christmas celeberated : ਅੱਜ ਦੁਨੀਆਭਰ ‘ਚ ਹਰ ਸਾਲ ਦੀ ਤਰ੍ਹਾਂ 25 ਦਸੰਬਰ ਨੂੰ ਕ੍ਰਿਸਮਸ ਡੇਅ ਮਨਾਇਆ ਜਾਂਦਾ ਹੈ। ਇਹ ਈਸਾਈ ਧਰਮ ਦਾ ਸਭ ਤੋਂ ਵੱਡਾ ਤਿਓਹਾਰ ਹੈ। ਜਿਸ ਦੀ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਲੋਕਾਂ ਵੱਲੋਂ ਘਰਾਂ ਨੂੰ ਲਾਈਟਾਂ ਅਤੇ ਹੋਰ ਸਜਾਵਟੀ ਆਈਟਮਾਂ ਦੇ ਨਾਲ ਸਜਾਇਆ ਜਾਂਦਾ ਹੈ। ਖਾਸ ਕਰ ਈਸਾਈ ਧਰਮ ਦੇ ਲੋਕ ਕ੍ਰਿਸਮਸ ਟ੍ਰੀ ਨੂੰ ਵੀ ਸਜਾਉਂਦੇ ਹਨ। ਇਸ ਦਿਨ ਕ੍ਰਿਸਮਸ ਟ੍ਰੀ ਵੀ ਖਾਸ ਮਹਤੱਵ ਰੱਖਦਾ ਹੈ। ਕਿਉਂਕਿ ਬਿਨਾ ਕ੍ਰਿਸਮਸ ਟ੍ਰੀ ਦੇ ਇਹ ਤਿਓਹਾਰ ਅਧੁਰਾ ਹੈ। ਇਸ ਤਿਓਹਾਰ ਨੂੰ ਵੀ ਸਾਰੇ ਧਰਮਾਂ ਦੇ ਲੋਕ ਬੇਹੱਦ ਉਤਸ਼ਾਹ ਦੇ ਨਾਲ ਮਨਾਉਂਦੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕ੍ਰਿਸਮਸ ਮਨਾਇਆ ਕਿਉਂ ਜਾਂਦਾ ਹੈ:
25 ਦਸੰਬਰ ਨੂੰ ਹਰ ਸਾਲ ਈਸਾ ਮਸੀਹ ਦੇ ਜਨਮ ਦਿਨ ਦੇ ਤੌਰ ‘ਤੇ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾਂਦਾ ਹੈ। ਈਸਾਈ ਧਰਮ ਦੇ ਲੋਕ ਈਸਾ ਮਸੀਹ ਯਾਨੀ ਜੀਸਸ ਕ੍ਰਿਸਟ ਨੂੰ ਰੱਭ ਦਾ ਪੁੱਤ ਮੰਨਦੇ ਹਨ। ਈਸਾ ਮਸੀਹ ਦਾ ਜਨਮ ਕਦੋਂ ਹੋਇਆ ਇਹ ਤਾਂ ਅਜੇ ਤਕ ਰਾਜ਼ ਹੀ ਹੈ। ਬਾਈਬਲ ‘ਚ ਵੀ ਈਸਾ ਮਸੀਹ ਦੇ ਜਨਮ ਦੀ ਤਾਰੀਖ ਦਾ ਕੋਈ ਸਬੂਤ ਨਹੀਂ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਈਸਾ ਦਾ ਜਨਮ 2BC ਅਤੇ 7BC ਦੇ ਵਿੱਚ ਯਾਨੀ 4BC ਨੂੰ ਹੋਇਆ। ਇਸ ਤੋਂ ਬਾਅਦ ਸਭ ਤੋਂ ਪਹਿਲਾਂ 25 ਦਸੰਬਰ ਦੇ ਦਿਨ ਕ੍ਰਿਸਮਸ ਦਾ ਤਿਓਹਾਰ ਈਸਾਈ ਰੋਮਨ ਏਂਪਰਰ ਦੇ ਸਮੇਂ 336 ਈ. ‘ਚ ਮਨਾਇਆ ਗਿਆ ਸੀ। ਇਸ ਤੋਂ ਕੁਝ ਸਾਲ ਬਾਅਦ ਪੋਪ ਜੁਲਿਅਸ ਨੇ 25 ਦਸੰਬਰ ਨੂੰ ਈਸਾ ਦਾ ਜਨਮ ਦਿਹਾੜਾ ਐਲਾਨ ਕਰ ਦਿੱਤਾ।
ਇਸਾਈ ਧਰਮ ਵਿੱਚ 25 ਦਸੰਬਰ ਨੂੰ ਯਿਸ਼ੂ ਮਸੀਹ ਯਾਨੀ ਈਸਾ ਸਮੀਹ ਦੇ ਜਨਮ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਕ੍ਰਿਸਮਸ ਜਾਂ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਦਿਨ ਈਸਾਈ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਲਗਭਗ ਪੂਰੇ ਸੰਸਾਰ ਵਿੱਚ ਛੁੱਟੀ ਰਹਿੰਦੀ ਹੈ। ਜਿਸ ਕਰਕੇ ਲੋਕ ਵੱਖ-ਵੱਖ ਦੇਸ਼ਾਂ ਵਿੱਚ ਕ੍ਰਿਸਮਸ ਨੂੰ ਆਪਣੇ ਢੰਗ ਨਾਲ ਮਨਾਉਂਦੇ ਹਨ ਪਰ ਹੁਣ ਹਰ ਸਾਲ 25 ਦਸੰਬਰ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਨੇ ਹਰ ਜਾਤੀ ਅਤੇ ਧਰਮ ਵਿੱਚ ਬਰਾਬਰ ਦੀ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਦੀ ਰੰਗੀਨ ਧੂਮ-ਧਾਮ ਅਤੇ ਮਨੋਰੰਜਨ ਨੂੰ ਦੇਖਦੇ ਹੋਏ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨਾਲ ਜੁੜਨ ਲੱਗ ਪਏ ਹਨ।
ਕੀ ਹੈ Christmas ਦਾ ਅਰਥ ‘ਕ੍ਰਿਸਮਸ’ ਸ਼ਬਦ ਦੋ ਸ਼ਬਦਾਂ ‘Christ and Mass’ ਦਾ ਸੁਮੇਲ ਹੈ, ਜੋ ਮੱਧ ਅੰਗਰੇਜ਼ੀ ਦੇ ਸ਼ਬਦ ‘Christmasse’ ਅਤੇ ਪੁਰਾਣੇ ਅੰਗਰੇਜ਼ੀ ਸ਼ਬਦ ‘Christmasse’ ਤੋਂ ਨਕਲ ਕੀਤਾ ਗਿਆ ਹੈ। 1038 ਈ: ਤੋਂ ਇਸ ਨੂੰ ‘ਕ੍ਰਿਸਮਸ’ ਕਿਹਾ ਜਾਣ ਲੱਗਾ। ਇਸ ਵਿੱਚ ‘ਕ੍ਰਿਸ’ ਦਾ ਅਰਥ ਹੈ ਯਿਸੂ ਮਸੀਹ ਅਤੇ ‘ਮਾਸ’ ਦਾ ਅਰਥ ਹੈ ਪ੍ਰਾਰਥਨਾ ਸਮੂਹ।
ਜਾਣੋ ਕਿਵੇਂ ਹੋਇਆ ਯਿਸੂ ਦਾ ਜਨਮ ਨਵੇਂ ਨੇਮ ਵਿੱਚ ਯਿਸੂ ਦੇ ਜਨਮ ਬਾਰੇ ਇੱਕ ਵਿਆਪਕ ਤੌਰ ‘ਤੇ ਸਵੀਕਾਰ ਕੀਤੀ ਗਈ ਈਸਾਈ ਕਥਾ ਹੈ। ਇਸ ਕਹਾਣੀ ਦੇ ਅਨੁਸਾਰ, ਪ੍ਰਭੂ ਨੇ ਗੈਬਰੀਏਲ ਨਾਮਕ ਇੱਕ ਦੂਤ ਨੂੰ ਮਰਿਯਮ ਨਾਮ ਦੀ ਇੱਕ ਕੁਆਰੀ ਕੁੜੀ ਕੋਲ ਭੇਜਿਆ। ਗੈਬਰੀਏਲ ਨੇ ਮਰਿਯਮ ਨੂੰ ਦੱਸਿਆ ਕਿ ਉਹ ਪ੍ਰਭੂ ਦੇ ਪੁੱਤਰ ਨੂੰ ਜਨਮ ਦੇਵੇਗੀ ਅਤੇ ਬੱਚੇ ਦਾ ਨਾਂ ਯਿਸੂ ਰੱਖਿਆ ਜਾਵੇਗਾ। ਉਹ ਵੱਡਾ ਹੋ ਕੇ ਇੱਕ ਰਾਜਾ ਬਣੇਗਾ, ਅਤੇ ਉਸਦੇ ਰਾਜ ਦੀ ਕੋਈ ਸੀਮਾ ਨਹੀਂ ਹੋਵੇਗੀ।
ਮਰਿਯਮ ਅਤੇ ਜੋਸਫ਼ ਯਿਸੂ ਦੇ ਜਨਮ ਦੀ ਰਾਤ ਨੂੰ ਲਾਗੂ ਨਿਯਮਾਂ ਅਨੁਸਾਰ ਆਪਣੇ ਨਾਮ ਦਰਜ ਕਰਵਾਉਣ ਲਈ ਬੈਥਲਹਮ ਜਾ ਰਹੇ ਸਨ। ਉਨ੍ਹਾਂ ਨੇ ਇੱਕ ਤਬੇਲੇ ਵਿੱਚ ਪਨਾਹ ਲਈ, ਜਿੱਥੇ ਮਰਿਯਮ ਨੇ ਅੱਧੀ ਰਾਤ ਨੂੰ ਯਿਸੂ ਨੂੰ ਜਨਮ ਦਿੱਤਾ ਅਤੇ ਉਸਨੂੰ ਇੱਕ ਕੋਠੜੀ ਵਿੱਚ ਰੱਖਿਆ। ਇਸ ਤਰ੍ਹਾਂ ਪ੍ਰਭੂ ਦੇ ਪੁੱਤਰ ਯਿਸੂ ਦਾ ਜਨਮ ਹੋਇਆ।











