Mahie Gill marries Ravi Kesar: ਮਾਹੀ ਗਿੱਲ ਨੇ ‘ਸਾਹਿਬ ਬੀਵੀ ਔਰ ਗੈਂਗਸਟਰ’ ਤੇ ‘ਦੇਵ ਡੀ’ ਵਰਗੀਆਂ ਫਿਲਮਾਂ ਵਿੱਚ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਦੁਨੀਆ ਭਰ ਦੇ ਦਰਸ਼ਕਾਂ ਦਾ ਦਿਲ ਜਿੱਤਿਆ। ਇਹ ਐਕਟਰਸ ਜੋ ਵੀ ਕਿਰਦਾਰ ਨਿਭਾਉਂਦੀ ਹੈ, ਉਸ ਵਿੱਚ ਪੂਰੀ ਤਰ੍ਹਾਂ ਗੁੰਮ ਜਾਂਦੀ ਹੈ। ਹਾਲਾਂਕਿ ਇਸ ਵਾਰ ਮਾਹੀ ਆਪਣੀ ਕਿਸੇ ਫਿਲਮ ਕਾਰਨ ਨਹੀਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਲਾਈਮਲਾਈਟ ‘ਚ ਆਈ ਹੈ। ਹਾਲ ਹੀ ‘ਚ ਐਕਟਰਸ ਦੇ ਵਿਆਹ ਦਾ ਖੁਲਾਸਾ ਹੋਇਆ ਹੈ।
ਮਾਹੀ ਗਿੱਲ ਨੇ ਰਵੀ ਕੇਸਰ ਨਾਲ ਕਰਵਾਇਆ ਵਿਆਹ
ਹਾਲੀਆ ਮੀਡੀਆ ਰਿਪੋਰਟਾਂ ਮੁਤਾਬਕ ਮਾਹੀ ਨੇ ਐਕਟਰ ਅਤੇ ਬਿਜ਼ਨੈੱਸਮੈਨ ਰਵੀ ਕੇਸਰ ਨਾਲ ਚੁੱਪ ਚਪੀਤੇ ਵਿਆਹ ਕਰਵਾ ਲਿਆ ਹੈ। ਖ਼ਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਹੀ ਪਤੀ ਰਵੀ ਅਤੇ ਬੇਟੀ ਵੇਰੋਨਿਕਾ ਨਾਲ ਗੋਆ ਸ਼ਿਫਟ ਹੋ ਗਈ ਹੈ। ਦੱਸ ਦੇਈਏ ਕਿ ਮਾਹੀ ਅਤੇ ਰਵੀ ਨੇ 2019 ਵਿੱਚ ਡਿਜ਼ੀਟਲ ਤੌਰ ‘ਤੇ ਰਿਲੀਜ਼ ਹੋਈ ਫਿਲਮ ‘ਫਿਕਸਰ’ ਵਿੱਚ ਇਕੱਠੇ ਕੰਮ ਕੀਤਾ ਹੈ।
ਮਾਹੀ ਨੇ ਵਿਆਹ ਦੀ ਕੀਤੀ ਪੁਸ਼ਟੀ
ਖਬਰਾਂ ਦੀ ਮੰਨੀਏ ਤਾਂ ਰਵੀ ਅਤੇ ਮਾਹੀ ਪਿਛਲੇ 6 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਇੰਟਰਵਿਊ ‘ਚ ਜਦੋਂ ਮਾਹੀ ਤੋਂ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ।
ਐਕਟਰਸ ਦਾ ਕਹਿਣਾ ਹੈ ਕਿ ਉਸ ਨੇ ਰਵੀ ਕੇਸਰ ਨਾਲ ਵਿਆਹ ਕੀਤਾ ਹੈ। ਹਾਲਾਂਕਿ ਦੋਵਾਂ ਦਾ ਵਿਆਹ ਕਦੋਂ ਹੋਇਆ, ਇਸ ਬਾਰੇ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਮਾਹੀ ਗਿੱਲ ਢਾਈ ਸਾਲ ਦੀ ਬੇਟੀ ਦੀ ਮਾਂ
ਦੱਸ ਦਈਏ ਕਿ ਇਸ ਤੋਂ ਪਹਿਲਾਂ 2019 ‘ਚ ਮਾਹੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਜਦੋਂ ਉਸ ਨੇ ਖੁਲਾਸਾ ਕੀਤਾ ਸੀ ਕਿ ਉਹ ਢਾਈ ਸਾਲ ਦੀ ਬੇਟੀ ਦੀ ਮਾਂ ਹੈ। ਮਾਹੀ ਨੇ ਉਸ ਸਮੇਂ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਅਜਿਹੀਆਂ ਚੀਜ਼ਾਂ ਹਨ ਜੋ ਕਦੇ ਮੀਡੀਆ ਦੇ ਸਾਹਮਣੇ ਨਹੀਂ ਆਈਆਂ। ਇਸ ਦਾ ਕਾਰਨ ਇਹ ਹੈ ਕਿ ਮਾਹੀ ਖੁਦ ਨੂੰ ਬਹੁਤ ਹੀ ਪ੍ਰਾਈਵੇਟ ਵਿਅਕਤੀ ਦੱਸਦੀ ਹੈ, ਇਸੇ ਲਈ ਉਹ ਆਪਣੀਆਂ ਜ਼ਿਆਦਾਤਰ ਗੱਲਾਂ ਨੂੰ ਮੀਡੀਆ ‘ਚ ਨਹੀਂ ਆਉਣ ਦਿੰਦੀ।
1992 ‘ਚ ਹੋਇਆ ਸੀ ਮਾਹੀ ਦਾ ਵਿਆਹ!
ਖਬਰਾਂ ਦੀ ਮੰਨੀਏ ਤਾਂ ਮਾਹੀ ਨੇ ਫਿਲਮਾਂ ‘ਚ ਆਉਣ ਤੋਂ ਪਹਿਲਾਂ ਹੀ ਵਿਆਹ ਕਰ ਲਿਆ ਸੀ। ਉਸਦਾ ਵਿਆਹ 1992 ਵਿੱਚ ਇੱਕ ਪੰਜਾਬੀ ਵਪਾਰੀ ਦੇ ਪੁੱਤਰ ਨਾਲ ਹੋਇਆ ਸੀ। ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਦੇ ਰਸਤੇ ਵੱਖ ਹੋ ਗਏ। ਇਸ ਦੇ ਨਾਲ ਹੀ ਮਾਹੀ ਨੇ ਕਦੇ ਵੀ ਆਪਣੇ ਵਿਆਹ ਬਾਰੇ ਮੀਡੀਆ ਦੇ ਸਾਹਮਣੇ ਗੱਲ ਨਹੀਂ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h