ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ। ਉਪੇਂਦਰ ਦਿਵੇਦੀ, ਜੋ ਵਰਤਮਾਨ ਵਿੱਚ ਥਲ ਸੈਨਾ ਦੇ ਉਪ ਮੁਖੀ ਹਨ, ਮੌਜੂਦਾ ਥਲ ਸੈਨਾ ਮੁਖੀ ਜਨਰਲ ਮਨੋਜ ਸੀ ਪਾਂਡੇ ਦੀ ਥਾਂ ਲੈਣਗੇ। ਜਨਰਲ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ।
ਮੱਧ ਪ੍ਰਦੇਸ਼ ਦੇ ਰੀਵਾ ਦੇ ਸੈਨਿਕ ਸਕੂਲ ਦੇ ਵਿਦਿਆਰਥੀ ਉਪੇਂਦਰ ਦਿਵੇਦੀ ਨੂੰ 15 ਦਸੰਬਰ 1984 ਨੂੰ ਭਾਰਤੀ ਫੌਜ ਦੀ ਇਨਫੈਂਟਰੀ (ਜੰਮੂ ਅਤੇ ਕਸ਼ਮੀਰ ਰਾਈਫਲਜ਼) ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਲਗਭਗ 40 ਸਾਲਾਂ ਦੀ ਆਪਣੀ ਲੰਬੀ ਅਤੇ ਵਿਲੱਖਣ ਸੇਵਾ ਦੌਰਾਨ, ਉਸਨੇ ਸਟਾਫ, ਸਿੱਖਿਆ ਅਤੇ ਵਿਦੇਸ਼ੀ ਮੋਰਚਿਆਂ ‘ਤੇ ਵੱਖ-ਵੱਖ ਕਮਾਂਡਾਂ ਵਿਚ ਸੇਵਾਵਾਂ ਦਿੱਤੀਆਂ ਹਨ। 18 ਜੰਮੂ ਅਤੇ ਕਸ਼ਮੀਰ ਰਾਈਫਲਜ਼, 26 ਸੈਕਟਰ ਅਸਾਮ ਰਾਈਫਲਜ਼, ਅਸਾਮ ਰਾਈਫਲਜ਼ (ਪੂਰਬੀ) ਅਤੇ 9 ਕੋਰ ਦੀ ਕਮਾਂਡ ਵੀ ਕੀਤੀ।
ਕਈ ਅਹਿਮ ਅਹੁਦਿਆਂ ‘ਤੇ ਕੰਮ ਕੀਤਾ
ਥਲ ਸੈਨਾ ਦੇ ਉਪ ਮੁਖੀ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ, ਉਸਨੇ 2022-2024 ਤੱਕ ਚੀਫ਼ ਆਫ਼ ਇਨਫੈਂਟਰੀ ਅਤੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ (ਹੈੱਡਕੁਆਰਟਰ ਉੱਤਰੀ ਕਮਾਂਡ) ਸਮੇਤ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ। ਉਸ ਕੋਲ ਦੇਸ਼ ਭਰ ਵਿੱਚ ਚੁਣੌਤੀਪੂਰਨ ਮਾਹੌਲ ਵਿੱਚ ਕੰਮ ਕਰਨ ਦਾ ਤਜਰਬਾ ਹੈ। ਕਸ਼ਮੀਰ ਘਾਟੀ ਦੇ ਨਾਲ-ਨਾਲ ਉਹ ਰਾਜਸਥਾਨ ਵਿਚ ਵੀ ਯੂਨਿਟ ਦੀ ਕਮਾਨ ਸੰਭਾਲ ਚੁੱਕੇ ਹਨ।