Lamborghini Urus Performante Launch: ਲਗਜ਼ਰੀ ਵਾਹਨ ਨਿਰਮਾਤਾ ਕੰਪਨੀ Lamborghini ਆਪਣੀ ਕਾਰ Urus Performante ਨੂੰ ਭਾਰਤ ‘ਚ 24 ਨਵੰਬਰ ਨੂੰ ਲਾਂਚ ਕਰ ਦਿੱਤਾ ਹੈ। ਇਹ ਮਿਡ-ਲਿਫਟ ਫੇਸਲਿਫਟ ਲਗਜ਼ਰੀ ਕਾਰ ਹੈ, ਜਿਸ ਨੂੰ ਇਸ ਸਾਲ ਅਗਸਤ ‘ਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ‘ਚ ਟਵਿਨ-ਟਰਬੋ ਚਾਰਜਡ V8 ਇੰਜਣ ਦੇਖਣ ਨੂੰ ਮਿਲੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਲੈਂਬੋਰਗਿਨੀ ਭਾਰਤੀ ਬਾਜ਼ਾਰ ‘ਚ ਆਪਣੀਆਂ ਕਈ ਲਗਜ਼ਰੀ ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਬ੍ਰਾਂਡ ਨੇ ਹਾਲ ਹੀ ਵਿੱਚ 4.04 ਕਰੋੜ ਰੁਪਏ ਦੀ ਕੀਮਤ ‘ਚ ਨਵੀਂ Huracan Tecnica ਲਾਂਚ ਕੀਤੀ ਤੇ ਹੁਣ ਇੱਕ ਹੋਰ ਨਵੀਂ ਕਾਰ ਦੇ ਨਾਲ ਤਿਆਰ ਹੈ। ਤਾਂ ਆਓ ਜਾਣਦੇ ਹਾਂ ਲੈਂਬੋਰਗਿਨੀ ਦੀ ਇਸ ਕਾਰ ਬਾਰੇ ਕੁਝ ਖਾਸ
ਕਾਰ ‘ਚ ਇਹ ਹੈ ਖਾਸ
Urus Performante ਨੂੰ ਪਾਵਰ ਦੇਣ ਵਾਲਾ 4.0-ਲੀਟਰ ਟਵਿਨ-ਟਰਬੋ ਚਾਰਜਡ V8 ਇੰਜਣ ਹੈ। ਇਹ ਪਾਵਰਫੁੱਲ ਮਾਡਲ 650cc ਤੋਂ 666cc ਤੱਕ ਪਾਵਰ ਜਨਰੇਟ ਕਰਨ ਦੇ ਯੋਗ ਹੋਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 3.3 ਸੈਕਿੰਡ ‘ਚ 0 ਤੋਂ 100kph ਦੀ ਸਪੀਡ ਹਾਸਲ ਕਰ ਲਵੇਗੀ। ਜਦਕਿ ਕਾਰ ਦੀ ਅਧਿਕਤਮ ਸਪੀਡ 306kph ਹੈ।
Lamborghini Urus Performante SUV ਨੂੰ ਉਹੀ 4.0-ਲੀਟਰ ਟਵਿਨ-ਟਰਬੋਚਾਰਜਡ V8 ਇੰਜਣ ਮਿਲਦਾ ਹੈ ਜੋ Volkswagen ਦੀਆਂ ਹੋਰ ਸਹਾਇਕ ਕੰਪਨੀਆਂ ਵਲੋਂ ਵੀ ਵਰਤਿਆ ਗਿਆ ਹੈ। ਪਰ ਲੈਂਬੋਰਗਿਨੀ ਨੇ ਇੰਜਣ ਨੂੰ ਰੀ-ਟਿਊਨ ਕੀਤਾ ਹੈ ਅਤੇ ਇਹ ਹੁਣ ਵੱਧ ਤੋਂ ਵੱਧ 666 ਐਚਪੀ ਪਾਵਰ ਪੈਦਾ ਕਰਦਾ ਹੈ, ਜੋ ਮੌਜੂਦਾ ਯੂਰਸ ਮਾਡਲ ਨਾਲੋਂ 16 ਐਚਪੀ ਵੱਧ ਹੈ। ਹਾਲਾਂਕਿ, ਟਾਰਕ ਆਊਟਪੁਟ 850 Nm ਹੀ ਹੈ। ਇਹ SUV 3.3 ਸੈਕਿੰਡ ਵਿੱਚ 100 kmph ਦੀ ਰਫਤਾਰ ਫੜ ਸਕਦੀ ਹੈ ਅਤੇ ਇਸਦੀ ਟਾਪ ਸਪੀਡ 306 kmph ਹੈ।
ਡਿਜ਼ਾਈਨ ਲਈ ਫਰੰਟ ਬੰਪਰ, 22-ਇੰਚ ਅਲੌਏ ਵ੍ਹੀਲ, ਇੱਕ ਨਵਾਂ ਰਿਅਰ ਬੰਪਰ, ਨਵਾਂ ਸਪੌਇਲਰ ਅਤੇ ਕਾਰਬਨ-ਫਾਈਬਰ ਵ੍ਹੀਲ ਆਰਚਰ ਸ਼ਾਮਲ ਕੀਤਾ ਗਿਆ ਹੈ। ਕਾਰ ਨੂੰ ਕਾਰਬਨ ਫਾਈਬਰ ਹੁੱਡ, ਡੈਰਕ ਕਲਰ ਦਾ ਇੰਟੀਰੀਅਰ ਮਿਲਿਆ ਹੈ। ਕੰਪਨੀ ਗਾਹਕਾਂ ਨੂੰ ਆਰਡਰ ‘ਤੇ ਆਪਣੀ ਪਸੰਦ ਦਾ ਡਿਜ਼ਾਈਨ ਕਰਵਾਉਣ ਦੀ ਸਹੂਲਤ ਵੀ ਪ੍ਰਦਾਨ ਕਰ ਰਹੀ ਹੈ। ਇਸਦੇ ਡਰਾਈਵਿੰਗ ਮੋਡਸ ਨੂੰ ਅਪਡੇਟ ਕੀਤਾ ਗਿਆ ਹੈ, ਤੇ ਇਸ ‘ਚ ਇੱਕ ਨਵਾਂ ਰੈਲੀ ਮੋਡ ਸਟ੍ਰਾਡਾ, ਸਪੋਰਟ ਅਤੇ ਕੋਰਸਾ ਮੋਡ ਪੇਸ਼ ਕੀਤਾ ਗਿਆ ਹੈ।
Lamborghini Urus Performate 10 ਰੰਗਾਂ ‘ਚ ਉਪਲਬਧ
ਉਰੂਸ ਅੰਤਰਰਾਸ਼ਟਰੀ ਬਾਜ਼ਾਰ ‘ਚ 10 ਰੰਗਾਂ ‘ਚ ਉਪਲਬਧ ਹੈ ਪਰ ਭਾਰਤ ‘ਚ ਕਿੰਨੇ ਰੰਗਾਂ ‘ਚ ਆਉਣਗੇ, ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। 10 ਰੰਗਾਂ ਵਿੱਚ – ਸੰਤਰੀ, ਪੀਲਾ, ਹਰਾ, ਨੀਰੋ ਨੋਕਟਿਸ, ਰੋਸੋ, ਮਾਰਸ, ਬਲੂ ਐਲੀਓਸ, ਬਿਆਂਕੋ ਮੋਨੋਸੇਰਸ, ਨੀਰੋ ਹੇਲੇਨ ਅਤੇ ਗਿਲੋ ਔਜ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h