Diwali Festival 2023 : ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।ਦੀਵਾਲੀ ਪ੍ਰਮੁੱਖ ਤਿਓਹਾਰਾਂ ‘ਚੋਂ ਇੱਕ ਹੈ।ਦੇਸ਼ਭਰ ‘ਚ ਵੱਡੇ ਧੂਮਧਾਮ ਨਾਲ ਦੀਵਾਲੀ ਮਨਾਈ ਜਾਂਦੀ ਹੈ।ਹਰ ਸਾਲ ਕਾਰਤਿਕ ਮਹੀਨੇ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਸ਼ਾਮ ਨੂੰ ਲੱਛਮੀ-ਗਣੇਸ਼, ਭਗਵਾਨ ਰਾਮ, ਮਾਤਾ-ਸੀਤਾ , ਮਾਂ ਸਰਸਵਤੀ ਤੇ ਹਨੂੰਮਾਨਜੀ ਦੀ ਪੂਜਾ ਕੀਤੀ ਜਾਂਦੀ ਹੈ।
ਦੀਵਾਲੀ ਦਾ ਤਿਓਹਾਰ ਸੁੱਖ-ਸਮ੍ਰਿਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਧਾਰਮਿਕ ਮਾਨਤਾ ਹੈ ਕਿ ਦੀਵਾਲੀ ਦੇ ਦਿਨ ਘਰ ਦੀ ਸਾਫ-ਸਫਾਈ ਤੇ ਸਜਾਵਟ ਕਰਨ ਦੇ ਨਾਲ ਲੱਛਮੀ-ਗਣੇਸ਼ ਜੀ ਦੀ ਪੂਜਾ ਧੰਨ-ਦੌਲਤ ‘ਚ ਬਰਕਤ ਹੁੰਦੀ ਹੈ ਤੇ ਘਰ ‘ਚ ਮਾਂ ਲਛਮੀ ਦਾ ਵਾਸ ਹੁੰਦਾ ਹੈ।ਜਿਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਕਦੇ ਵੀ ਧੰਨ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।ਇਸ ਸਾਲ 2023 ‘ਚ ਦੀਵਾਲੀ ਦਾ ਸ਼ੁੱਭ ਮਹੂਰਤ, ਪੂਜਾ ਵਿਧੀ, ਭੋਗ, ਮੰਤਰ, ਆਰਤੀ ਸਮੇਤ ਦੀਵਾਲੀ ਪੂਜਨ ਦੀ ਸਾਰੀ ਡਿਟੇਲਸ ਜਾਣਦੇ ਹਾਂ…
ਦੀਵਾਲੀ ਦੀ ਸਹੀ ਤਰੀਕ : ਸਾਲ 2023 ‘ਚ ਕੱਤਕ ਮਹੀਨੇ ਦੀ ਮੱਸਿਆ ਮਿਤੀ ਦਾ ਆਰੰਭ 12 ਨਵੰਬਰ ਨੂੰ ਦੁਪਹਿਰ 2 ਵੱਜ ਕੇ 43 ਮਿੰਟ ‘ਤੇ ਹੋਵੇਗਾ ਤੇ 13 ਨਵੰਬਰ ਨੂੰ ਦੁਪਹਿਰ 2 ਵੱਜ ਕੇ 56 ਮਿੰਟ ‘ਤੇ ਸਮਾਪਤ ਹੋਵੇਗਾ।ਦੀਵਾਲੀ ਦੇ ਦਿਨ ਪ੍ਰਦੋਸ਼ ਕਾਲ ‘ਚ ਲਛਮੀ-ਗਣੇਸ਼ ਦੇ ਪੂਜਨ ਦਾ ਵੱਡਾ ਮਹੱਤਵ ਹੈ।ਇਸ ਲਈ ਇਸ ਸਾਲ 12 ਨਵੰਬਰ 2023 ਨੂੰ ਦੀਵਾਲੀ ਮਨਾਈ ਜਾਵੇਗੀ।
ਦੀਵਾਲੀ ਪੂਜਾ ਦਾ ਸ਼ੁੱਭ ਮਹੂਰਤ : ਦੀਵਾਲੀ ਦੇ ਦਿਨ ਸ਼ਾਮ ਨੂੰ 5:38 ਪੀਐੱਮ ਤੋਂ ਲੈ 7:35 ਪੀਐਮ ਤੱਕ ਲੱਛਮੀ ਪੂਜਾ ਦਾ ਸ਼ੁੱਭ ਮਹੂਰਤ ਰਹੇਗਾ।ਇਸਦੇ ਨਾਲ ਹੀ 12 ਨਵੰਬਰ ਦੀ ਰਾਤ ਨੂੰ 11:35 ਪੀਐੱਮ ਤੋਂ 13 ਨਵੰਬਰ ਨੂੰ 12:32 ਏਐਮ ਤੱਕ ਲਛਮੀ ਪੂਜਾ ਦਾ ਨਿਸ਼ਿਤਾ ਕਾਲ ਮਹੂਰਤ ਬਣੇਗਾ।
ਦੀਵਾਲੀ ਦੀ ਪੂਜਾ ਸਮੱਗਰੀ : ਧੁੱਪ, ਦੀਪ, ਰੋਲੀ, ਕੁਮਕੁਮ, ਅਕਸ਼ਤ, ਹਲਦੀ, ਸਿੰਦੂਰ, ਕੇਸਰ, ਕਪੂਰ, ਕਵਾਲਾ, ਫਲ, ਫੁੱਲ, ਗੰਨਾ ਜਨੇਉ, ਪਾਨ ਦਾ ਪੱਤਾ, ਗੁਲਾਬ ਤੇ ਚੰਦਨ ਦਾ ਇਕੱਤਰ, ਕਮਲ ਗੱਟੇ ਦਾ ਮਾਲਾ, ਸੰਖ, ਚਾਂਦੀ ਦਾ ਸਿੱਕਾ, ਅੰਬ ਦਾ ਪੱਤਾ, ਗੰਗਾਜਲ, ਆਸਨ, ਚੌਕੀ, ਕਾਜਲ, ਹਵਨ ਸਮੱਗਰੀ, ਫੁੱਲਾਂ ਦੀ ਮਾਲਾ, ਨਾਰੀਅਲ, ਲੌਂਗ, ਇਲਾਇਚੀ, ਵਸਤਰ, ਰੂਈ, ਸ਼ਹਿਦ, ਦਹੀਂ, ਗੁੜ, ਧਨੀਏ ਦੇ ਬੀਜ, ਪੰਚ ਅੰਮ੍ਰਿਤ, ਖਿੱਲ-ਪਤਾਸੇ, ਪੰਚ ਮੇਵਾ, ਮਿਠਾਈ, ਸਰੋਂ ਦਾ ਤੇਲ ਜਾਂ ਘਿਓ, ਮਿੱਟੀ ਦਾ ਦੀਵਾ ਤੇ ਕੇਲੇ ਦਾ ਪੱਤਾ ਸਮੇਤ ਸਾਰੀ ਪੂਜਾ ਸਮੱਗਰੀ ਇਕੱਠੀ ਕਰ ਲਵੋ।
ਦੀਵਾਲੀ ਦੀ ਪੂਜਾਵਿਧੀ: ਘਰ ਦੇ ਈਸ਼ਾਨ ਕੋਣ ਜਾਂ ਉਤਰ ਦਿਸ਼ਾ ‘ਚ ਇਕ ਛੋਟੀ ‘ਤੇ ਲਾਲ ਕੱਪੜਾ ਵਿਛਾਓ।
ਇਸਦੇ ਬਾਅਦ ਗਣੇਸ਼-ਲੱਛਮੀ ਦੀ ਮੂਰਤੀ ਸਥਾਪਿਤ ਕਰੋ।
ਸਭ ਤੋਂ ਪਹਿਲਾਂ ਗਣੇਸ਼-ਲੱਛਮੀ ਦਾ ਆਚਮਨ ਕਰੋ।
ਫਿਰ ਗੰਗਾਜਲ ‘ਚ ਪਾਣੀ ਮਿਲਾ ਕੇ ਗਣੇਸ਼ ਜੀ ਨੂੰ ਸਨਾਨ ਕਰਾਓ ਤੇ ਇਸਦੇ ਬਾਅਦ ਲਛਮੀ ਜੀ ਨੂੰ ਸਨਾਨ ਕਰਾਓ।
ਹੁਣ ਮਾਂ ਲਛਮੀ ਜੀ ਨੂੰ ਗੁਲਾਬ ਦਾ ਫੁੱਲ ਚੜਾਓ, ਉਨ੍ਹਾਂ ਨੂੰ ਗੁਲਾਬ ਦਾ ਇਤਰ ਤੇ ਵਸਤਰ ਅਰਪਿਤ ਕਰੋ।
ਇਸਦੇ ਨਾਲ ਹੀ ਗਣੇਸ਼ ਜੀ ਨੂੰ ਵਸਤਰ, ਫੁੱਲ ਤੇ ਚੰਦਨ ਦਾ ਇਤਰ ਚੜਾਓ।
ਫਿਰ ਲਕਸ਼ਮੀ ਮਾਤਾ ਤੇ ਗਣੇਸ਼ ਜੀ ਦੇ ਸਾਹਮਣੇ ਪੂਜਾ ਦੀਆਂ ਸਾਰੀ ਸਮੱਗਰੀ ਅਰਪਿਤ ਕਰੋ।
ਸਾਰੇ ਦੇਵੀ-ਦੇਵਤਿਆਂ ਨੂੰ ਆਪਣੀ ਅਨਾਮਿਕਾ ਉਂਗਲੀ ਨਾਲ ਚੰਦਨ ਤੇ ਅਕਸ਼ਤ ਲਗਾਓ।
ਇਸਦੇ ਬਾਅਦ ਦੇਵੀ ਲਕਸ਼ਮੀ ਤੇ ਗਣੇਸ਼ ਜੀ ਦੀ ਵਿਧੀਵਿਧਾਨ ਨਾਲ ਪੂਰਾ ਕਰੋ।
ਪੂਜਾ ਦੇ ਦੌਰਾਨ ਕਮਲ ਗੱਟੇ ਦੀ ਮਾਲਾ ਨਾਲ ਮੰਤਰਾਂ ਦਾ ਜਾਪ ਕਰੋ ਤੇ ਉਨਾਂ੍ਹ ਦੀ ਆਰਤੀ ਉਤਾਰੋ।
ਮਾਂ ਲਕਸ਼ਮੀ ਤੇ ਗਣੇਸ਼ ਜੀ ਦੇ ਸਾਹਮਣੇ ਦਕਸ਼ਣਾ ਚੜਾਓ ਤੇ ਪੂਜਾ ਦੇ ਬਾਅਦ ਮੰਦਿਰ ‘ਚ ਦਾਨ ਕਰੋ।
ਪੂਜਾ ਸਮਾਪਤੀ ਦੇ ਬਾਅਦ ਇੱਕ ਵਾਰ ਫਿਰ ਤੋਂ ਉਨ੍ਹਾਂ ਦੀ ਆਰਤੀ ਉਤਾਰੋ ਤੇ ਪੂਜਾ ‘ਚ ਹੋਈ ਗਲਤੀ ਦੀ ਮੁਆਫੀ ਮੰਗ ਲਓ।
ਮਾਂ ਲਕਸ਼ਮੀ ਤੇ ਗਣੇਸ਼ ਜੀ ਦਾ ਪ੍ਰਿਅ ਭੋਗ: ਮਾਂ ਲਕਸ਼ਮੀ ਨੂੰ ਖੀਰ ਬਹੁਤ ਪ੍ਰਿਅ ਹੈ।ਇਸ ਲਈ ਦੀਵਾਲੀ ਦੇ ਦਿਨ ਭੋਗ ਦੇ ਲਈ ਖੀਰ ਜ਼ਰੂਰ ਬਣਾਓ।ਇਸਦੇ ਇਲਾਵਾ ਦੀਵਾਲੀ ਪੂਜਾ ‘ਚ ਤੁਸੀਂ ਸਿੰਘਾੜਾ, ਅਨਾਰ, ਨਾਰੀਅਲ, ਪਾਨ ਦਾ ਪੱਤਾ, ਹਲਵਾ ਤੇ ਮਖਾਣੇ ਦਾ ਭੋਗ ਲਗਾ ਸਕਦੇ ਹਾਂ।ਇਸ ਦਿਨ ਮਾਤਾ ਲਕਸ਼ਮੀ ਨੂੰ ਸਫੇਦ ਤੇ ਗੁਲਾਬੀ ਰੰਗ ਦੀ ਮਿਠਾਈ ਚੜਾ ਸਕਦੇ ਹਾਂ।ਇਸਦੇ ਨਾਲ ਹੀ ਗਣੇਸ਼ ਜੀ ਨੂੰ ਮੋਤੀਚੋਰ ਜਾਂ ਬੇਸਣ ਦੇ ਲੱਡੂ ਤੇ ਪੀਲੇ ਮੋਦਕ ਦਾ ਭੋਗ ਲਗਾ ਸਕਦੇ ਹੋ।
ਇਸ ਤੋਂ ਬਾਅਦ ਲਕਸ਼ਮੀ ਜੀ ਦਾ ਬੀਜ ਮੰਤਰ ਪੜ੍ਹੋ।ਗਣੇਸ਼ ਜੀ ਦਾ ਮੰਤਰ ਪੜ੍ਹੋ
ਇਸ ਤੋਂ ਲਕਸ਼ਮੀ ਆਰਤੀ ਕਰੋ।