਈਨ ਭੁਗਤਾਨ ਕਰਨਾ ਹੋਵੇਗਾ।
ਜੇਕਰ ਤੁਸੀਂ ਕੇਦਾਰਨਾਥ ਲਈ ਆਨਲਾਈਨ ਹੈਲੀਕਾਪਟਰ ਬੁੱਕ ਕਰ ਰਹੇ ਹੋ, ਤਾਂ ਧਿਆਨ ਦਿਓ ਕਿ ਇੱਕ ਸਮੇਂ ਵਿੱਚ ਇੱਕ ਵਿਅਕਤੀ ਆਪਣੀ ਆਈਡੀ ਨਾਲ ਵੱਧ ਤੋਂ ਵੱਧ ਛੇ ਸੀਟਾਂ ਹੀ ਬੁੱਕ ਕਰ ਸਕਦਾ ਹੈ। ਜੇਕਰ ਤੁਸੀਂ ਇੱਕ ਸਮੂਹ ਵਿੱਚ ਯਾਤਰਾ ਕਰ ਰਹੇ ਹੋ, ਤਾਂ ਤੁਸੀਂ ਇੱਕ ਸਮੇਂ ਵਿੱਚ ਸਿਰਫ਼ 12 ਸੀਟਾਂ ਹੀ ਬੁੱਕ ਕਰ ਸਕਦੇ ਹੋ।
ਜੇਕਰ ਤੁਸੀਂ ਕੇਦਾਰਨਾਥ ਯਾਤਰਾ ਲਈ ਹੈਲੀ ਸਰਵਿਸ ਬੁੱਕ ਕੀਤੀ ਹੈ ਤੇ ਤੁਸੀਂ ਹੈਲੀਕਾਪਟਰ ‘ਤੇ ਸਵਾਰ ਹੋਣ ਬਾਰੇ ਸੋਚ ਰਹੇ ਹੋ, ਤਾਂ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤੁਹਾਨੂੰ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਤੁਸੀਂ QR ਕੋਡ ਨੂੰ ਸਕੈਨ ਕੀਤੇ ਬਗੈਰ ਹੈਲੀਪੈਡ ‘ਤੇ ਨਹੀਂ ਚੜ੍ਹ ਸਕੋਗੇ। ਟਿਕਟਾਂ ਦੀ ਕਾਲਾਬਾਜ਼ਾਰੀ ਰੋਕਣ ਤੇ ਸਿਸਟਮ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਕੇਦਾਰਨਾਥ ਹੈਲੀਕਾਪਟਰ ਸੇਵਾ ਦਾ ਕਿਰਾਇਆ– ਗੁਪਤਕਾਸ਼ੀ ਤੋਂ ਕੇਦਾਰਨਾਥ ਤੱਕ ਹੈਲੀਕਾਪਟਰ ਸੇਵਾ ਦਾ ਕਿਰਾਇਆ 3870 ਰੁਪਏ ਹੈ। ਜੇਕਰ ਤੁਸੀਂ ਗੁਪਤਕਾਸ਼ੀ ਤੋਂ ਆਉਣਾ-ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ 7740 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਫਾਟਾ ਤੋਂ ਕੇਦਾਰਨਾਥ ਤੱਕ ਦਾ ਇੱਕ ਤਰਫਾ ਕਿਰਾਇਆ 2750 ਰੁਪਏ ਹੈ ਤੇ ਦੋਵੇਂ ਪਾਸੇ ਦਾ ਕਿਰਾਇਆ 5500 ਰੁਪਏ ਹੈ। ਸਿਰਸਾ ਤੋਂ ਕੇਦਾਰਨਾਥ ਦਾ ਕਿਰਾਇਆ 2749 ਰੁਪਏ ਹੈ ਅਤੇ ਦੋਵਾਂ ਰਸਤਿਆਂ ਦਾ ਕੁੱਲ ਕਿਰਾਇਆ 5498 ਰੁਪਏ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h