ਲੁਧਿਆਣਾ ਸਿਹਤ ਵਿਭਾਗ ਵੱਲੋਂ ਅੱਜ ਸਬਜੀ ਮੰਡੀ ਦੇ ਵਿੱਚ ਜਾ ਕੇ ਛਾਪੇਮਾਰੀ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਬਜ਼ੀ ਮੰਡੀ ਤੋਂ ਭਾਰੀ ਮਾਤਰਾ ਵਿੱਚ ਸਿੰਥੈਟਿਕ ਪਨੀਰ ਬਰਾਮਦ ਕੀਤਾ ਗਿਆ ਹੈ। ਮੌਕੇ ਤੇ ਪਨੀਰ ਦੇ ਸੈਂਪਲ ਵੀ ਭਰੇ ਗਏ ਹਨ।
ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਜੋ ਕਿਸਾਨ ਡੇਅਰੀ ਦੇ ਧੰਦੇ ਨਾਲ ਜੁੜੇ ਹੋਏ ਹਨ। ਤੇ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਆਵਾਜ਼ ਚੁੱਕੀ ਜਾ ਰਹੀ ਸੀ ਜੀ ਦੁੱਧ ਦਾ ਰੇਟ 65 ਕਿਲੋ ਹੈ ਪਰ ਮਾਰਕੀਟ ਵਿੱਚ 200 ਰੁਪਏ ਦੇ ਹਿਸਾਬ ਨਾਲ ਪਨੀਰ ਮਿਲ ਰਿਹਾ ਹੈ।
ਜੋ ਕਿ ਮਿਲਾਵਟੀ ਅਤੇ ਸਿਹਤ ਲਈ ਹਾਨੀਕਾਰਕ ਹੈ ਇਸ ਕਾਰਨ ਸਿਹਤ ਵਿਭਾਗ ਤੋਂ ਨਕਲੀ ਪਨੀਰ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਉਸੇ ਤਹਿਤ ਡੇਅਰੀ ਦਾ ਧੰਦਾ ਕਰਨ ਵਾਲੇ ਕਿਸਾਨ ਸਿਹਤ ਵਿਭਾਗ ਨਾਲ ਸਬਜ਼ੀ ਮੰਡੀ ਵਿੱਚ ਪਹੁੰਚੇ ਜਿੱਥੇ ਕਿ ਕਾਫੀ ਮਾਤਰਾ ਦੇ ਵਿੱਚ ਸਨਥੈਟਿਕ ਪਨੀਰ ਬਰਾਮਦ ਕੀਤਾ ਗਿਆ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਇੱਥੇ ਪਹਿਲਾਂ ਵੀ ਸੈਂਪਲ ਭਰੇ ਗਏ ਸੀ ਜੋ ਫੇਲ ਆਏ ਸਨ।
ਹੁਣ ਫਿਰ ਸੈਂਪਲ ਵੀ ਭਰੇ ਜਾ ਰਹੇ ਹਨ ਤੇ ਖਰਾਬ ਪਨੀਰ ਨੂੰ ਨਸ਼ਟ ਵੀ ਕਰਾਇਆ ਗਿਆ। ਡੈਅਰੀ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੀ ਕਾਰਵਾਈ ਤੋਂ ਖੁਸ਼ ਹਨ।
ਇਸੇ ਤਰ੍ਹਾਂ ਨਾਲ ਨਕਲੀ ਦੁੱਧ ਪਨੀਰ ਖੋਆ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਹੁੰਦੀ ਰਹੇ ਇਸ ਮੌਕੇ ਡੈਅਰੀ ਤੇ ਕਿੱਤੇ ਨਾਲ ਜੁੜੇ ਕਿਸਾਨਾਂ ਨੇ ਪਨੀਰ ਵੇਚਣ ਵਾਲੇ ਨੂੰ ਪੁੱਛਿਆ ਕਿ ਦੁੱਧ ਦਾ ਰੇਟ 65 ਰੁਪਏ ਕਿਲੋ ਹੈ ਤੁਸੀਂ 200 ਰੁਪਏ ਕਿਲੋ ਮਿਲਾਵਟੀ ਪਨੀਰ ਵੇਚ ਰਹੇ ਹੋ ਲੋਕਾਂ ਦੀ ਜਾਨ ਨਾਲ ਸਿੱਧਾ ਖਲਵਾੜ ਕਰ ਰਹੇ ਹੋ ਸਿਹਤ ਵਿਭਾਗ ਨੇ ਕਿਹਾ ਕਿ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ