ਪੰਜਾਬ ‘ਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਹਨ।
ਇੱਥੇ ਸ਼ਰਧਾਲੂ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਦੇ ਸਰੋਵਰ ਚ ਇਸ਼ਨਾਨ ਲਈ ਪਹੁੰਚ ਰਹੇ ਹਨ।
ਦੱਸ ਦੇਈਏ ਕਿ ਰਾਤ ਦੇ 12 ਵਜੇ ਦਰਸ਼ਨ ਇਸ਼ਨਾਨ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਸਨ। ਸ਼ਰਧਾਲੂਆਂ ਨੇ 9 ਡਿਗਰੀ ਤਾਪਮਾਨ ਵਿੱਚ ਵੀ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ ਦੌਰਾਨ ਸ਼ਰਧਾਲੂਆਂ ਨੇ ਮੁਗਲ ਸਿਪਾਹੀ ਦੀ ਕਬਰ ‘ਤੇ ਜੁੱਤੀਆਂ ਮਾਰਨ ਦੀ ਰਸਮ ਨੂੰ ਵੀ ਪੂਰਾ ਕੀਤਾ।
ਜਾਣਕਾਰੀ ਮੁਤਾਬਿਕ ਹੁਣ ਤੱਕ ਲਗਭਗ 2 ਲੱਖ ਸ਼ਰਧਾਲੂ ਪਹੁੰਚ ਚੁੱਕੇ ਹਨ ਕਰੀਬ ਲੋਹੜੀ ਦੀ ਰਾਤ ਤੋਂ ਹੀ ਸ਼ਰਧਾਲੂਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਉਦੋਂ ਤੋਂ ਹੀ ਇਸ਼ਨਾਨ ਦਾ ਸਿਲਸਿਲਾ ਚਲ ਰਿਹਾ ਹੈ। ਸ਼ਰਧਾਲੂ ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕਰਨ ਰਹੇ ਹਨ ਅਤੇ ਫਿਰ ਗੁਰਦੁਆਰਾ ਸਾਹਿਬ ਦਰਸ਼ਨ ਲਈ ਨਤਮਸਤਕ ਹੋ ਰਹੇ ਹਨ।
ਇਹ ਦਿਨ ਪੰਜਾਬ ਇਤਿਹਾਸ ਵਿੱਚ ਕਾਫੀ ਵੱਡਾ ਦਿਨ ਹੈ ਮਾਘੀ ਮੇਲਾ ਸਿੱਖ ਇਤਿਹਾਸ ਦਾ ਵਿਸਾਖੀ ਅਤੇ ਬੰਦੀ ਛੋੜ ਦਿਵਸ (ਦੀਵਾਲੀ) ਤੋਂ ਬਾਅਦ ਤੀਜਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਮੇਲਾ ਉਨ੍ਹਾਂ 40 ਸਿੱਖਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਲਈ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਪਰ, ਮਾਈ ਭਾਗੋ ਤੋਂ ਪ੍ਰੇਰਿਤ ਹੋ ਕੇ, ਉਹਨਾਂ ਨੇ ਅਜਿਹੀ ਲੜਾਈ ਲੜੀ ਕਿ ਉਸਨੇ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਸਿੱਖ ਇਤਿਹਾਸ ਵਿੱਚ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ “ਚਾਲੀ ਮੁਕਤਾ” (ਚਾਲੀ ਆਜ਼ਾਦ ਸਿੱਖ ਯੋਧੇ) ਵਜੋਂ ਜਾਣਿਆ ਜਾਂਦਾ ਹੈ।