ਸੇਬ ਵਿੱਚ ਵਿਟਾਮਿਨ, ਐਂਟੀਆਕਸੀਡੈਂਟ, ਫਾਈਬਰ ਅਤੇ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸੇਬ ਕਦੋਂ ਨਹੀਂ ਖਾਣਾ ਚਾਹੀਦਾ?
ਸੇਬ ਵਿੱਚ ਸ਼ੂਗਰ ਅਤੇ ਫਰਕਟੋਜ਼ ਹੁੰਦਾ ਹੈ, ਜੋ ਸਰੀਰ ਨੂੰ ਕਿਰਿਆਸ਼ੀਲ ਰੱਖਦਾ ਹੈ ਅਤੇ ਨੀਂਦ ਵਿੱਚ ਰੁਕਾਵਟ ਪਾਉਂਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਸੇਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖਾਣੇ ਦੇ ਨਾਲ ਸੇਬ ਦਾ ਸੇਵਨ ਕਰਨ ਨਾਲ ਪਾਚਨ ਤੰਤਰ ‘ਤੇ ਵਾਧੂ ਦਬਾਅ ਪੈਂਦਾ ਹੈ। ਸੇਬ ਵਿੱਚ ਮੌਜੂਦ ਫਾਈਬਰ ਅਤੇ ਸਖ਼ਤ ਭੋਜਨ ਪਦਾਰਥ ਇਕੱਠੇ ਹੋਣ ਨਾਲ ਹਜ਼ਮ ਕਰਨਾ ਮੁਸ਼ਕਲ ਹੋ ਸਕਦਾ ਹੈ।
ਭੋਜਨ ਨੂੰ ਹਜ਼ਮ ਕਰਨ ਲਈ ਕੁਝ ਸਮਾਂ ਦੇਣਾ ਚਾਹੀਦਾ ਹੈ ਅਤੇ ਫਿਰ ਸੇਬ ਖਾਣਾ ਚਾਹੀਦਾ ਹੈ। ਇਸ ਲਈ ਖਾਣੇ ਤੋਂ ਘੱਟੋ-ਘੱਟ 1-2 ਘੰਟੇ ਬਾਅਦ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ।
ਸ਼ਾਮ ਨੂੰ ਸੇਬ ਖਾਣ ਨਾਲ ਰਾਤ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਸੇਬ ‘ਚ ਮੌਜੂਦ ਸ਼ੂਗਰ ਅਤੇ ਫਰਕਟੋਜ਼ ਤੁਹਾਡੀ ਨੀਂਦ ਖਰਾਬ ਕਰ ਸਕਦੇ ਹਨ।
ਸ਼ਾਮ ਨੂੰ ਸੇਬ ਖਾਣ ਨਾਲ ਐਸੀਡਿਟੀ, ਗੈਸ ਜਾਂ ਪੇਟ ਦਰਦ ਹੋ ਸਕਦਾ ਹੈ।