ਸ਼ੁੱਕਰਵਾਰ, ਸਤੰਬਰ 4, 2026 02:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

‘ਮਹਾਰਾਜਾ ਰਣਜੀਤ ਸਿੰਘ ਨੇ ਭਾਰਤ ਦੀ ਵਿਰਾਸਤ ਸੰਭਾਲੀ, ਅੱਜ ਉਨ੍ਹਾਂ ਦੀ ਵਿਰਾਸਤ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ’ – ਸੰਸਦ ਮੈਂਬਰ ਸਤਨਾਮ ਸੰਧੂ

‘ਮਹਾਰਾਜਾ ਰਣਜੀਤ ਸਿੰਘ ਨੇ ਭਾਰਤ ਦੀ ਵਿਰਾਸਤ ਸੰਭਾਲੀ, ਅੱਜ ਉਨ੍ਹਾਂ ਦੀ ਵਿਰਾਸਤ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ’ - ਸੰਸਦ ਮੈਂਬਰ ਸਤਨਾਮ ਸੰਧੂ

by Pro Punjab Tv
ਅਗਸਤ 13, 2026
in Featured, Featured News, ਪੰਜਾਬ, ਰਾਜਨੀਤੀ
0
  • ਸੰਸਦ ਮੈਂਬਰ ਸਤਨਾਮ ਸੰਧੂ ਨੇ ਰਾਜ ਸਭਾ ਵਿੱਚ ਰੋਪੜ ਦੀ ਅਣਗੌਲੀ ਇਤਿਹਾਸਕ ਵਿਰਾਸਤ ਦਾ ਮੁੱਦਾ ਚੁੱਕਿਆ, ਸਤਲੁਜ ਦੇ ਕੰਢੇ “ਮਹਾਰਾਜਾ ਰਣਜੀਤ ਸਿੰਘ ਕੂਟਨੀਤਿਕ ਵਿਰਾਸਤ ਯਾਦਗਾਰ, ਰੋਪੜ” ਸਥਾਪਿਤ ਕਰਨ ਦੀ ਕੀਤੀ ਮੰਗ
  • ਸੰਸਦ ਮੈਂਬਰ ਸਤਨਾਮ ਸੰਧੂ ਨੇ ਸਿਫ਼ਰ ਕਾਲ ਦੌਰਾਨ ਮੁੱਦਾ ਉਠਾਇਆ, 26 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਇਤਿਹਾਸਕ ਕੂਟਨੀਤਿਕ ਮੁਲਾਕਾਤ ਵਾਲੇ ਸਥਾਨ ਦੀ ਸੰਭਾਲ ਲਈ ਕੇਂਦਰ ਤੋਂ ਦਖ਼ਲ ਮੰਗਿਆ
  • ਮਹਾਰਾਜਾ ਰਣਜੀਤ ਸਿੰਘ ਦੇ ਰੋਪੜ ਸਥਿੱਤ ਇਤਿਹਾਸਕ ਸਥਾਨ ’ਤੇ ਲੱਗਾ ਸਰਕਾਰ-ਏ -ਖਾਲਸਾ ਯਾਦਗਾਰੀ ਸਤੰਭ ਚੋਰੀ ਹੋਇਆ, ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਹੁਣ ਤਕ ਦੋਸ਼ੀ ਫਰਾਰ ; ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਚੁਕਿਆ ਮੁੱਦਾ

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਸਿਫ਼ਰ ਕਾਲ (Zero Hour) ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਅਣਗੌਲੀ ਵਿਰਾਸਤ ਦਾ ਮੁੱਦਾ ਉਠਾਉਂਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਸਥਿਤ ਉਸ ਇਤਿਹਾਸਕ ਸਥਾਨ ਨੂੰ ਸੰਭਾਲ ਕੇ ਉੱਥੇ “ਮਹਾਰਾਜਾ ਰਣਜੀਤ ਸਿੰਘ ਕੂਟਨੀਤਿਕ ਵਿਰਾਸਤ ਯਾਦਗਾਰ, ਰੋਪੜ” ਸਥਾਪਿਤ ਕੀਤੀ ਜਾਵੇ, ਜਿੱਥੇ 26 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਤਤਕਾਲੀ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਦੀ ਇਤਿਹਾਸਕ ਕੂਟਨੀਤਿਕ ਮੁਲਾਕਾਤ ਹੋਈ ਸੀ।

ਇਸ ਮੁਲਾਕਾਤ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਭਾਰਤ ਦੇ ਕੂਟਨੀਤਿਕ ਇਤਿਹਾਸ ਵਿੱਚ ਇਸ ਮੁਲਾਕਾਤ ਦੀ ਖਾਸ ਅਹਿਮੀਅਤ ਹੈ। ਉਸ ਵੇਲੇ ਅੰਗਰੇਜ਼ ਭਾਰਤ ਦੇ ਵੱਡੇ ਹਿੱਸੇ ਉੱਤੇ ਆਪਣਾ ਦਬਦਬਾ ਬਣਾ ਚੁੱਕੇ ਸਨ, ਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਖ਼ਾਲਸਾ ਰਾਜ ਇੱਕ ਮਜ਼ਬੂਤ ਅਤੇ ਪ੍ਰਭੂਸੱਤਾ-ਸੰਪੰਨ ਰਾਜ ਸੀ। ਉੱਤਰ-ਪੱਛਮ ਅਤੇ ਮੱਧ ਏਸ਼ੀਆ ਵੱਲੋਂ ਬਣ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਅੰਗਰੇਜ਼ਾਂ ਲਈ ਮਹਾਰਾਜਾ ਸਾਹਿਬ ਨਾਲ ਮਿੱਤਰਤਾ ਮਹੱਤਵਪੂਰਨ ਸੀ। ਮਹਾਰਾਜਾ ਸਾਹਿਬ ਇਸ ਮੁਲਾਕਾਤ ਵਿੱਚ ਆਪਣੀ ਪੂਰੀ ਸ਼ਾਨੋ-ਸ਼ੌਕਤ, ਸ਼ਾਹੀ ਛਾਵਣੀ ਅਤੇ ਫੌਜੀ ਦਸਤਿਆਂ ਨਾਲ ਪਹੁੰਚੇ ਸਨ, ਜੋ ਇੱਕ ਆਜ਼ਾਦ ਅਤੇ ਤਾਕਤਵਰ ਰਾਜ ਦੀ ਪ੍ਰਭੂਸੱਤਾ ਦਾ ਪ੍ਰਗਟਾਵਾ ਸੀ।”

ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ-ਪ੍ਰਬੰਧ ਦਾ ਜ਼ਿਕਰ ਕਰਦਿਆਂ ਸੰਸਦ ਮੈਂਬਰ ਸੰਧੂ ਨੇ ਕਿਹਾ ਕਿ 1801 ਤੋਂ 1839 ਤੱਕ ਲਗਭਗ 38 ਸਾਲ ਮਹਾਰਾਜਾ ਸਾਹਿਬ ਨੇ ਇੱਕ ਮਜ਼ਬੂਤ ਰਾਜ ਕਾਇਮ ਕੀਤਾ, ਪਰ ਉਨ੍ਹਾਂ ਦੀ ਮਹਾਨਤਾ ਸਿਰਫ਼ ਰਾਜ-ਵਿਸਥਾਰ ਤੱਕ ਸੀਮਤ ਨਹੀਂ ਸੀ। ਉਨ੍ਹਾਂ ਨੇ ਭਾਰਤ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੀ ਸੰਭਾਲਿਆ ਅਤੇ ਮੁੜ ਸੁਰਜੀਤ ਕੀਤਾ।

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਮਹਾਰਾਜਾ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੋਨੇ ਦੀ ਸੇਵਾ ਕਰਵਾਈ। ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਸਮੇਤ ਅਨੇਕ ਇਤਿਹਾਸਕ ਅਸਥਾਨਾਂ ਦੀ ਸੇਵਾ ਕਰਵਾਈ। ਇੰਨਾ ਹੀ ਨਹੀਂ, ਉਨ੍ਹਾਂ ਸ੍ਰੀ ਕਾਸ਼ੀ ਵਿਸ਼ਵਨਾਥ ਮੰਦਰ ਲਈ ਵੀ ਸੋਨੇ ਦੀ ਸੇਵਾ ਕੀਤੀ ਅਤੇ ਇੱਕ ਇਤਿਹਾਸਕ ਪ੍ਰਸੰਗ ਅਨੁਸਾਰ ਉਹ ਆਪਣਾ ਕੋਹਿਨੂਰ ਹੀਰਾ ਜਗਨਨਾਥ ਪੁਰੀ ਵਿਖੇ ਭੇਟ ਕਰਨਾ ਚਾਹੁੰਦੇ ਸਨ। ਇਹ ਉਸ ਮਹਾਰਾਜੇ ਦੀ ਸੋਚ ਸੀ, ਜਿਸ ਲਈ ਭਾਰਤ ਦੀ ਵਿਰਾਸਤ ਸਾਂਝੀ ਵਿਰਾਸਤ ਸੀ।”

ਰੋਪੜ ਦੇ ਇਸ ਇਤਿਹਾਸਕ ਸਥਾਨ ਦੀ ਮੌਜੂਦਾ ਹਾਲਤ ਵੱਲ ਸਦਨ ਦਾ ਧਿਆਨ ਦਿਵਾਉਂਦਿਆਂ ਸੰਸਦ ਮੈਂਬਰ ਸੰਧੂ ਨੇ ਦੱਸਿਆ ਕਿ ਇਸ ਸਥਾਨ ਉੱਤੇ ਲਗਾਇਆ ਗਿਆ ਯਾਦਗਾਰੀ ਸਤੰਭ ਚੋਰੀ ਹੋ ਗਿਆ ਸੀ। ਉਨ੍ਹਾਂ ਕਿਹਾ, “ਇਸ ਸਬੰਧੀ ਪੁਲਿਸ ਕੋਲ ਪਰਚਾ ਵੀ ਦਰਜ ਹੋਇਆ, ਪਰ ਉਹ ਨਿਸ਼ਾਨ ਵਾਪਸ ਨਹੀਂ ਮਿਲਿਆ। ਅੱਜ ਉਸੇ ਮਹਾਰਾਜੇ ਦੀ ਆਪਣੀ ਵਿਰਾਸਤ ਰੋਪੜ ਵਿੱਚ ਸਾਡਾ ਧਿਆਨ ਮੰਗ ਰਹੀ ਹੈ।”

ਪ੍ਰਸਤਾਵਿਤ ਯਾਦਗਾਰ ਦੀ ਰੂਪ-ਰੇਖਾ ਸਾਂਝੀ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਮੇਰੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਥਾਨ ਨੂੰ ਸੰਭਾਲ ਕੇ ਇੱਥੇ ਮਹਾਰਾਜਾ ਰਣਜੀਤ ਸਿੰਘ ਕੂਟਨੀਤਿਕ ਵਿਰਾਸਤ ਯਾਦਗਾਰ ਸਥਾਪਿਤ ਕੀਤੀ ਜਾਵੇ। ਇਸ ਵਿੱਚ 1831 ਦੀ ਇਤਿਹਾਸਕ ਕੂਟਨੀਤਿਕ ਮੁਲਾਕਾਤ, ਮਹਾਰਾਜਾ ਸਾਹਿਬ ਦੀ ਕੂਟਨੀਤੀ, ਰਾਜ-ਪ੍ਰਬੰਧ ਦੀ ਸੂਝ, ਫੌਜੀ ਸ਼ਕਤੀ ਅਤੇ ਭਾਰਤ ਦੀ ਵਿਰਾਸਤ ਦੀ ਸੰਭਾਲ ਲਈ ਕੀਤੀ ਉਨ੍ਹਾਂ ਦੀ ਸੇਵਾ ਨੂੰ ਅਜਾਇਬਘਰ, ਦਸਤਾਵੇਜ਼ੀ ਗੈਲਰੀ ਅਤੇ ਡਿਜੀਟਲ ਪੇਸ਼ਕਾਰੀ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਸਾਹਮਣੇ ਰੱਖਿਆ ਜਾਵੇ।”

ਸੰਸਦ ਮੈਂਬਰ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਨੂੰ ਨਵੀਂ ਤਰਜੀਹ ਮਿਲੀ ਹੈ। ਉਨ੍ਹਾਂ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ‘ਵਿਕਾਸ ਵੀ, ਵਿਰਾਸਤ ਵੀ’ ਦਾ ਸੰਕਲਪ ਦਿੱਤਾ ਹੈ। ਇਸੇ ਭਾਵਨਾ ਅਨੁਸਾਰ ਰੋਪੜ ਦਾ ਇਹ ਸਥਾਨ ਵਿਕਸਤ ਹੋਣ ਨਾਲ ਨਾ ਸਿਰਫ਼ ਸਾਡੀ ਨੌਜਵਾਨ ਪੀੜ੍ਹੀ ਆਪਣੇ ਸ਼ਾਨਦਾਰ ਇਤਿਹਾਸ ਨਾਲ ਜੁੜੇਗੀ, ਸਗੋਂ ਖੇਤਰ ਵਿੱਚ ਵਿਰਾਸਤੀ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।”

ਆਪਣੀ ਗੱਲ ਸਮਾਪਤ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਜਿਸ ਮਹਾਰਾਜੇ ਨੇ ਭਾਰਤ ਦੀ ਵਿਰਾਸਤ ਸੰਭਾਲੀ, ਅੱਜ ਉਸ ਮਹਾਰਾਜੇ ਦੀ ਵਿਰਾਸਤ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ।”

Tags: Aam Aadmi Party Punjablatest newsMP SATNAM SINGH SANDHUpro punjab tvpunjab news
Share203Tweet127Share51

Related Posts

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਭਲਾਈ ਲਈ ਐਮ ਪੀ ਲੈਡਜ਼ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਸਤੰਬਰ 3, 2026

ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਲੜੇਗੀ ਚੋਣ : ਸਤੀਸ਼ ਪੂਨੀਆ

ਸਤੰਬਰ 3, 2026

NHAI ਦੇ ਟੋਲ ਪਲਾਜ਼ਿਆਂ ’ਤੇ ED ਵੱਲੋਂ 14 ਟਿਕਾਣਿਆਂ ’ਤੇ ਛਾਪੇਮਾਰੀ

ਸਤੰਬਰ 3, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, MCX ਸੋਨਾ 1.54 ਲੱਖ ਰੁਪਏ ਤੋਂ ਹੇਠਾਂ ਡਿੱਗਿਆ; ਜਾਣੋ ਅੱਜ ਦੀ ਕੀਮਤ

ਅਗਸਤ 31, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਅਗਸਤ 31, 2026
Load More

Recent News

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਭਲਾਈ ਲਈ ਐਮ ਪੀ ਲੈਡਜ਼ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਸਤੰਬਰ 3, 2026

ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਲੜੇਗੀ ਚੋਣ : ਸਤੀਸ਼ ਪੂਨੀਆ

ਸਤੰਬਰ 3, 2026

NHAI ਦੇ ਟੋਲ ਪਲਾਜ਼ਿਆਂ ’ਤੇ ED ਵੱਲੋਂ 14 ਟਿਕਾਣਿਆਂ ’ਤੇ ਛਾਪੇਮਾਰੀ

ਸਤੰਬਰ 3, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, MCX ਸੋਨਾ 1.54 ਲੱਖ ਰੁਪਏ ਤੋਂ ਹੇਠਾਂ ਡਿੱਗਿਆ; ਜਾਣੋ ਅੱਜ ਦੀ ਕੀਮਤ

ਅਗਸਤ 31, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.