ਉਹ ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਖਿਡਾਰੀ ਹੈ। ਉਨ੍ਹਾਂ ਦੀ ਹਰ ਚੀਜ਼ ਮਹਿੰਗੀ ਤੇ ਵਿਸ਼ੇਸ਼ ਹੈ, ਭਾਵੇਂ ਉਹ ਉਨ੍ਹਾਂ ਦਾ ਘਰ, ਵਾਹਨ ਜਾਂ ਪ੍ਰਾਈਵੇਟ ਜੈੱਟ ਹੋਵੇ।
ਲਿਓਨੇਲ ਮੈਸੀ ਦੀ ਸਾਲਾਨਾ ਜਾਇਦਾਦ ਲਗਪਗ 31 ਅਰਬ ਹੈ ਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਾਰਸੀਲੋਨਾ ‘ਚ ਰਹਿੰਦਾ ਹੈ। ਉਨ੍ਹਾਂ ਦੇ ਘਰ ਦੀ ਕੀਮਤ 234 ਕਰੋੜ ਰੁਪਏ ਹੈ। ਮੈਸੀ ਦੇ ਘਰ ‘ਚ ਫੁੱਟਬਾਲ ਪਿੱਚ, ਸਵੀਮਿੰਗ ਪੂਲ, ਇੱਕ ਇਨਡੋਰ ਜਿਮ ਅਤੇ ਬੱਚਿਆਂ ਦੇ ਖੇਡਣ ਲਈ ਇੱਕ ਮੈਦਾਨ ਵੀ ਹੈ।
ਉਸ ਦੇ ਘਰ ਤੋਂ ਸਮੁੰਦਰ ਦਾ ਸਭ ਤੋਂ ਵਧੀਆ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਮੈਸੀ ਨੇ ਆਪਣੀ ਨਿੱਜਤਾ ਲਈ ਆਪਣੇ ਗੁਆਂਢ ‘ਚ ਇੱਕ ਘਰ ਵੀ ਖਰੀਦਿਆ। ਮੇਸੀ ਨੇ ਆਪਣੇ ਘਰ ‘ਚ ਆਪਣੀ ਜਰਸੀ ਦਾ ਖਾਸ ਕਲੈਕਸ਼ਨ ਵੀ ਰੱਖਿਆ ਹੋਇਆ ਹੈ।
ਮੈਸੀ ਕੋਲ ਪ੍ਰਾਈਵੇਟ ਜੈੱਟ ਵੀ ਹੈ ਤੇ ਜਿਸ ਦੀ ਕੀਮਤ ਇਕ ਅਰਬ 12 ਕਰੋੜ ਰੁਪਏ ਹੈ। ਇਸ ਜਹਾਜ਼ ਦੀਆਂ ਪੌੜੀਆਂ ‘ਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਲਿਖਿਆ ਹੋਇਆ ਹੈ। ਜਹਾਜ਼ ‘ਚ ਇਕ ਵਾਰ ‘ਚ 16 ਲੋਕ ਆਰਾਮ ਨਾਲ ਸਫਰ ਕਰ ਸਕਦੇ ਹਨ। ਮੈਸੀ ਨੇ ਇਹ ਜੈੱਟ ਨਹੀਂ ਖਰੀਦਿਆ ਹੈ ਸਗੋਂ ਲੀਜ਼ ‘ਤੇ ਲਿਆ ਹੈ।
ਉਹ ਬਾਰਸੀਲੋਨਾ ‘ਚ ਫੋਰ ਸਟਾਰ ਹੋਟਲ ਦਾ ਮਾਲਕ ਹੈ। ਇਹ ਹੋਟਲ ਉਸ ਖੇਤਰ ਦਾ ਸਭ ਤੋਂ ਲਗਜ਼ਰੀ ਹੋਟਲ ਹੈ। ਹੋਟਲ ‘ਚ 77 ਬੈੱਡਰੂਮ ਹਨ। ਇੱਥੇ ਇੱਕ ਰਾਤ ਠਹਿਰਨ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ ਮੈਸੀ ਨੇ ਇਲਬੀਜਾ, ਮੈਲੋਰਕਾ, ਬਾਕੁਏਰਾ ਅਤੇ ਅੰਡੋਰਾ ‘ਚ ਵੀ ਹੋਟਲ ਖਰੀਦੇ।
ਮੈਸੀ ਦੀ ਕਾਰ ਕਲੈਕਸ਼ਨ ਵੀ ਬਹੁਤ ਖਾਸ ਹੈ ਤੇ ਉਸ ਨੇ ਕਈ ਲਗਜ਼ਰੀ ਗੱਡੀਆਂ ਖਰੀਦੀਆਂ। ਉਸ ਕੋਲ ਔਡੀ, ਫੇਰਾਰੀ ਤੋਂ 11 ਕਰੋੜ ਦੀ ਪਗਨੀ ਜ਼ੋਂਡਾ ਕਾਰ ਵੀ ਹੈ। ਉਸ ਕੋਲ ਇੱਕ 95 ਲੱਖ ਗ੍ਰਾਮਟੂਰਿਜ਼ਮੋ ਤੇ ਇੱਕ ਫੇਰਾਰੀ F43 ਵੀ ਹੈ। ਮੈਸੀ ਔਡੀ ਕੰਪਨੀ ਦੇ ਅੰਬੈਸਡਰ ਵੀ ਰਹਿ ਚੁੱਕੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER