Punjabi Culture: ਪੰਜਾਬ ਵਿੱਚ ਪਹਿਲਾਂ ਦੇ ਸਮੇਂ ਵਿੱਚ ਅੱਜ ਵਾਂਗ ਹਲਕੀ ਸਰਦੀ ਦੇ ਮੌਸਮ ਵਿੱਚ ਜਾਂ ਗਰਮੀ ਵਿੱਚ ਕੰਬਲ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ ਦੱਸ ਦੇਈਏ ਕਿ ਫੋਟੋ ਵਿੱਚ ਦਿਖਾਇਆ ਗਿਆ ਕੱਪੜਾ ਖੇਸ ਹੈ।
ਜੀ ਹਾਂ ਇਸ ਨੂੰ ਖੇਸ ਕਿਹਾ ਜਾਂਦਾ ਹੈ। ਇਹ ਇੱਕ ਪਤਲੇ ਸੂਤੀ ਕੰਬਲ ਵਾਲਾ ਕੱਪੜਾ ਹੈ; ਇਹ ਕੰਬਲਾਂ ਅਤੇ ਸਰਦੀਆਂ ਦੇ ਲਪੇਟਣ ਲਈ ਵਰਤਿਆ ਜਾਣ ਵਾਲਾ ਕੱਪੜਾ ਹੈ। ਖੇਸ ਆਮ ਤੌਰ ‘ਤੇ ਮੋਟੇ ਸੂਤੀ ਧਾਗੇ ਨਾਲ ਹੱਥ ਨਾਲ ਬੁਣਿਆ ਜਾਂਦਾ ਹੈ।
ਪਹਿਲੇ ਸਮਿਆਂ ਵਿਚ ਜੇ ਕਿਸੇ ਰਿਸ਼ਤੇਦਾਰ, ਸਤਿਕਾਰਯੋਗ ਪੁਰਸ਼, ਇਸਤਰੀ, ਸੰਤ, ਮਹਾਤਮਾ ਆਦਿ ਨੂੰ ਸਤਿਕਾਰ ਦੇਣਾ ਹੁੰਦਾ ਸੀ ਤਾਂ ਉਸ ਨੂੰ ਖੇਸ ਉੱਪਰ ਚਾਂਦੀ ਦਾ ਰੁਪਇਆ ਰੱਖ ਕੇ ਭੇਂਟ ਕੀਤਾ ਜਾਂਦਾ ਸੀ। ਵਿਆਹਾਂ ਸਮੇਂ ਮਿਲਣੀ ਦੀ ਤਸਮ ਵੀ ਖੇਸ ਨਾਲ ਕੀਤੀ ਜਾਂਦੀ ਸੀ।
ਇਸਨੂੰ ਮਾਲਵੇ ਦੇ ਕਈ ਇਲਾਕਿਆਂ ਵਿੱਚ ਦੌੜਾ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਪਹਿਲਾਂ ਪੇਟੀਆਂ ਨੂੰ ਢੱਕਣ ਲਈ ਵੀ ਕੀਤੀ ਜਾਂਦੀ ਸੀ। ਮਾਵਾਂ ਦਾਜ ਵਿੱਚ ਵੀ ਇਹ ਖੇਸ ਦਿੰਦੀਆਂ ਸਨ। ਪੰਜਾਬ ਦੀ ਪੁਰਾਣੀ ਵਿਰਾਸਤ ਦੇ ਵਿੱਚ ਦਾਜ ਵਾਲੀ ਪੇਟੀ ਦੇ ਵਿੱਚ ਇਹ ਖੇਸ ਦਾਜ ਦਾ ਮੁੱਖ ਸ਼ਿੰਗਾਰ ਹੁੰਦਾ ਸੀ।