Late Karamjit Singh Jassadwalia Memorial Basketball League: ਸਵ. ਕਰਮਜੀਤ ਸਿੰਘ ਜੱਸੜਵਾਲੀਆ ਯਾਦਗਾਰੀ ਬਾਸਕਟਬਾਲ ਲੀਗ ਟੂਰਨਾਂਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਜੱਸੜਵਾਲੀਆ, ਸੁਖਪਾਲ ਸਿੰਘ, ਰਾਜਪਾਲ ਸਿੰਘ, ਬਲਵਿੰਦਰ ਸਿੰਘ ਹੰਡਿਆਇਆ ਨੇ ਦੱਸਿਆ ਕਿ ਇਸ ਲੀਗ ਟੂਰਨਾਂਮੈਂਟ ਦੇ ਮੈਚ ਹਰ ਸ਼ਨੀਵਾਰ-ਐਤਵਾਰ ਨੂੰ ਪਿਛਲੇ ਛੇ ਹਫਤੇ ਤੋਂ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਦੇ ਸਾਬਕਾ ਪ੍ਰਧਾਨ ਤੇ ਬਾਸਕਟਬਾਲ ਖਿਡਾਰੀ ਕਰਮਜੀਤ ਸਿੰਘ ਜੱਸੜਵਾਲੀਆ ਦੀ ਯਾਦ ਨੂੰ ਸਮਰਪਿਤ ਕਰਵਾਈ ਜਾ ਰਹੀ ਸੀ।
ਇਸ ਟੂਰਨਾਮੈਂਟ ਵਿੱਚ ਹੰਡਿਆਇਆ, ਬਰਨਾਲਾ , ਰੂੜੇਕੇ ਅਤੇ ਧਨੌਲਾ ਦੀਆਂ ਟੀਮਾਂ ਨੇ ਭਾਗ ਲਿਆ। ਇਸ ਲੀਗ ਦੇ ਦਿਲਚਸਪ ਮੁਕਾਬਲਿਆਂ ਵਿੱਚ ਬਰਨਾਲਾ, ਹੰਡਿਆਇਆ ਅਤੇ ਧਨੌਲਾ ਨੇ ਬਰਾਬਰ ਮੈਚ ਜਿੱਤੇ ਅੰਕਾਂ ਦੇ ਆਧਾਰ ‘ਤੇ ਹੰਡਿਆਇਆ ਦੀ ਟੀਮ ਨੇ ਪਹਿਲਾ ਸਥਾਨ , ਬਰਨਾਲਾ ਟੀਮ ਨੇ ਦੂਸਰਾ ਸਥਾਨ ਅਤੇ ਧਨੌਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਤੋਂ ਇਲਾਵਾ ਹਨੀ ਧਨੌਲਾ ਨੂੰ ਟੂਰਨਾਂਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਇਨਾਮ ਵੰਡ ਸਮਾਰੋਹ ਰਾਜਪਾਲ ਸਿੰਘ ਅੰਤਰਰਾਸ਼ਟਰੀ ਖਿਡਾਰੀ, ਸੁਖਪਾਲ ਸਿੰਘ ਸਾਬਕਾ ਖਿਡਾਰੀ, ਬਲਵਿੰਦਰ ਸਿੰਘ ਜੱਸੜਵਾਲੀਆ, ਸਿਮਰਦੀਪ ਸਿੰਘ ਡੀ ਐਮ ਸਪੋਰਟਸ,ਪ੍ਰੋ ਰਾਜਵਿੰਦਰ ਸਿੰਘ, ਗਗਨਦੀਪ ਸਿੰਗਲਾ, ਅਵਤਾਰ ਸਿੰਘ ਨੇ ਕੀਤਾ।
ਇਨ੍ਹਾਂ ਮੈਚਾਂ ਦੌਰਾਨ ਰੈਫਰੀ ਦੀ ਭੂਮਿਕਾ ਗੁਰਦੇਵ ਸਿੰਘ ਬਰਨਾਲਾ, ਕਰਨੈਲ ਸਿੰਘ ਰੂੜੇਕੇ, ਹਰਵਿੰਦਰ ਕਾਲਾ, ਗੁਰਲਾਲ ਸਿੰਘ, ਗੱਗੂ ਧਨੌਲਾ, ਗੁਰਵੀੰਦਰ ਸਿੰਘ ਕੋਚ , ਗੁਰਜੀਤ ਸਿੰਘ ਹੰਡਿਆਇਆ ਨੇ ਨਿਭਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h