ਉਤਰਾਖੰਡ ਵਿਚਲੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਠੰਢ ਦੇ ਮੌਸਮ ਦੇ ਮੱਦੇਨਜ਼ਰ 10 ਅਕਤੂਬਰ ਨੂੰ ਬਾਅਦ ਦੁਪਹਿਰ ਇਕ ਵਜੇ ਤੋਂ ਬੰਦ ਹੋ ਜਾਣਗੇ। ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 22 ਮਈ 2022 ਤੋਂ ਸ਼ੁਰੂ ਹੋਈ ਸੀ। ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੋ ਲੱਖ ਪੰਦਰਾਂ ਹਜ਼ਾਰ ਦੇ ਕਰੀਬ ਸੰਗਤ ਗੁਰਦੁਆਰਾ ਸਾਹਿਬ ਦੇ ਦਰਬਾਰ ਵਿਖੇ ਨਤਮਸਤਕ ਹੋ ਚੁੱਕੀ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ 22 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹੇ ਗਏ ਸਨ ਤੇ ਯਾਤਰਾ ਸ਼ੁਰੂ ਕੀਤੀ ਗਈ ਸੀ। ਹੁਣ ਤੱਕ 2.15 ਲੱਖ ਸ਼ਰਧਾਲੂ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ 10 ਅਕਤੂਬਰ ਤੱਕ ਆਪਣੀ ਯਾਤਰਾ ਨਿਰਵਿਘਨ ਜਾਰੀ ਰੱਖ ਸਕਦੀ ਹੈ।
ਇਸ ਵਾਰ ਸੂਬੇ ‘ਚ ਉਮੀਦ ਤੋਂ ਵੱਧ ਯਾਤਰੀ ਆਏ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਦੱਸਿਆ ਗਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 10 ਅਕਤੂਬਰ ਨੂੰ ਦੁਪਹਿਰ 1 ਵਜੇ ਬੰਦ ਕਰ ਦਿੱਤੇ ਜਾਣਗੇ।
ਸ੍ਰੀ ਹੇਮਕੁੰਟ ਸਾਹਿਬ ਦੇ ਅਸਥਾਨ ’ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੂਰਬਲੇ ਜਨਮ ਵਿੱਚ ਦੁਸ਼ਟ-ਦਮਨ ਦੇ ਰੂਪ ਵਿੱਚ ਅਕਾਲ ਪੁਰਖ ਦਾ ਸਿਮਰਨ ਕੀਤਾ। ਸ੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਿਵੱਚ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ ਗੜਵਾਲ, ਕਰੁਣ ਪ੍ਰਯਾਗ, ਪਿੱਪਲਕੋਟੀ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਤੋਂ ਉੱਪਰ ਸਮੁੰਦਰ ਦੀ ਸਤ੍ਹਾ ਤੋਂ 15210 ਫੁੱਟ ਦੀ ਉਚਾਈ ’ਤੇ ਹੈ। ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਆਉਣ ਵਾਲੇ ਪ੍ਰਮੁੱਖ ਪੜਾਵਾਂ ’ਚੋਂ ਰਿਸ਼ੀਕੇਸ਼ ਇੱਕ ਨੰਬਰ ’ਤੇ ਹੈ।
ਇੱਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ। ਹਰਿਦੁਆਰ ਤੋਂ 28 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਸ ਪੁਰਾਤਨ ਸ਼ਹਿਰ ਨੂੰ ਰਿਸ਼ੀਆਂ ਦਾ ਘਰ ਕਿਹਾ ਜਾਂਦਾ ਹੈ। ਰੇਲਵੇ ਦਾ ਇਹ ਆਖਰੀ ਸਟੇਸ਼ਨ ਹੈ। ਇੱਥੋਂ ਪਹਾੜੀ ਸਫ਼ਰ ਸ਼ੁਰੂ ਹੁੰਦਾ ਹੈ। ਰਿਸ਼ੀਕੇਸ਼ ਮਗਰੋਂ ਰਸਤਾ ਵਲ-ਵਲੇਵੇਂ ਖਾਂਦੀਆਂ ਸੜਕਾਂ, ਇੱਕ ਪਾਸੇ ਅੰਤਾਂ ਦੀ ਡੂੰਘਾਈ ਿਵੱਚ ਵਹਿੰਦੀ ਗੰਗਾ, ਦੂਜੇ ਪਾਸੇ ਅਸਮਾਨ ਛੂਹੰਦੇ ਪਹਾੜ ਅਤੇ ਦਿਲ ਨੂੰ ਮੋਹ ਲੈਣ ਵਾਲੀ ਹਰਿਆਵਲ ਦੇਖ ਕੇ ਮਨ ਖਿੜ ਉੱਠਦਾ ਹੈ। ਰਿਸ਼ੀਕੇਸ਼ ਤੋਂ 104 ਕਿਲੋਮੀਟਰ ਤੇ ਸ੍ਰੀ ਨਗਰ ਗੜ੍ਹਵਾਲ ਤੋਂ 252 ਕਿਲੋਮੀਟਰ ਦੀ ਦੂਰੀ ’ਤੇ ਜੋਸ਼ੀ ਮੱਠ ਦਾ ਅਸਥਾਨ ਹੈ। ਜੋਸ਼ੀ ਮੱਠ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਚਾਰ ਮੱਠਾਂ ’ਚੋਂ ਇੱਕ ਹੈ। ਸਮੁੰਦਰੀ ਤੱਟ ਤੋਂ ਇਸ ਦੀ ਉਚਾਈ 6000 ਫੁੱਟ ਹੈ।
ਹੇਮਗੰਗਾ ਤੇ ਅਲਕਨੰਦਾ ਦੇ ਸੰਗਮ ’ਤੇ ਗੁਰਦੁਆਰਾ ਗੋਬਿੰਦ ਘਾਟ ਸਥਿਤ ਹੈ। ਗੁਰਦੁਆਰਾ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਲਈ ਪੈਦਲ ਯਾਤਰਾ ਆਰੰਭ ਹੁੰਦੀ ਹੈ। ਯਾਤਰੀ ਇੱਥੇ ਵਾਹਨ ਪਾਰਕ ਕਰਕੇ ਸਾਮਾਨ ਗੋਬਿੰਦ ਘਾਟ ਦੇ ਗੁਰਦੁਆਰੇ ਵਿੱਚ ਪ੍ਰਬੰਧਕਾਂ ਕੋਲ ਜਮ੍ਹਾਂ ਕਰਵਾ ਕੇ ਯਾਤਰਾ ਲਈ ਨਿਕਲਦੇ ਹਨ। ਗੋਬਿੰਦ ਘਾਟ ਤੋਂ 12 ਕਿਲੋਮੀਟਰ ਪੈਦਲ ਯਾਤਰਾ ਸੁੰਮ ਵਾਲੀ ਸੋਟੀ ਦੇ ਸਹਾਰੇ, ਉੱਚੇ-ਨੀਵੇਂ ਰਸਤੇ ’ਤੇ ਪੈਦਲ ਚੱਲਦੀ ਸੰਗਤ ਗੋਬਿੰਦ ਧਾਮ ਪਹੁੰਚਦੀ ਹੈ।
ਇਹ 12 ਕਿਲੋਮਟੀਰ ਦਾ ਸਫ਼ਰ ਤੈਅ ਕਰਨ ਲਈ ਬਜ਼ੁਰਗਾਂ, ਰੋਗੀਆਂ ਅਤੇ ਬੱਚਿਆਂ ਲਈ ਘੋੜਾ, ਕਾਂਡੀ ਅਤੇ ਪਿੱਠੂ ਦੀ ਸਵਾਰੀ ਦਾ ਪ੍ਰਬੰਧ ਵੀ ਹੈ। ਸਰਕਾਰ ਵੱਲੋਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਅਤੇ ਗੋਬਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਰਸਤੇ ਨੂੰ ਮਜ਼ਬੂਤ ਕਰਨ ਲਈ ਲੋਹੇ ਦੇ ਪੁਲ ਲਗਾ ਦਿੱਤੇ ਗਏ ਹਨ ਤਾਂ ਜੋ ਹੜ੍ਹ ਆਉਣ ’ਤੇ ਇਹ ਸੁਰੱਖਿਅਤ ਰਹਿ ਸਕੇ। ਗੁਰਦੁਆਰਾ ਗੋਬਿੰਦ ਧਾਮ ਸਮੁੰਦਰੀ ਸਤ੍ਹਾ ਤੋਂ 10500 ਫੁੱਟ ਦੀ ਉਚਾਈ ’ਤੇ ਵਸਿਆ ਹੈ। ਇੱਥੇ ਰਾਤ ਵਿਸ਼ਰਾਮ ਕਰਨ ਉਪਰੰਤ ਅਗਲੇ ਦਿਨ ਸੰਗਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਰਵਾਨਾ ਹੁੰਦੀ ਹੈ। ਇੱਥੋਂ 7 ਕਿਲੋਮੀਟਰ ’ਤੇ ਸਿੱਧੀ ਚੜ੍ਹਾਈ ’ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਥਿਤ ਹੈ।
ਇਸ ਅਸਥਾਨ ’ਤੇ 1160 ਪੌੜੀਆਂ ਰਾਹੀਂ ਵੀ ਜਾਇਆ ਸਕਦਾ ਹੈ। ਇਸ ਅਸਥਾਨ ’ਤੇ ਪਹੁੰਚਣ ਲਈ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲਗਦਾ ਹੈ। ਜਿਵੇਂ ਹੀ ਸ੍ਰੀ ਹੇਮਕੁੰਟ ਸਾਹਿਬ ਸੰਗਤ ਨੂੰ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ ਤਾਂ ਮਨ ਦੀ ਖੁਸ਼ੀ ਜੈਕਾਰਿਆਂ ਦੀ ਗੂੰਜ ਵਿੱਚ ਬਦਲ ਜਾਂਦੀ ਹੈ। ਇਸ ਤੀਰਥ ਅਸਥਾਨ ਦੇ ਇੱਕ ਪਾਸੇ ਸਰੋਵਰ ਹੈ। ਸਰੋਵਰ ਦੇ ਕਿਨਾਰੇ ਬਣਿਆ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿੱਚ ਸੰਗਤ ਨੂੰ ਰਾਤ ਠਹਿਰਣ ਦੀ ਆਗਿਆ ਨਹੀਂ ਮਿਲਦੀ ਕਿਉਂਕਿ ਇੱਥੇ ਆਕਸੀਜਨ ਦੀ ਬਹੁਤ ਘਾਟ ਹੈ। ਇਸੇ ਕਾਰਨ ਇੱਥੇ ਸੰਗਤ ਦਾ ਜ਼ਿਆਦਾ ਇਕੱਠ ਵੀ ਨਹੀਂ ਹੋਣ ਦਿੱਤਾ ਜਾਂਦਾ
ਇਸ ਵਾਰ ਸੂਬੇ ‘ਚ ਉਮੀਦ ਤੋਂ ਵੱਧ ਯਾਤਰੀ ਆਏ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਦੱਸਿਆ ਗਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 10 ਅਕਤੂਬਰ ਨੂੰ ਦੁਪਹਿਰ 1 ਵਜੇ ਬੰਦ ਕਰ ਦਿੱਤੇ ਜਾਣਗੇ।